ਅੱਲੂ ਅਰਜੁਨ ਤੇ ਸਨੇਹਾ ਰੈੱਡੀ ਦੀ ਲਵ ਸਟੋਰੀ ਹੈ ਬੇਹੱਦ ਦਿਲਚਸਪ, 'ਪੁਸ਼ਪਾ' ਸਟਾਰ ਨੂੰ ਵਿਆਹ ਲਈ ਵੇਲਣੇ ਪਏ ਸੀ ਕਈ ਪਾਪੜ

'ਪੁਸ਼ਪਾ' ਦੇ ਅਦਾਕਾਰ ਅੱਲੂ ਅਰਜੁਨ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ। ਦੱਖਣ ਤੋਂ ਲੈ ਕੇ ਬਾਲੀਵੁੱਡ ਤੱਕ ਉਸ ਦੀ ਮਜ਼ਬੂਤ ਫੈਨ ਫਾਲੋਇੰਗ ਹੈ। ਅੱਲੂ ਅਰਜੁਨ ਦੀ ਨਵੀਂ ਫਿਲਮ ਪੁਸ਼ਪਾ ਦਾ ਕ੍ਰੇਜ਼ ਅਜੇ ਵੀ ਲੋਕਾਂ ਦੇ ਸਿਰਾਂ 'ਤੇ ਹੈ ਅਤੇ ਹੁਣ ਲੋਕ ਇਸ ਦੇ ਸੀਕਵਲ ਦਾ ਇੰਤਜ਼ਾਰ ਕਰ ਰਹੇ ਹਨ। ਅੱਲੂ ਅਰਜੁਨ ਦੀਆਂ ਜ਼ਿਆਦਾਤਰ ਫਿਲਮਾਂ ਹਿੱਟ ਰਹੀਆਂ ਹਨ। ਉਨ੍ਹਾਂ ਦੀ ਪੇਸ਼ੇਵਰ ਜ਼ਿੰਦਗੀ ਦੇ ਨਾਲ-ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਬਹੁਤ ਦਿਲਚਸਪ ਹੈ। ਅੱਲੂ ਅਰਜੁਨ ਨੇ ਸਨੇਹਾ ਰੈੱਡੀ ਨਾਲ ਲਵ ਮੈਰਿਜ ਕੀਤੀ ਸੀ। ਇਸ ਵਿਆਹ ਲਈ ਉਸ ਨੂੰ ਕਈ ਪਾਪੜ ਵੇਲਣੇ ਪਏ। ਅੱਜ ਉਨ੍ਹਾਂ ਦੇ ਜਨਮਦਿਨ ਤੇ ਤੁਹਾਨੂੰ ਦੱਸਦੇ ਹਾਂ ਅੱਲੂ ਅਰਜੁਨ ਤੇ ਸਨੇਹਾ ਰੈੱਡੀ ਦੀ ਲਵ ਸਟੋਰੀ ਬਾਰੇ।
ਹੋਰ ਪੜ੍ਹੋ : 'ਕੱਚੇ ਬਦਾਮ' ਤੋਂ ਬਾਅਦ ਨਿੰਬੂ ਸੋਡਾ ਵੇਚਣ ਵਾਲੇ ਦਾ ਇਹ ਅੰਦਾਜ਼ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ
Image Source: Twitter
ਅੱਲੂ ਅਰਜੁਨ ਨੇ ਸਨੇਹਾ ਰੈੱਡੀ ਨਾਲ ਸਾਲ 2011 'ਚ 6 ਮਾਰਚ ਨੂੰ ਪ੍ਰੇਮ ਵਿਆਹ ਕੀਤਾ ਸੀ। ਸਨੇਹਾ ਰੈੱਡੀ ਬਹੁਤ ਖੂਬਸੂਰਤ ਹੈ । ਵਿਆਹ ਤੋਂ ਬਾਅਦ ਅੱਲੂ ਅਤੇ ਸਨੇਹਾ ਦੋ ਬੱਚਿਆਂ ਦੇ ਮਾਤਾ-ਪਿਤਾ ਬਣ ਗਏ ਹਨ। ਜੋੜੇ ਦੇ ਬੇਟੇ ਦਾ ਨਾਮ ਅੱਲੂ ਅਯਾਨ ਅਤੇ ਬੇਟੀ ਦਾ ਨਾਮ ਅੱਲੂ ਅਰਹਾ ਹੈ।
ਹੋਰ ਪੜ੍ਹੋ : ਪ੍ਰਿਯੰਕਾ ਚੋਪੜਾ ਨੇ ਪੀਲੇ ਰੰਗ ਦੇ ਪੰਜਾਬੀ ਸੂਟ ‘ਚ ਸ਼ੇਅਰ ਕੀਤੀਆਂ ਆਪਣੀ ਦਿਲਕਸ਼ ਤਸਵੀਰਾਂ
ਐਕਟਰ ਅੱਲੂ ਨੇ ਪਹਿਲੀ ਵਾਰ ਸਨੇਹਾ ਨੂੰ ਇੱਕ ਦੋਸਤ ਦੇ ਵਿਆਹ ਵਿੱਚ ਮਿਲਿਆ ਸੀ। ਅੱਲੂ ਨੂੰ ਪਹਿਲੀ ਨਜ਼ਰ 'ਚ ਹੀ ਸਨੇਹਾ ਨਾਲ ਪਿਆਰ ਹੋ ਗਿਆ। ਦੋਵਾਂ ਨੇ ਇੱਕ ਦੂਜੇ ਨਾਲ ਗੱਲ ਕੀਤੀ ਅਤੇ ਨੰਬਰਾਂ ਦੀ ਅਦਲਾ-ਬਦਲਾ ਹੋਈ, ਫਿਰ ਗੱਲਾਂ ਦਾ ਸਿਲਸਲਾ ਸ਼ੁਰੂ ਹੋ ਗਿਆ। ਉਸ ਸਮੇਂ ਸਨੇਹਾ ਆਪਣੀ ਮਾਸਟਰ ਡਿਗਰੀ ਪੂਰੀ ਕਰਕੇ ਅਮਰੀਕਾ ਤੋਂ ਵਾਪਸ ਆਈ ਸੀ। ਸਨੇਹਾ ਹੈਦਰਾਬਾਦ ਦੇ ਇਕ ਵਪਾਰੀ ਦੀ ਬੇਟੀ ਹੈ। ਉਸ ਸਮੇਂ ਅੱਲੂ ਦਾ ਨਾਂ ਵੀ ਕਾਫੀ ਮਸ਼ਹੂਰ ਸੀ ਕਿਉਂਕਿ ਉਦੋਂ ਤੱਕ ਉਹ ਫਿਲਮਾਂ 'ਚ ਆਪਣੀ ਪਹਿਚਾਣ ਬਣਾ ਚੁੱਕੇ ਸਨ।
ਪਰਿਵਾਰ ਵਾਲਿਆਂ ਨੂੰ ਕਾਰੋਬਾਰੀ ਦੀ ਧੀ ਦਾ ਫ਼ਿਲਮ ਸਟਾਰ ਨਾਲ ਵਿਆਹ ਕਰਨਾ ਮਨਜ਼ੂਰ ਨਹੀਂ ਸੀ। ਇਸ ਕਾਰਨ ਸਨੇਹਾ ਦੇ ਪਰਿਵਾਰ ਨੇ ਇਸ ਰਿਸ਼ਤੇ ਤੋਂ ਸਾਫ਼ ਇਨਕਾਰ ਕਰ ਦਿੱਤਾ । ਪਰ ਅੱਲੂ ਅਤੇ ਸਨੇਹਾ ਇੱਕ ਦੂਜੇ ਨੂੰ ਛੱਡਣਾ ਨਹੀਂ ਚਾਹੁੰਦੇ ਸਨ। ਆਲੂ ਅਰਜੁਨ ਨੇ ਸਨੇਹਾ ਦੇ ਪਰਿਵਾਰ ਨੂੰ ਮਨਾਉਣ ਲਈ ਕਈ ਪਾਪੜ ਵੇਲੇ ਅਤੇ ਉਨ੍ਹਾਂ ਨੂੰ ਖੂਬ ਮਨਾਉਣ ਦੀ ਕੋਸ਼ਿਸ਼ ਕੀਤੀ। ਅਖ਼ੀਰ ਅੱਲੂ ਅਰਜੁਨ ਦੀਆਂ ਕੋਸ਼ਿਸ਼ਾਂ ਨੂੰ ਬੂਰ ਪਿਆ ਤੇ ਸਨੇਹਾ ਦੇ ਪਰਿਵਾਰ ਵਾਲੇ ਵਿਆਹ ਲਈ ਰਾਜ਼ੀ ਹੋ ਗਿਆ। ਫਿਰ ਕੀ ਸੀ, ਅੱਲੂ ਅਰਜੁਨ ਨੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾ ਲਿਆ। ਸਨੇਹਾ ਅਤੇ ਅੱਲੂ ਅਰਜੁਨ ਦੇ ਵਿਆਹ ਦੇ ਇੰਨੇ ਸਾਲਾਂ ਬਾਅਦ ਵੀ ਜੋੜੇ ਵਿੱਚ ਗੂੜਾ ਪਿਆਰ ਹੈ। ਅਕਸਰ ਦੋਵੇਂ ਇਕੱਠੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।