ਪੀਟੀਸੀ ਪੰਜਾਬੀ ਗੋਲਡ ਦੇ ਸ਼ੋਅ 'ਪੰਜਾਬ ਮੇਲ' 'ਚ ਅੱਜ ਜਾਣੋ ਬਾਲੀਵੁੱਡ ਦੇ ਸਟਾਰ ਮੇਕਰ ਕੇਦਾਰ ਸ਼ਰਮਾ ਦੀ ਜ਼ਿੰਦਗੀ ਦੇ ਅਹਿਮ ਕਿੱਸੇ
ਕੇਦਾਰ ਨਾਥ ਸ਼ਰਮਾ ਜਿੰਨ੍ਹਾਂ ਨੂੰ ਕੇਦਾਰ ਸ਼ਰਮਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਬਾਲੀਵੁੱਡ ਦੇ ਡਾਇਰੈਕਟਰ, ਪ੍ਰੋਡਿਊਸਰ, ਸਕਰੀਨਪਲੇਅ ਲੇਖਕ, ਗੀਤਕਾਰ ਜਿੰਨ੍ਹਾਂ ਨੇ ਬਹੁਤ ਸਾਰੇ ਸੁਪਰਸਟਾਰ ਹਿੰਦੀ ਫ਼ਿਲਮ ਜਗਤ ਨੂੰ ਦਿੱਤੇ। ਕੇਦਾਰ ਸ਼ਰਮਾ ਦਾ ਜਨਮ 1910 'ਚ ਆਜ਼ਾਦ ਭਾਰਤ ਦੇ ਪੰਜਾਬ, ਨਾਰੋਵਾਲ ਵਿਖੇ ਹੋਇਆ ਜਿਹੜਾ ਕਿ ਅੱਜ ਪਾਕਿਸਤਾਨ ਪੰਜਾਬ 'ਚ ਹੈ। ਕੇਦਾਰ ਸ਼ਰਮਾ ਨੇ ਡਾਇਰੈਕਟਰ ਦੇ ਤੌਰ 'ਤੇ 1947 'ਚ ਨੀਲ ਕਮਲ, ਬਾਵਰੇ ਨੈਣ(1950) ਅਤੇ ਜੋਗਨ(1950), ਵਰਗੀਆਂ ਬਿਹਤਰੀਨ ਫ਼ਿਲਮਾਂ ਬਣਾਈਆਂ ਅਤੇ ਇਸ ਦੇ ਨਾਲ ਗੀਤਾ ਬਾਲੀ, ਮਧੂਬਾਲਾ, ਰਾਜ ਕਪੂਰ, ਮਾਲਾ ਸਿਨਹਾ, ਭਾਰਤ ਭੂਸ਼ਨ ਅਤੇ ਤਨੁਜਾ ਵਰਗੇ ਕਈ ਸ੍ਟਾਰਸ ਨੂੰ ਬਾਲੀਵੁੱਡ 'ਚ ਫ਼ਿਲਮਾਂ ਰਾਹੀਂ ਲੈ ਕੇ ਆਏ 'ਤੇ ਵੱਡੀ ਪਹਿਚਾਣ ਦਵਾਈ।
View this post on Instagram
ਕੇਦਾਰ ਸ਼ਰਮਾ ਨੇ ਅੰਮ੍ਰਿਤਸਰ ਦੇ ਬੈਜ ਨਾਥ ਹਾਈ ਸਕੂਲ 'ਚ ਆਪਣੀ ਮੁਢਲੀ ਪੜ੍ਹਾਈ ਪੂਰੀ ਕੀਤੀ ਜਿਸ ਤੋਂ ਬਾਅਦ ਉਹ ਘਰ ਤੋਂ ਭੱਜ ਕੇ ਫ਼ਿਲਮਾਂ 'ਚ ਕੰਮ ਕਰਨ ਲਈ ਮੁੰਬਈ ਪਹੁੰਚ ਗਏ। ਉੱਥੇ ਕੋਈ ਕੰਮ ਨਾ ਮਿਲਣ ਦੇ ਚਲਦਿਆਂ ਕੇਦਾਰ ਸ਼ਰਮਾ ਨੇ ਅੰਮ੍ਰਿਤਸਰ ਵਾਪਸ ਆ ਕੇ ਹਿੰਦੂ ਸਭਾ ਕਾਲਜ 'ਚ ਇੱਕ ਡ੍ਰਾਮੇਟਿਕ ਸੁਸਾਇਟੀ ਬਣਾਈ ਜਿਸ ਦੇ ਕਾਰਨ ਅੱਗੇ ਜਾ ਕੇ ਉਹਨਾਂ ਨੂੰ ਫ਼ਿਲਮਾਂ 'ਚ ਮੌਕਾ ਮਿਲਿਆ।
ਹੋਰ ਵੇਖੋ : ਬਾਲੀਵੁੱਡ ਫ਼ਿਲਮ 'ਚ ਜਸਬੀਰ ਜੱਸੀ ਦੇ 'ਕੋਕਾ' ਗੀਤ ਨੂੰ ਲੱਗਿਆ ਬਾਦਸ਼ਾਹ ਦੇ ਰੈਪ ਦਾ ਤੜਕਾ
ਅਜਿਹੇ ਬਹੁਤ ਸਾਰੇ ਖੂਬਸੂਰਤ ਕਿੱਸੇ ਕੇਦਾਰ ਸ਼ਰਮਾ ਦੀ ਜ਼ਿੰਦਗੀ ਨਾਲ ਜੁੜੇ ਪੀਟੀਸੀ ਪੰਜਾਬੀ ਗੋਲਡ ਦੇ ਸ਼ੋਅ ਪੰਜਾਬ ਮੇਲ 'ਚ ਸੁਣਨ ਨੂੰ ਮਿਲਣ ਵਾਲੇ ਹਨ। ਇਸ ਖ਼ਾਸ ਪ੍ਰੋਗਰਾਮ ਦਾ ਪ੍ਰਸਾਰਣ ਅੱਜ ਸ਼ਾਮ 7:30 ਵਜੇ ਪੀਟੀਸੀ ਪੰਜਾਬੀ ਗੋਲਡ 'ਤੇ ਦੇਖਣ ਨੂੰ ਮਿਲੇਗਾ।