ਸਟੰਟ ਬੇਸ ਵਾਲਾ ਰਿਆਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 12' ਦੀ ਕਾਫੀ ਚਰਚਾ ਹੈ। ਰੋਹਿਤ ਸ਼ੈੱਟੀ ਦੇ ਸ਼ੋਅ ਦੀ ਸ਼ੂਟਿੰਗ ਦੱਖਣੀ ਅਫਰੀਕਾ ਦੇ ਕੇਪਟਾਊਨ 'ਚ ਹੋਈ ਹੈ। ਸਾਰੇ ਮੁਕਾਬਲੇਬਾਜ਼ ਮੁੰਬਈ ਵਾਪਸ ਆ ਗਏ ਹਨ। ਸ਼ੋਅ ਨੂੰ ਟੀਵੀ 'ਤੇ ਪ੍ਰਸਾਰਿਤ ਹੋਏ 3 ਹਫ਼ਤੇ ਹੋ ਗਏ ਹਨ।
ਟੀਵੀ ਤੋਂ ਪਹਿਲਾਂ ਸ਼ੋਅ ਬਾਰੇ ਕਈ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਕਿਸ ਨੂੰ ਕੱਢਿਆ ਗਿਆ ਅਤੇ ਕਿਸ ਦੀ ਵਾਈਲਡ ਕਾਰਡ ਐਂਟਰੀ ਹੋਈ? ਇਸ ਦੌਰਾਨ ਹੁਣ ਤਾਜ਼ਾ ਖ਼ਬਰ ਇਹ ਹੈ ਕਿ ਰੁਬੀਨਾ ਦਿਲੈਕ ਤੋਂ ਬਾਅਦ ਇੱਕ ਹੋਰ ਟੀਵੀ ਅਦਾਕਾਰਾ ਵੀ ਬਾਹਰ ਹੋ ਗਈ ਹੈ। ਇਸ ਤਰ੍ਹਾਂ 'ਖਤਰੋਂ ਕੇ ਖਿਲਾੜੀ' ਸੀਜ਼ਨ 12 ਦੇ ਟਾਪ 3 ਮੁਕਾਬਲੇਬਾਜ਼ ਮਿਲ ਗਏ ਹਨ।
ਹੋਰ ਪੜ੍ਹੋ : ਨੰਨ੍ਹਾ ਗੁਰਬਾਜ਼ ਬਣਿਆ ਡਾਕਟਰ,ਪਾਪਾ ਗਿੱਪੀ ਗਰੇਵਾਲ ਦਾ ਕਰ ਰਿਹਾ ਇਲਾਜ਼,ਪਿਓ-ਪੁੱਤ ਦਾ ਇਹ ਕਿਊਟ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ
ਰੁਬੀਨਾ ਦਿਲੈਕ ਟਾਪ 5 ਵਿੱਚ ਪਹੁੰਚ ਗਈ ਸੀ। ਉਸ ਦਾ ਸਫਰ ਬਹੁਤ ਵਧੀਆ ਦੱਸਿਆ ਜਾਂਦਾ ਹੈ। ਉਸ ਦੇ ਸ਼ੁਰੂਆਤੀ ਸਟੰਟ ਨੂੰ ਦੇਖਦੇ ਹੋਏ, ਉਸ ਨੂੰ ਸ਼ੋਅ ਦੀ ਜੇਤੂ ਮੰਨਿਆ ਗਿਆ ਸੀ ਪਰ ਬੌਸ ਲੇਡੀ ਫਿਨਾਲੇ ਵਿੱਚ ਜਗ੍ਹਾ ਨਹੀਂ ਬਣਾ ਸਕੀ। 'ਖਤਰੋਂ ਕੇ ਖਿਲਾੜੀ 12' ਦੇ ਕਈ ਫੈਨ ਪੇਜਾਂ ਤੋਂ ਇਹ ਸ਼ੇਅਰ ਕੀਤਾ ਗਿਆ ਹੈ ਕਿ ਰੁਬੀਨਾ ਦੇ ਬਾਹਰ ਹੋਣ ਤੋਂ ਬਾਅਦ ਅਦਾਕਾਰਾ ਜੰਨਤ ਜ਼ੁਬੈਰ ਵੀ ਸ਼ੋਅ ਤੋਂ ਬਾਹਰ ਹੋ ਗਈ ਹੈ। ਜੰਨਤ ਟਾਪ 4 'ਚ ਆਪਣੀ ਜਗ੍ਹਾ ਬਣਾਉਣ 'ਚ ਕਾਮਯਾਬ ਰਹੀ।
ਜੰਨਤ ਦੇ ਬਾਹਰ ਆਉਣ ਤੋਂ ਬਾਅਦ, ਜਿਨ੍ਹਾਂ ਮੁਕਾਬਲੇਬਾਜ਼ਾਂ ਨੇ ਚੋਟੀ ਦੇ 3 ਵਿੱਚ ਜਗ੍ਹਾ ਬਣਾਈ ਹੈ ਉਹ ਹਨ ਮਿਸਟਰ ਫੈਜੂ, ਮੋਹਿਤ ਮਲਿਕ ਅਤੇ ਤੁਸ਼ਾਰ ਕਾਲੀਆ। ਤਿੰਨਾਂ ਵਿਚਾਲੇ ਸਖ਼ਤ ਮੁਕਾਬਲਾ ਮੰਨਿਆ ਜਾ ਰਿਹਾ ਹੈ। ਹੁਣ ਇਨ੍ਹਾਂ ਵਿੱਚੋਂ ਸਿਰਫ਼ ਇੱਕ ਹੀ ਸੀਜ਼ਨ 12 ਦੀ ਟਰਾਫੀ ਜਿੱਤ ਸਕੇਗਾ। ਪਰ ਅਜੇ ਸ਼ੋਅ ਵੱਲੋਂ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਇਹ ਖ਼ਬਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
Image Source: Twitter
ਤੁਹਾਨੂੰ ਦੱਸ ਦੇਈਏ ਕਿ 'ਖਤਰੋਂ ਕੇ ਖਿਲਾੜੀ' ਦਾ ਇਹ ਸੀਜ਼ਨ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਮੇਕਰਸ ਨੇ ਸ਼ੋਅ ਨੂੰ ਸਿਖਰ 'ਤੇ ਲਿਜਾਣ 'ਚ ਕੋਈ ਕਸਰ ਨਹੀਂ ਛੱਡੀ। ਰੋਹਿਤ ਸ਼ੈਟੀ ਨੇ ਦੱਸਿਆ ਕਿ ਹਰ ਸਾਲ ਨਾਲੋਂ ਇਸ ਵਾਰ ਵੀ ਖਤਰਨਾਕ ਸਟੰਟ ਕਰਵਾਏ ਗਏ। ਜਿਸ ਨੇ ਇਸ ਸ਼ੋਅ ਨੂੰ ਹੋਰ ਵੀ ਜ਼ਿਆਦਾ ਦਿਲਚਸਪ ਬਣਾਇਆ ਗਿਆ।