ਪੰਜਾਬੀ ਇੰਡਸਟਰੀ ਨੂੰ 'ਇਸ਼ਕ-ਇਸ਼ਕ',ਵਿਛੜਣ-ਵਿਛੜਣ ਕਰਦੀ ਏਂ ਵਰਗੇ ਹਿੱਟ ਗੀਤ ਦੇਣ ਵਾਲੇ ਸਤਵਿੰਦਰ ਬੁੱਗਾ ਅੱਜਕੱਲ੍ਹ ਇਸ ਕੰਮ 'ਚ ਹਨ ਰੁੱਝੇ

By  Shaminder October 3rd 2019 01:57 PM

ਸਤਵਿੰਦਰ ਬੁੱਗਾ ਜਿਨ੍ਹਾਂ ਨੇ ਆਪਣੀ ਖੂਬਸੂਰਤ ਆਵਾਜ਼ ਦੇ ਨਾਲ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ 'ਤੇ ਕਈ ਦਹਾਕੇ ਰਾਜ ਕੀਤਾ ਹੈ ਅਤੇ ਅੱਜ ਵੀ ਉਹ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ ।ਗੀਤਾਂ ਤੋਂ ਇਲਾਵਾ ਉਹ ਅੱਜਕੱਲ੍ਹ ਮਾਤਾ ਦੀਆਂ ਭੇਂਟਾ ਜ਼ਿਆਦਾਤਰ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਦੀਆਂ ਵੀਡੀਓ ਉਹ ਸਾਂਝੀਆਂ ਕਰ ਰਹੇ ਹਨ , ਉਹ ਸੋਸ਼ਲ ਮੀਡੀਆ 'ਤੇ ਵੀ ਸਰਗਰਮ ਹਨ ।

ਹੋਰ ਵੇਖੋ :ਗੀਤਕਾਰ ਵਿਜੈ ਧਾਮੀ ਨੇ ਲਿਖੇ ਹਨ ਕਈ ਹਿੱਟ ਗੀਤ ‘ਪਵਾੜੇ ਸੋਹਣਿਆਂ ਦੀ ਵੰਗ’ ਨੇ ਦਿਵਾਈ ਕੌਮਾਂਤਰੀ ਪੱਧਰ ਤੇ ਪਛਾਣ

https://www.instagram.com/p/B3JKvY3HwYG/

ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬੀ ਗੀਤਾਂ ਤੋਂ ਦੂਰ ਉਹ ਨਰਾਤਿਆਂ ਦੇ ਮੌਕੇ 'ਤੇ ਮਾਤਾ ਦੇ ਰੰਗ 'ਚ ਰੰਗੇ ਹੋਏ ਨਜ਼ਰ ਆ ਰਹੇ ਨੇ । ਜਿਨ੍ਹਾਂ ਦੇ ਕਈ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੇਸਬੁੱਕ 'ਤੇ ਸਾਂਝੇ ਕੀਤੇ ਹਨ ।ਸਤਵਿੰਦਰ ਬੁੱਗਾ ਇੱਕ ਅਜਿਹੇ ਗਾਇਕ ਜੋ ਨੱਬੇ ਦੇ ਦਹਾਕੇ ‘ਚ ਕਾਫੀ ਪ੍ਰਸਿੱਧ ਹੋਏ ।

https://www.instagram.com/p/B3DsDu8nsHR/

ਉਨ੍ਹਾਂ ਨੇ ਕਈ ਗੀਤ ਗਾਏ ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਅੱਜ ਵੀ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਨੇ ਗਾਇਕੀ ਦੇ ਗੁਰ ਚਰਨਜੀਤ ਆਹੁਜਾ,ਅਤੁਲ ਸ਼ਰਮਾ,ਸੁਰਿੰਦਰ ਬੱਚਨ ਤੋਂ ਸਿੱਖੇ।1998 ਤੋਂ ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਕੀਤੀ । ਸਭ ਤੋਂ ਪਹਿਲੀ ਕੈਸੇਟ ਅਤੁਲ ਸ਼ਰਮਾ ਨੇ ਰਿਲੀਜ਼ ਕੀਤੀ ਸੀ ।

ਲਾਈਆਂ ਯਾਰਾਂ ਨੇ ਮਹਿਫਿਲਾਂ ਨਾਲ ਆਪਣੀ ਮੌਜੂਦਗੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਕੀਤੀ ।ਘਰ ਪੈਸਿਆਂ ਦੀ ਕਮੀ ਨਹੀਂ ਸੀ ਜੁਆਇੰਟ ਪਰਿਵਾਰ ‘ਚ ਰਹਿਣ ਵਾਲੇ ਸਤਵਿੰਦਰ ਬੁੱਗਾ ਦੇ ਭਰਾ ਖੇਤੀਬਾੜੀ,ਕੰਬਾਇਨਾਂ ਹੋਰਨਾਂ ਸੂਬਿਆਂ ‘ਚ ਲਿਜਾਂਦੇ ਸਨ।

ਇਸ ਤੋਂ ਇਲਾਵਾ ਆੜਤ ਦਾ ਵੀ ਕੰਮ ਕਰਦੇ ਸਨ ਜਿਸ ‘ਚ ਸਤਵਿੰਦਰ ਬੁੱਗਾ ਵੀ ਹੱਥ ਵਟਾਉਂਦੇ ਸਨ । ਇਸ ਲਈ ਘਰ ਵਾਲਿਆਂ ਨੇ ਉਨ੍ਹਾਂ ਨੂੰ ਗੀਤ ਗਾਉਣ ‘ਚ ਕਦੇ ਵੀ ਕੋਈ ਅੜਿੱਕਾ ਨਹੀਂ ਪਾਇਆ ।

Related Post