Kitchen Tips: ਕਦੇ ਨਾਂ ਸੁੱਟੋ ਇਨ੍ਹਾਂ ਤਿੰਨ ਫਲ ਤੇ ਸਬਜ਼ੀਆਂ ਦੇ ਛਿਲਕੇ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

By  Pushp Raj December 12th 2022 05:59 PM

Kitchen Tips: ਅਕਸਰ ਅਸੀਂ ਸਬਜ਼ੀਆਂ ਅਤੇ ਫਲਾਂ ਨੂੰ ਕੱਟਣ ਤੋਂ ਬਾਅਦ ਉਨ੍ਹਾਂ ਦੇ ਛਿਲਕੇ ਕੂੜੇਦਾਨ ਵਿੱਚ ਸੁੱਟ ਦਿੰਦੇ ਹਾਂ। ਹਰ ਦੂਜਾ ਵਿਅਕਤੀ ਇਹ ਸੋਚ ਕੇ ਕਰਦਾ ਹੈ ਕਿ ਛਿਲਕਿਆਂ ਦੀ ਵਰਤੋਂ ਕੀ ਹੋ ਸਕਦੀ ਹੈ। ਜੇਕਰ ਤੁਸੀਂ ਵੀ ਸੋਚਦੇ ਹੋ ਕਿ ਇਸ ਨਾਲ ਰਸੋਈ ਦਾ ਕੂੜਾ ਵਧ ਰਿਹਾ ਹੈ ਤਾਂ ਤੁਸੀਂ ਗ਼ਲਤ ਹੋ। ਤੁਸੀਂ ਕਈ ਸਬਜ਼ੀਆਂ ਅਤੇ ਫਲਾਂ ਦੇ ਛਿਲਕਿਆਂ ਦੀ ਵਰਤੋਂ ਆਪਣੇ ਰੋਜ਼ਮਰਾ ਦੇ ਕੰਮਾਂ ਦੇ ਲਈ ਕਰ ਸਕਦੇ ਹੋ। ਆਓ ਜਾਣਦੇ ਹਾਂ।

Image Source : Google

ਬੂਟ ਪਾਲਿਸ਼ ਕਰਨ ਦੇ ਕੰਮ ਆਵੇਗਾ ਇਸ ਫਲ ਦਾ ਛਿਲਕਾ

ਬੂਟ ਪਾਲਿਸ਼ ਕਰਨ ਲਈ ਅਸੀਂ ਪਾਲਿਸ਼ ਦੀ ਵਰਤੋਂ ਜ਼ਰੂਰ ਕੀਤੀ ਹੋਵੇਗੀ। ਕਈ ਵਾਰ ਤੁਹਾਨੂੰ ਕਾਹਲੀ ਵਿੱਚ ਇਹ ਕਰਨਾ ਪੈਂਦਾ ਹੈ। ਅਜਿਹੇ 'ਚ ਜੇਕਰ ਪਾਲਿਸ਼ ਗੁਆਚ ਗਈ ਹੈ ਜਾਂ ਉਪਲਬਧ ਨਹੀਂ ਹੈ ਤਾਂ ਤੁਸੀਂ ਕੇਲੇ ਦੇ ਛਿਲਕੇ ਦੀ ਵਰਤੋਂ ਕਰ ਸਕਦੇ ਹੋ। ਕੇਲੇ ਦੇ ਛਿਲਕੇ ਦੀ ਵਰਤੋਂ ਉਦੋਂ ਵੀ ਕੀਤੀ ਜਾ ਸਕਦੀ ਹੈ ਜਦੋਂ ਤੁਸੀਂ ਕਿਤੇ ਬਾਹਰ ਹੁੰਦੇ ਹੋ ਅਤੇ ਤੁਹਾਨੂੰ ਆਪਣੇ ਬੂਟ ਪਾਲਿਸ਼ ਕਰਨ ਦੀ ਜ਼ਰੂਰਤ ਮਹਿਸੂਸ ਹੋਵੇ। ਕੇਲੇ ਦੇ ਛਿਲਕੇ ਨੂੰ ਰਗੜਨ ਨਾਲ ਬੂਟ ਤੇ ਜੁੱਤੀ ਚਮਕ ਜਾਂਦੀ ਹੈ। ਅਜਿਹਾ ਕਰਨ ਤੋਂ ਬਾਅਦ ਟਿਸ਼ੂ ਪੇਪਰ ਦੀ ਮਦਦ ਨਾਲ ਬੂਟ ਨੂੰ ਸਾਫ਼ ਕਰ ਲਓ।

Image Source : Google

ਸਕਿਨ ਕੇਅਰ ਲਈ ਕੰਮ ਆਵੇਗਾ ਇਸ ਸਬਜ਼ੀ ਦਾ ਛਿਲਕਾ

ਭੱਜ-ਦੌੜ ਭਰੀ ਜ਼ਿੰਦਗੀ 'ਚ ਕੰਮ ਦਾ ਦਬਾਅ, ਤਣਾਅ ਅਤੇ ਸਿਸਟਮ 'ਤੇ ਘੰਟਿਆਂ ਤੱਕ ਬੈਠਣਾ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਕਾਰਨ ਆਪਣੀ ਖੂਬਸੂਰਤੀ ਗੁਆ ਰਹੇ ਹੋ ਤਾਂ ਤੁਸੀਂ ਆਲੂ ਦੇ ਛਿਲਕਿਆਂ ਦੀ ਵਰਤੋਂ ਕਰ ਸਕਦੇ ਹੋ। ਇਨ੍ਹਾਂ ਨੂੰ ਸੁੱਟਣ ਦੀ ਬਜਾਏ ਤੁਸੀਂ ਇਨ੍ਹਾਂ ਨੂੰ ਅੱਖਾਂ 'ਤੇ ਰੱਖ ਸਕਦੇ ਹੋ ਜਾਂ ਡਾਰਕ ਸਰਕਲਾਂ ਵਾਲੀ ਜਗ੍ਹਾ 'ਤੇ ਛਿਲਕੇ ਨੂੰ ਰਗੜ ਸਕਦੇ ਹੋ। ਇਸ ਨਾਲ ਤੁਸੀਂ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਨੂੰ ਜਲਦ ਠੀਕ ਕਰ ਸਕਦੇ ਹੋ।

image From google

ਹੋਰ ਪੜ੍ਹੋ: Health tips: ਸਰਦੀਆਂ 'ਚ ਸਿਹਤਮੰਦ ਅਤੇ ਫਿੱਟ ਰਹਿਣ ਲਈ ਅਪਟਾਓ ਇਹ ਟਿਪਸ, ਨਹੀਂ ਹੋਵੋਗੇ ਬਿਮਾਰ

ਕੀੜੀਆਂ ਤੋਂ ਛੂਟਕਾਰਾ ਦਵਾਏਗਾ ਇਸ ਸਬਜ਼ੀ ਦਾ ਛਿਲਕਾ

ਕਈ ਵਾਰ ਰਸੋਈ 'ਚ ਮਿਠੇ ਕਾਰਨ ਕੀੜੀਆਂ ਆਉਣ ਲੱਗ ਜਾਂਦੀਆਂ ਹਨ। ਕਈ ਉਪਾਅ ਕਰਨ ਨਾਲ ਵੀ ਕੀੜੀਆਂ ਤੋਂ ਛੁਟਕਾਰਾ ਨਹੀਂ ਮਿਲਦਾ। ਅਜਿਹੇ 'ਚ ਤੁਸੀਂ ਖੀਰੇ ਦੇ ਛਿਲਕੇ ਦੀ ਵਰਤੋਂ ਕਰ ਸਕਦੇ ਹੋ।

image From google

ਕੀੜੀਆਂ ਖੀਰੇ ਦੇ ਛਿਲਕੇ ਤੋਂ ਭੱਜ ਜਾਂਦੀਆਂ ਹਨ। ਇਸ ਲਈ ਖੀਰੇ ਦੇ ਛਿਲਕੇ ਨੂੰ ਛੋਟੇ ਛੋਟੇ ਟੁੱਕੜੇ ਵਿੱਚ ਕੱਟ ਕੇ ਉਸ ਥਾਂ ਰੱਖੋ ਜਿਥੇ ਕੀੜੀਆਂ ਆਉਂਦੀਆਂ ਹੋਣ, ਇਸ ਨਾਲ ਤੁਹਾਡੀ ਸਮੱਸਿਆ ਦੂਰ ਹੋ ਜਾਵੇਗੀ।

 

Related Post