Athiya Shetty Wedding: ਰਣਬੀਰ-ਆਲੀਆ ਤੋਂ ਬਾਅਦ ਕੀ ਹੁਣ ਆਥੀਆ-ਰਾਹੁਲ ਦਾ ਹੋਣ ਜਾ ਰਿਹਾ ਹੈ ਵਿਆਹ? ਸੁਨੀਲ ਸ਼ੈੱਟੀ ਦੇ ਘਰ ਤਿਆਰੀਆਂ ਸ਼ੁਰੂ!
Lajwinder kaur
April 20th 2022 12:01 PM --
Updated:
April 20th 2022 12:07 PM
ਆਲੀਆ ਭੱਟ ਅਤੇ ਰਣਬੀਰ ਕਪੂਰ ਦਾ ਵਿਆਹ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ 'ਚ ਹੈ। ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਇੰਡਸਟਰੀ ਦੀ ਮਸ਼ਹੂਰ ਜੋੜੀ ਨੇ ਵਿਆਹ ਦੇ ਬੰਧਨ 'ਚ ਬੱਝਣ ਦਾ ਫੈਸਲਾ ਕੀਤਾ ਅਤੇ 14 ਅਪ੍ਰੈਲ ਨੂੰ ਆਲੀਆ-ਰਣਬੀਰ ਨੇ ਮੁੰਬਈ 'ਚ ਵਿਆਹ ਕਰ ਲਿਆ। ਰਣਬੀਰ-ਆਲੀਆ ਤੋਂ ਬਾਅਦ ਹੁਣ ਇਕ ਹੋਰ ਸੈਲੀਬ੍ਰਿਟੀ ਜੋੜਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਸਕਦਾ ਹੈ। ਖਬਰ ਹੈ ਕਿ ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਸ਼ੈੱਟੀ ਅਤੇ ਦਿੱਗਜ ਕ੍ਰਿਕਟਰ ਕੇ.ਐੱਲ ਰਾਹੁਲ ਵੀ ਜਲਦ ਹੀ ਵਿਆਹ ਕਰ ਸਕਦੇ ਹਨ।