ਕਿੰਦਰ ਦਿਉਲ ਕਿਹੜੇ ਵੈੱਲੀਆਂ ਨੂੰ ਟੰਗ ਰਹੇ ਹਨ, ਦੇਖੋ ਵੀਡੀਓ

By  Lajwinder kaur December 5th 2018 12:32 PM -- Updated: December 5th 2018 12:35 PM

ਪੰਜਾਬੀ ਗਾਇਕ ਕਿੰਦਰ ਦਿਓਲ ਜੋ ਕੇ 'ਪਿਆਰ ਤੈਨੂੰ ਕਰਦਾ ਗੱਭਰੂ' ਨਾਲ ਚਰਚਾ ਵਿਚ ਆਏ ਸਨ। ਅਪਣੀ ਗਾਇਕੀ ਦੇ ਨਾਲ ਉਹਨਾਂ ਨੇ ਪੰਜਾਬੀ ਇੰਡਸਟਰੀ 'ਚ ਵੱਖਰਾ ਹੀ ਥਾਂ ਬਣਾ ਲਿਆ ਹੈ। ਇਸ ਵਾਰ ਗੀਤਕਾਰ ਕਿੰਦਰ ਦਿਓਲ ਨਵਾਂ ਟ੍ਰੈਕ ਲੈ ਕੇ ਆਏ ਹਨ। ਉਹ ਅਪਣਾ ਨਵਾਂ ਗੀਤ ਜਿਸ ਦਾ ਨਾਂਅ ਹੈ ‘ਮਾਣ ਜਿੰਨ੍ਹਾਂ ‘ਤੇ’ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ। ਇਹ ਬੀਟ ਸੌਂਗ ਹੈ। ਗੀਤ ਦੀ ਵੀਡੀਓ ਵੀ ਬਹੁਤ ਵਧੀਆ ਬਣਾਈ ਗਈ ਹੈ।  desi crew and kinder deol maan jinna te

ਹੋਰ ਪੜ੍ਹੋ: ਕੀ ਰਣਜੀਤ ਬਾਵਾ ਨੇ ਕਰਵਾ ਲਈ ਹੈ ਮੰਗਣੀ ? ਜਾਣੋ ਕੀ ਹੈ ਪੂਰਾ ਮਾਮਲਾ

ਇਸ ਗੀਤ ਦੀ ਜਾਣਕਾਰੀ ਕਿੰਦਰ ਦਿਓਲ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਤੇ ਨਾਲ ਹੀ ਇਸ ਗੀਤ ਨੂੰ ਸ਼ੇਅਰ ਕੀਤਾ ਹੈ। ਦੇਸੀ ਕਰਿਊ ਵਾਲਿਆਂ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੀਤ ਦਾ ਪੋਸਟਰ ਅਪਣੇ ਫੈਨਜ਼ ਨਾਲ ਸਾਂਝਾ ਕੀਤਾ ਹੈ। ਇਸ ਗੀਤ ਦਾ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ ਤੇ ਇਸ ਗੀਤ ਦੇ ਬੋਲ ਖੁਦ ਕਿੰਦਰ ਦਿਓਲ ਨੇ ਹੀ ਲਿਖੇ ਹਨ। ਗੀਤ ਨੂੰ ਫਲੈਗਸ਼ਿਪ ਮੀਡੀਆ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

https://www.youtube.com/watch?v=5fiHicxsaIo

ਦੱਸ ਦਈਏ ‘ਪਿਆਰ ਤੈਨੂੰ ਕਰਦਾ ਗੱਬਰੂ' ਗੀਤ ਜੋ ਹਨੀ ਸਿੰਘ ਦੀ ਐਲਬਮ ਇੰਟਰਨੈਸ਼ਨਲ ਵਿਲੀਜਰ ਨੂੰ ਲੋਕਾਂ ਵੱਲੋਂ ਕਾਫੀ ਜ਼ਿਆਦਾ ਭਰਵਾਂ ਹੁੰਗਾਰਾ ਮਿਲਿਆ ਸੀ। ਕਿੰਦਰ ਨੇ ਬਹੁਤ ਸਾਰੇ ਵਧੀਆ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ‘ਚ ਪਾ ਚੁੱਕੇ ਹਨ ਜਿਵੇਂ ‘ਜਾਨ ਤੇਰੀ’, ‘ਸਾਫ ਦਿਲ’, ‘ਦ ਰੇਸ ਆਫ ਲਾਈਫ’, ‘ਗੇੜੀ ਰੂਟ’ ਵਰਗੇ ਕਈ ਗੀਤਾਂ ਨੂੰ ਸਰੋਤਿਆਂ ਦੇ ਰੂਬਰੂ ਕਰ ਚੁੱਕੇ ਹਨ।

-Ptc Punjabi

Related Post