
ਕੀਵੀ ਫਲ ਇੱਕ ਖੱਟਾ ਅਤੇ ਬਹੁਤ ਸੁਆਦੀ ਹੁੰਦਾ ਹੈ । ਕੀਵੀ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ । ਇਹ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਫਲ ਮੰਨਿਆ ਜਾਂਦਾ ਹੈ । ਇਸ ਲਈ ਇਹ ਇਮਊਨਿਟੀ ਵਧਾਉਣ ‘ਚ ਮਦਦਗਾਰ ਸਾਬਿਤ ਹੁੰਦਾ ਹੈ ।ਇਸ ਦੇ ਨਾਲ ਹੀ ਸਰੀਰ ‘ਚ ਕਿਸੇ ਵੀ ਤਰ੍ਹਾਂ ਦੀ ਸੋਜਿਸ਼ ਘਟਾਉਣ ‘ਚ ਵੀ ਮਦਦਗਾਰ ਹੁੰਦੀ ਹੈ ।
ਹੋਰ ਪੜ੍ਹੋ : ਹਲਦੀ ਦੀ ਲੋੜ ਤੋਂ ਵੱਧ ਵਰਤੋ ਤੁਹਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ
ਕੀਵੀ ਨੂੰ ਤੁਸੀਂ ਆਪਣੀ ਡਾਈਟ ‘ਚ ਸ਼ਾਮਿਲ ਕਰਕੇ ਬਲੱਡ ਪ੍ਰੈਸ਼ਰ ਕੰਟਰੋਲ ਤੋਂ ਛੁਟਕਾਰਾ ਪਾ ਸਕਦੇ ਹੋ ।ਇਸ ਦੇ ਨਾਲ ਹੀ ਪਾਚਨ ਪ੍ਰਕਿਰਿਆ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।ਕੀਵੀ ‘ਚ ਵਿਟਾਮਿਨ ਵੱਡੀ ਮਾਤਰਾ ‘ਚ ਪਾਇਆ ਜਾਂਦਾ ਹੈ । ਜਿਸ ਨਾਲ ਇਮਊਨਿਟੀ ਨੂੰ ਵੀ ਮਜ਼ਬੂਤ ਬਣਾਇਆ ਜਾ ਸਕਦਾ ਹੈ । ਇਸ ਨਾਲ ਵਾਇਰਲ ਸੰਕ੍ਰਮਣ ਤੋਂ ਬਚਣ ‘ਚ ਵੀ ਮਦਦ ਮਿਲ ਸਕਦੀ ਹੈ ।
ਇਸ ਦੇ ਸੇਵਨ ਨਾਲ ਲੀਵਰ, ਸਟ੍ਰੋਕ, ਦਿਲ ਦਾ ਦੌਰਾ, ਹਾਰਟ ਅਟੈਕ ਹੋਰ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਟੱਲ ਜਾਂਦਾ ਹੈ। ਬਲੱਡ ਕਲਾਟਿੰਗ, ਕੀਵੀ ਵਿੱਚ ਮੌਜੂਦ ਤੱਤ ਬਲੱਡ ਕਲਾਟਿੰਗ ਯਾਨੀ ਨਾੜੀਆਂ ਵਿੱਚ ਖ਼ੂਨ ਨੂੰ ਜੰਮਣ ਤੋਂ ਰੋਕਦਾ ਹੈ। ਜਿਸ ਦੇ ਨਾਲ ਕਈ ਸਮੱਸਿਆਵਾਂ ਵੀ ਘੱਟ ਹੁੰਦੀਆਂ ਹਨ ਅਤੇ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਵੀ ਬਚਿਆ ਜਾ ਸਕਦਾ ਹੈ। ਬਲੱਡ ਪ੍ਰੈਸ਼ਰ ਕਰੇ ਕੰਟਰੋਲ, ਕੀਵੀ ਵਿੱਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਦੇ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ਵਿੱਚ ਰਹਿੰਦਾ ਹੈ।