ਕਿਮ ਸ਼ਰਮਾ ਤੇ ਲਿਏਂਡਰ ਪੇਸ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ,ਦੇਖੋ ਤਸਵੀਰਾਂ

ਬਾਲੀਵੁੱਡ ਅਦਾਕਾਰਾ ਕਿਮ ਸ਼ਰਮਾ (Kim Sharma) ਅਤੇ ਸਾਬਕਾ ਟੈਨਿਸ ਖਿਡਾਰੀ ਲਿਏਂਡਰ ਪੇਸ (Leander Paes ) ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜੀ ਹਾਂ ਦੋਵੇਂ ਜਣੇ ਇਸ ਸਮੇਂ ਅੰਮ੍ਰਿਤਸਰ ‘ਚ ਨੇ। ਅੰਮ੍ਰਿਤਸਰ ਪਹੁੰਚ ਕੇ ਸਭ ਤੋਂ ਪਹਿਲਾਂ ਦੋਵੇਂ ਜਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ( Golden Temple) ਵਿਖੇ ਨਤਮਸਤਕ ਹੋਏ ।
ਹੋਰ ਪੜ੍ਹੋ : ਕਿਉਂ ਪ੍ਰੀਤ ਹਰਪਾਲ ਪੈਦਲ ਹੀ ਨਿਕਲ ਪਏ ਬੇਟੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ, ਵੇਖੋ ਵੀਡੀਓ
image source- instagram
ਕਿਮ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਸਮੇਂ ਪਹਿਲਾਂ ਹੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ। ਉਨ੍ਹਾਂ ਗੁਰੂ ਘਰ ‘ਚ ਮੱਥਾ ਟੇਕਿਆ ਅਤੇ ਪਰਮਾਤਮਾ ਦੀਆਂ ਖੁਸ਼ੀਆਂ ਅਤੇ ਅਸੀਸਾਂ ਲਈ ਅਤੇ ਗੁਰੂ ਦੀ ਬਾਣੀ ਅਤੇ ਕੀਰਤਨ ਦਾ ਅਨੰਦ ਲਿਆ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਮੈਂ ਅਜੇ ਤੱਕ ਹੋਰ ਕਿਤੇ ਵੀ ਅਜਿਹਾ ਮਹਿਸੂਸ ਨਹੀਂ ਕੀਤਾ ਹੈ। ਹਰਿਮੰਦਰ ਸਾਹਿਬ ਵਾਪਸ ਆਉਣ ਅਤੇ ਮੱਥਾ ਟੇਕਣਾ ਸਦਾ ਬਹੁਤ ਵੱਡੀ ਅਸੀਸ ਹੈ...ਵਾਹਿਗੁਰੂ’ ।
image source- instagram
ਤਸਵੀਰਾਂ ‘ਚ ਦੇਖ ਸਕਦੇ ਹੋਏ ਕਰੀਮ ਰੰਗ ਦਾ ਪਜਾਮੀ ਸੂਟ ਪਾਇਆ ਹੋਇਆ ਅਤੇ ਸਿਰ ਨੂੰ ਸਟਾਈਲਿਸ਼ ਟਰਬਨ ਸਟਾਈਲ ਦੇ ਨਾਲ ਢੱਕਿਆ ਹੋਇਆ ਹੈ। ਉੱਧਰ ਲਿਏਂਡਰ ਪੇਸ ਨੇ ਵੀ ਕੁੜਤਾ ਪਜਾਮਾ ਪਾਇਆ ਹੋਇਆ ਅਤੇ ਸਿਰ ਢੱਕਿਆ ਹੋਇਆ ਹੈ। ਦੱਸ ਦਈਏ ਇਸੇ ਸਾਲ ਦੋਵਾਂ ਨੇ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਸੀ। ਕਿਮ ਸ਼ਰਮਾ ਨੇ ਲਿਏਂਡਰ ਪੇਸ ਨਾਲ ਰਿਸ਼ਤਾ ਕਬੂਲਦੇ ਹੋਏ ਬਹੁਤ ਹੀ ਰੋਮਾਂਟਿਕ ਅੰਦਾਜ਼ 'ਚ ਇੱਕ ਤਸਵੀਰ ਸਾਂਝੀ ਕੀਤੀ ਸੀ।
ਦਰਅਸਲ, ਕਿਮ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ (Instagram) ਖਾਤੇ 'ਤੇ ਲਿਏਂਡਰ ਪੇਸ ਨਾਲ ਇੱਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਿਮ ਸ਼ਰਮਾ ਹਰਸ਼ਵਰਧਨ ਰਾਣੇ ਅਤੇ ਯੁਵਰਾਜ ਸਿੰਘ ਨੂੰ ਡੇਟ ਕਰ ਚੁੱਕੀ ਹੈ। ਦੱਸ ਦਈਏ ਕਿਮ ਸ਼ਰਮਾ ਨੇ ਮੋਹਬਤੇਂ’ ਦੇ ਨਾਲ ਆਪਣੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਕਈ ਹੋਰ ਫ਼ਿਲਮਾਂ ਚ ਵੀ ਨਜ਼ਰ ਆਈ। ਪਰ ਉਨ੍ਹਾਂ ਦੀ ਫ਼ਿਲਮ ਵੱਡੇ ਪਰਦੇ ਉੱਤੇ ਕੁਝ ਜ਼ਿਆਦ ਕਮਾਲ ਨਹੀਂ ਦਿਖਾ ਪਾਈ। ਕਿਮ ਸ਼ਰਮਾ ਫ਼ਿਲਮਾਂ ਨਾਲ ਜ਼ਿਆਦਾ ਆਪਣੇ ਰਿਸ਼ਤਿਆਂ ਨੂੰ ਲੈ ਕੇ ਸੁਰਖੀਆਂ ਚ ਬਣੀ ਰਹੀ ਹੈ।
View this post on Instagram