Kiara Sidharth Wedding Updates: 6 ਨੂੰ ਨਹੀਂ ਹੁਣ ਇਸ ਦਿਨ ਹੋਵੇਗਾ ਕਿਆਰਾ-ਸਿਧਾਰਥ ਦਾ ਵਿਆਹ, ਸਾਹਮਣੇ ਆਇਆ ਨਵਾਂ ਸ਼ੈਡਿਊਲ

By  Lajwinder kaur February 6th 2023 10:36 AM -- Updated: February 6th 2023 10:59 AM

Kiara Sidharth Wedding Updates: ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਵਿਆਹ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਵਿਆਹ ਦੀ ਤਾਰੀਖ਼ 6 ਫਰਵਰੀ ਦੱਸੀ ਜਾ ਰਹੀ ਸੀ ਪਰ ਹੁਣ ਇੱਕ ਤਾਜ਼ਾ ਅਪਡੇਟ ਮੁਤਾਬਕ ਵਿਆਹ 6 ਫਰਵਰੀ ਨੂੰ ਨਹੀਂ ਸਗੋਂ 7 ਫਰਵਰੀ ਨੂੰ ਹੋਵੇਗਾ। ਵਿਆਹ ਤੋਂ ਬਾਅਦ ਉਸੇ ਦਿਨ ਜੋੜੇ ਦੁਆਰਾ ਇੱਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਦਾ ਆਯੋਜਨ ਵੀ ਕੀਤਾ ਜਾਵੇਗਾ, ਜਿਸ ਵਿੱਚ ਮਸ਼ਹੂਰ ਹਸਤੀਆਂ ਦੇ ਵੀ ਪਰਫਾਰਮ ਕਰਨ ਦੀ ਉਮੀਦ ਹੈ।

image Source : Instagram

ਹੋਰ ਪੜ੍ਹੋ : Solid Song’s BTS Video: ਐਮੀ ਵਿਰਕ ਨੇ ਦਿਖਾਇਆ ਕਿਵੇਂ ਤਿਆਰ ਹੋਇਆ ਸੀ ਮਿਊਜ਼ਿਕ ਵੀਡੀਓ

Kiara Advani , image Source : Instagram

ਵਿਆਹ ਵਾਲੀ ਥਾਂ 'ਤੇ ਮਹਿਮਾਨਾਂ ਦੀ ਆਮਦ ਸ਼ੁਰੂ ਹੋ ਗਈ ਹੈ

ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਆ ਰਹੀਆਂ ਤਸਵੀਰਾਂ 'ਚ ਮਨੀਸ਼ ਮਲਹੋਤਰਾ, ਕਿਆਰਾ ਅਡਵਾਨੀ, ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਸਮੇਤ ਕਈ ਮਸ਼ਹੂਰ ਹਸਤੀਆਂ ਵਿਆਹ ਵਾਲੇ ਸਥਾਨ ਲਈ ਰਵਾਨਾ ਹੁੰਦੀਆਂ ਨਜ਼ਰ ਆ ਰਹੀਆਂ ਸਨ। ਬੀਤੇ ਦਿਨੀਂ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੀ ਮਹਿੰਦੀ ਰਸਮ ਵੀ ਸੀ। ਦੋਵਾਂ ਲਵ ਬਰਡਜ਼ ਦੇ ਹੱਥਾਂ 'ਤੇ ਇਕ-ਦੂਜੇ ਦੇ ਨਾਂ ਦੀ ਮਹਿੰਦੀ ਲਗਾਈ ਜਾਵੇਗੀ।

image Source : Instagram

ਫੈਨਜ਼ ਵਿਆਹ ਦੀਆਂ ਤਸਵੀਰਾਂ ਦਾ ਇੰਤਜ਼ਾਰ ਕਰ ਰਹੇ ਹਨ

ਖਬਰਾਂ ਮੁਤਾਬਕ ਹਲਦੀ ਦੀ ਰਸਮ ਵੀ ਅੱਜ ਹੀ ਹੋਣੀ ਹੈ। ਹਾਲਾਂਕਿ ਇਹ ਦੇਖਣਾ ਬਾਕੀ ਹੈ ਕਿ ਇਹ ਜੋੜਾ ਇਕੱਠੇ ਫੰਕਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰੇਗਾ ਜਾਂ ਇਹ ਤਸਵੀਰਾਂ ਵਿਆਹ ਤੋਂ ਬਾਅਦ ਪੋਸਟ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਕੈਟਰੀਨਾ ਕੈਫ ਅਤੇ ਆਥੀਆ ਸ਼ੈੱਟੀ ਨੇ ਵਿਆਹ ਤੋਂ ਬਾਅਦ ਹੀ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਵਿਆਹ 'ਚ ਆਉਣ ਵਾਲੇ ਮਹਿਮਾਨਾਂ ਦੀ ਗੱਲ ਕਰੀਏ ਤਾਂ ਇਸ ਲਿਸਟ 'ਚ ਸਲਮਾਨ ਖਾਨ ਦਾ ਨਾਂ ਵੀ ਦੱਸਿਆ ਜਾ ਰਿਹਾ ਹੈ।

 

Related Post