ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨ ਅੰਦੋਲਨ ਲਗਾਤਾਰ ਚੱਲ ਰਿਹਾ ਹੈ । ਸਰਕਾਰ ਆਪਣੀ ਜਿੱਦ ਤੇ ਅੜੀ ਹੋਈ ਹੈ । ਗੋਦੀ ਮੀਡੀਆ ਕਿਸਾਨਾਂ ਨੂੰ ਬਦਨਾਮ ਕਰਨ ਤੇ ਲੱਗਾ ਹੋਇਆ ਹੈ ਕਿ ਕਿਸਾਨ ਕੋਰੋਨਾ ਮਹਾਮਾਰੀ ਵਿੱਚ ਸੜਕਾਂ ਰੋਕ ਕੇ ਬੈਠੇ ਹੋਏ ਹਨ । ਜਿਸ ਕਰਕੇ ਲੋਕਾਂ ਤੱਕ ਸਿਹਤ ਸਹੂਲਤਾਂ ਨਹੀਂ ਪਹੁੰਚ ਰਹੀਆਂ ।
image from kisan ekta morcha's instagram
ਹੋਰ ਪੜ੍ਹੋ :
ਕੋਰੋਨਾ ਮਹਾਮਾਰੀ ਵਿੱਚ ਸਿੱਖ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਹਨ ਇਹ ਕੰਮ, ਹਰ ਪਾਸੇ ਹੋ ਰਹੀ ਹੈ ਪ੍ਰਸ਼ੰਸਾ
image from kisan ekta morcha's instagram
ਪਰ ਇਸ ਸਭ ਦੇ ਚਲਦੇ ਕਿਸਾਨ ਮੋਰਚੇ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਗੋਦੀ ਮੀਡੀਆ ਵੱਲੋਂ ਚਲਾਏ ਜਾ ਰਹੇ ਏਜੰਡੇ ਦੀ ਪੋਲ ਖੁੱਲ੍ਹਦੀ ਦਿਖਾਈ ਦੇ ਰਹੀ ਹੈ । ਇਹ ਵੀਡੀਓ ਸਿੰਘੂ ਬਾਰਡਰ ਦੀ ਹੈ ਜਿੱਥੇ ਆਕਸੀਜ਼ਨ ਨਾਲ ਭਰਿਆ ਟਰੱਕ ਕਿਸਾਨ ਅੰਦੋਲਨ ਵਿੱਚ ਵੜ ਜਾਂਦਾ ਹੈ ।
image from kisan ekta morcha's instagram
ਟਰੱਕ ਡਰਾਈੲਵਰ ਤੇ ਦਿੱਲੀ ਪੁਲਿਸ ਦੇ ਮੁਲਾਜ਼ਮ ਦਿੱਲੀ ਜਾਣ ਦਾ ਰਸਤਾ ਭੁੱਲ ਜਾਂਦੇ ਹਨ । ਪਰ ਇੱਸ ਦੌਰਾਨ ਨੌਜਵਾਨ ਕਿਸਾਨ ਨਾ ਸਿਰਫ ਟਰੱਕ ਡਰਾਇਵਰ ਤੇ ਪੁਲਿਸ ਦੀ ਮਦਦ ਕਰਦਾ ਹੈ ਬਲਕਿ ਬਹੁਤ ਹੀ ਛੋਟੇ ਰਸਤੇ ਤੋਂ ਇਸ ਟਰੱਕ ਨੂੰ ਦਿੱਲੀ ਪਹੁੰਚਾਉਂਦਾ ।
View this post on Instagram
A post shared by Kisan Ekta Morcha (@kisanektamorcha)
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਿਸਾਨ ਮੋਰਚੇ ਨੇ ਲਿਖਿਆ ਹੈ ਕਿ ਦਿੱਲੀ ਦਾ ਰਸਤਾ ਕਿਸਾਨਾਂ ਨੇ ਨਹੀਂ ਬਲਕਿ ਸਰਕਾਰ ਨੇ ਰੋਕਿਆ ਹੈ ਜਿਸ ਕਰਕੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।