90 ਅਤੇ 2000 ਦੇ ਦਹਾਕੇ 'ਚ ਸੁਰਿੰਦਰ ਲਾਡੀ ਨੇ ਕਈ ਹਿੱਟ ਗੀਤ ਦਿੱਤੇ । ਦੁਆਬਾ ਕਾਲਜ ਜਲੰਧਰ ਤੋਂ ਬੀਕਾਮ ਅਤੇ ਫਿਰ ਐੱਮ ਏ ਇਕਨਾਮਿਕਸ ਕਰਨ ਵਾਲੇ ਸੁਰਿੰਦਰ ਲਾਡੀ ਨੇ ਕਦੇ ਵੀ ਕਲਾਕਾਰ ਬਣਨ ਬਾਰੇ ਨਹੀਂ ਸੀ ਸੋਚਿਆ । ਉਨ੍ਹਾਂ ਦੇ ਮਾਪੇ ਵੀ ਇਹੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਪੜ੍ਹ ਲਿਖ ਕੇ ਬੈਂਕ 'ਚ ਕੋਈ ਸਰਕਾਰੀ ਨੌਕਰੀ ਲੱਭੇ। ਪਰ ਸੁਰਿੰਦਰ ਲਾਡੀ ਕਾਲਜ ਸਮੇਂ ਤੋਂ ਹੀ ਭੰਗੜੇ 'ਚ ਭਾਗ ਲੈਂਦੇ ਸਨ ।
ਹੋਰ ਵੇਖੋ:ਇੱਕ ਦੋ ਗਾਣੇ ਕਰਕੇ ਰਾਨੂੰ ਮੰਡਲ ਦੇ ਬਦਲੇ ਤੇਵਰ, ਸੈਲਫੀ ਲੈਣ ਰਹੀ ਔਰਤ ’ਤੇ ਭੜਕੀ ਰਾਨੂੰ ਮੰਡਲ, ਵੀਡੀਓ ਹੋ ਰਹੀ ਹੈ ਹਰ ਪਾਸੇ ਵਾਇਰਲ
ਜਿਸ ਤੋਂ ਬਾਅਦ ਹੌਲੀ ਹੌਲੀ ਉਨ੍ਹਾਂ ਦਾ ਝੁਕਾਅ ਗਾਇਕੀ ਦੇ ਖੇਤਰ 'ਚ ਹੋ ਗਿਆ ।ਉਨ੍ਹਾਂ ਨੇ ਆਪਣੇ ਭੰਗੜੇ ਦੇ ਹੁਨਰ ਨਾਲ ਕਈ ਅਵਾਰਡ ਆਪਣੇ ਕਾਲਜ ਨੂੰ ਜਿਤਵਾਏ। ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ 1993 'ਚ ਕੀਤੀ ਸੀ ।ਗਾਇਕੀ ਦੇ ਗੁਰ ਉਨ੍ਹਾਂ ਨੇ ਕਮਲ ਇਕਬਾਲ ਤੋਂ ਲਏ ਸਨ ।
ਕਿਸੇ ਵੀ ਗੀਤ ਨੂੰ ਗਾਉਣ ਤੋਂ ਪਹਿਲਾਂ ਉਹ ਆਪਣੀ ਭੈਣ,ਮਾਂ ਅਤੇ ਪਤਨੀ ਨੂੰ ਸੁਣਾਉਂਦੇ ਹਨ ਅਤੇ ਉਸ ਤੋਂ ਬਾਅਦ ਹੀ ਉਹ ਗੀਤ ਗਾਉਂਦੇ ਹਨ ।
ਸੁਦੇਸ਼ ਕੁਮਾਰੀ ਉਨ੍ਹਾਂ ਦੀ ਪਸੰਦੀਦਾ ਗਾਇਕਾ ਹਨ ਅਤੇ ਉਨ੍ਹਾਂ ਨਾਲ ਡਿਊਟ ਸੌਂਗ ਵੀ ਸੁਰਿੰਦਰ ਲਾਡੀ ਨੇ ਕੀਤੇ ਹਨ । ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ 'ਚ ਉਨ੍ਹਾਂ ਨੂੰ ਘਰਦਿਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ ਕਿਉਂਕਿ ਜਿਸ ਸਮੇਂ ਉਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਉਦੋਂ ਗਾਇਕੀ ਨੂੰ ਕੋਈ ਬਹੁਤਾ ਵਧੀਆ ਨਹੀਂ ਸੀ ਮੰਨਿਆ ਜਾਂਦਾ । ਵਿੱਚ ਪ੍ਰਦੇਸਾਂ ਦੇ ਕੌਣ ਲਾਡ ਲਡਾਵੇ,ਪਾਏ ਸੋਹਣੀਏ ਪਵਾੜੇ ਤੇਰੀ ਵੰਗ ਨੇ,ਮਿੱਤਰਾਂ ਦਾ ਨਾਂਅ ਲੱਗਣਾ,ਕਸਮ ਸਣੇ ਕਈ ਹਿੱਟ ਗੀਤ ਗਾਉਣ ਵਾਲੇ ਸੁਰਿੰਦਰ ਲਾਡੀ ਅੱਜਕੱਲ੍ਹ ਵਿਦੇਸ਼ ਟੂਰ 'ਤੇ ਹਨ ।
ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ 90 ਦੇ ਦਹਾਕੇ 'ਚ ਉਨ੍ਹਾਂ ਦਾ ਨਾਂਅ ਨਾਮੀ ਗਾਇਕਾਂ ਦੀ ਸੂਚੀ 'ਚ ਆਉਂਦਾ ਸੀ । ਉਹ ਲਗਾਤਾਰ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ਅਤੇ ਉਨ੍ਹਾਂ ਦੀ ਗਾਇਕੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਉਹ ਵਿਦੇਸ਼ 'ਚ ਹਨ ਅਤੇ ਹੁਣ ਬਹੁਤ ਹੀ ਜਲਦ ਉਹ ਪੰਜਾਬ ਵਾਪਸ ਆ ਰਹੇ ਨੇ । ਇਸ ਦੀ ਜਾਣਕਾਰੀ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਰਕੇ ਦਿੱਤੀ ਹੈ ।
ਉਹ ਇਸ ਵੀਡੀਓ 'ਚ ਦੱਸ ਰਹੇ ਨੇ ਕਿ ਇਸ ਵਾਰ ਆਪਣੇ ਪਿੰਡ 'ਚ ਉਹ ਮੇਲੇ ਦਾ ਪ੍ਰਬੰਧ ਕਰ ਰਹੇ ਹਨ ।
ਜਿਸ 'ਚ ਅਖੀਰਲੇ ਦਿਨ ਦੇਬੀ ਮਖਸੂਸਪੁਰੀ ਦਾ ਖੁੱਲਾ ਅਖਾੜਾ ਵੀ ਲਗਾਇਆ ਜਾਵੇਗਾ । ਦੇਬੀ ਮਖਸੂਸਪੁਰੀ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਨੇ ਅਤੇ ਉਹ ਆਪਣੀਆਂ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਕੁਝ ਦਿਨ ਪਹਿਲਾਂ ਵੀ ਉਨ੍ਹਾਂ ਨੇ ਆਪਣੀ ਮੈਰਿਜ ਐਨੀਵਰਸਰੀ 'ਤੇ ਵੀ ਇੱਕ ਵੀਡੀਓ ਸਾਂਝਾ ਕੀਤਾ ਸੀ ।