ਕਿਮੀ ਵਰਮਾ ਨੇ ਆਪਣੀ ਮਾਂ ਅਤੇ ਨਾਨੀ ਨਾਲ ਤਸਵੀਰ ਸਾਂਝੀ ਕੀਤੀ, ਕਿਹਾ ਇੱਕ ਧੀ ਦੇ ਨਾਲ ਅੱਗੇ ਵਧਿਆ ਪਰਿਵਾਰ

By  Shaminder September 29th 2020 12:13 PM
ਕਿਮੀ ਵਰਮਾ ਨੇ ਆਪਣੀ ਮਾਂ ਅਤੇ ਨਾਨੀ ਨਾਲ ਤਸਵੀਰ ਸਾਂਝੀ ਕੀਤੀ, ਕਿਹਾ ਇੱਕ ਧੀ ਦੇ ਨਾਲ ਅੱਗੇ ਵਧਿਆ ਪਰਿਵਾਰ

ਕਿਮੀ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਹ ਆਪਣੀ ਮਾਂ ਅਤੇ ਨਾਨੀ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਤਸਵੀਰ ‘ਚ ਉਨ੍ਹਾਂ ਦੀ ਵੱਡੀ ਧੀ ਵੀ ਵਿਖਾਈ ਦੇ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਿਮੀ ਵਰਮਾ ਨੇ ਲਿਖਿਆ ਕਿ ‘ਇੱਕ ਪਰਿਵਾਰ ਇੱਕ ਧੀ ਦੇ ਨਾਲ ਅੱਗੇ ਵਧਿਆ ।ਮੇਰੀ ਨਾਨੀ, ਮੇਰੇ ਮੰਮੀ ਅਤੇ ਮੇਰੀ ਧੀ ।

Kimi Kimi

ਇਹ ਉਸ ਵੇਲੇ ਦੀ ਤਸਵੀਰ ਹੈ ਜਦੋਂ ਮੇਰੇ ਮੰਮੀ ਤੇ ਨਾਨੀ ਕੈਨੇਡਾ ਆਏ ਸਨ । ਮੇਰੀ ਜ਼ਿੰਦਗੀ ਦੇ ਬਹੁਤ ਹੀ ਵਧੀਆ ਪਲ’। ਕਿਮੀ ਵਰਮਾ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।

ਹੋਰ ਪੜ੍ਹੋ:ਕਿਮੀ ਵਰਮਾ ਨੇ ਆਪਣੀ ਛੋਟੀ ਬੇਟੀ ਦੀ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਜ਼ਾਹਿਰ ਕੀਤੀ ਇਹ ਖੁਆਇਸ਼

Kimi Verma Kimi Verma

ਪਿਛਲੇ ਲੰਮੇ ਸਮੇਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ । ਪਰ ਵਿਆਹ ਤੋਂ ਬਾਅਦ ਉਹ ਕੁਝ ਸਮੇਂ ਲਈ ਇੰਡਸਟਰੀ ਚੋਂ ਗਾਇਬ ਜਿਹੇ ਹੋ ਗਏ ਸਨ । ਪਾਲੀਵੁੱਡ ‘ਚ ਆਪਣੀਆਂ ਫ਼ਿਲਮਾਂ ਦੇ ਨਾਲ ਪਛਾਣ ਬਨਾਉਣ ਵਾਲੀ ਕਿਮੀ ਵਰਮਾ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਨਸੀਬੋ’ ਦੇ ਨਾਲ ਕੀਤੀ ਸੀ ।

kimi verma kimi verma

ਜਿਸ ਸਮੇਂ ਇਸ ਫ਼ਿਲਮ ‘ਚ ਉਨ੍ਹਾਂ ਨੇ ਕੰਮ ਕੀਤਾ ਸੀ ਉਦੋਂ ਉਨ੍ਹਾਂ ਨੇ ਦਸਵੀਂ ਜਮਾਤ ਦੇ ਪੇਪਰ ਦਿੱਤੇ ਸਨ ।

 

View this post on Instagram

 

A family moves forward with a DAUGHTER!??? My Nani ( maternal grandma) my mom, my daughter and I having great moments on our Canada visit! ????BLESSED!! Happy daughter’s day!

A post shared by Kimi Verma (@kimi.verma) on Sep 27, 2020 at 9:30pm PDT

 

Related Post