KL Rahul-Athiya Shetty Sangeet Ceremony Pics: ਕੇ.ਐੱਲ ਰਾਹੁਲ ਅਤੇ ਆਥੀਆ ਸ਼ੈੱਟੀ ਪਿਛਲੇ ਹਫਤੇ ਵਿਆਹ ਦੇ ਬੰਧਨ 'ਚ ਬੱਝੇ ਹਨ ਅਤੇ ਹਰ ਰੋਜ਼ ਇਹ ਜੋੜਾ ਨਵੀਆਂ-ਨਵੀਆਂ ਤਸਵੀਰਾਂ ਸ਼ੇਅਰ ਕਰ ਰਿਹਾ ਹੈ। ਆਥੀਆ ਨੇ ਫਿਰ ਤੋਂ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋਕਿ ਸੰਗੀਤ ਸੈਰੇਮਨੀ ਦੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਕੇ.ਐੱਲ.-ਆਥੀਆ ਰੋਮਾਂਟਿਕ ਹੁੰਦੇ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਨੂੰ ਦੋਵਾਂ ਦਾ ਜ਼ਬਰਦਸਤ ਡਾਂਸ ਦੇਖਣ ਨੂੰ ਮਿਲ ਰਿਹਾ ਹੈ।
ਹੋਰ ਪੜ੍ਹੋ : ਵਾਹਘਾ ਬਾਰਡਰ ਦੀ 'ਰੀਟ੍ਰੀਟ ਸੈਰੇਮਨੀ' ‘ਚ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਨੇ ਆਪਣੇ ਗੀਤਾਂ ਅਤੇ ਭੰਗੜੇ ਨਾਲ ਬੰਨੇ ਰੰਗ; ਦੇਖੋ ਵੀਡੀਓ
image source: Instagramਕੇ.ਐੱਲ ਰਾਹੁਲ ਤੇ ਆਥੀਆ ਸ਼ੈੱਟੀ ਦੀ ਸੰਗੀਤ ਸੈਰੇਮਨੀ ਦੀਆਂ ਤਸਵੀਰਾਂ
ਆਥੀਆ ਸ਼ੈੱਟੀ ਨੇ 22 ਜਨਵਰੀ ਨੂੰ ਹੋਏ ਸੰਗੀਤ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਪਹਿਲੀ ਤਸਵੀਰ ਵਿੱਚ ਅਭਿਨੇਤਰੀ ਆਪਣੇ ਹੋਣ ਵਾਲੇ ਪਤੀ, ਕ੍ਰਿਕੇਟਰ ਕੇਐੱਲ ਰਾਹੁਲ ਨਾਲ ਬੈਠੀ ਦਿਖਾਈ ਦੇ ਰਹੀ ਹੈ। ਇਸ ਰੋਮਾਂਟਿਕ ਫੋਟੋ 'ਚ ਕ੍ਰਿਕੇਟਰ ਅਭਿਨੇਤਰੀ ਦੀ ਗੱਲ੍ਹ ਖਿੱਚਦੇ ਨਜ਼ਰ ਆ ਰਹੇ ਹਨ।
ਇਸ ਫੋਟੋ 'ਚ ਤੁਸੀਂ ਦੇਖ ਸਕਦੇ ਹੋ ਕਿ 'ਦੁਲਹਨ ਕੇ ਪਾਪਾ' ਅਤੇ ਅਭਿਨੇਤਾ ਸੁਨੀਲ ਸ਼ੈੱਟੀ ਆਪਣੀ ਬੇਟੀ ਨਾਲ ਕਿੰਨੇ ਖੁਸ਼ ਨਜ਼ਰ ਆ ਰਹੇ ਹਨ ਅਤੇ ਖੂਬ ਡਾਂਸ ਕਰ ਰਹੇ ਹਨ। ਇਸ ਫੋਟੋ 'ਚ ਪਾਰਟੀ ਦੇ ਹੋਰ ਮਹਿਮਾਨ ਵੀ ਨਜ਼ਰ ਆ ਰਹੇ ਹਨ।
'ਦੁਲਹਨ ਕੇ ਪਾਪਾ' ਅਤੇ ਅਭਿਨੇਤਾ ਸੁਨੀਲ ਸ਼ੈੱਟੀ ਨੇ ਕੀਤਾ ਖੂਬ ਡਾਂਸ
image source: Instagram
ਇਸ ਤਸਵੀਰ 'ਚ ਆਥੀਆ ਆਪਣੇ ਦੋਸਤਾਂ ਜਾਂ ਭੈਣਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਸ ਫੋਟੋ 'ਚ ਅਭਿਨੇਤਰੀ ਦਾ ਰਵਾਇਤੀ ਪਹਿਰਾਵਾ ਅਤੇ ਉਸ ਦੇ ਹੱਥਾਂ 'ਤੇ ਮਹਿੰਦੀ ਸਾਫ ਦਿਖਾਈ ਦੇ ਰਹੀ ਹੈ।
image source: Instagram
ਇਸ ਫੋਟੋ ਵਿੱਚ ਆਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਦੋਵੇਂ ਮਸਤੀ ਕਰਦੇ ਹੋਏ ਡਾਂਸ ਕਰ ਰਹੇ ਹਨ। ਉਹ ਜਿਸ ਤਰ੍ਹਾਂ ਗੋਡਿਆਂ 'ਤੇ ਬੈਠ ਕੇ ਹੈਂਡ ਸਟੈਪ ਕਰ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਦੋਵੇਂ ਸ਼ਾਹਰੁਖ ਖਾਨ ਦੇ ਗੀਤ 'ਛਈਆ ਛਈਆਂ' 'ਤੇ ਡਾਂਸ ਕਰ ਰਹੇ ਹਨ।
ਇਹ ਆਥੀਆ ਦੀ ਇੱਕ ਕਲੋਜ਼ਅੱਪ ਫੋਟੋ ਹੈ ਜਿਸ ਵਿੱਚ ਅਭਿਨੇਤਰੀ ਇੱਕ ਮਜ਼ਾਕੀਆ ਚਿਹਰਾ ਬਣਾ ਰਹੀ ਹੈ। ਇਨ੍ਹਾਂ ਤਸਵੀਰਾਂ ਉੱਤੇ ਕਲਾਕਾਰ ਤੇ ਫੈਨਜ਼ ਖੂਬ ਪਿਆਰ ਲੁੱਟਾ ਰਹੇ ਹਨ।
image source: Instagram
View this post on Instagram
A post shared by KL Rahul? (@klrahul)
View this post on Instagram
A post shared by Athiya Shetty (@athiyashetty)