Khatron Ke Khiladi 11: ਅਦਾਕਾਰ ਅਰਜੁਨ ਬਿਜਲਾਨੀ ਦੀ ਝੋਲੀ ਪਈ ‘ਖਤਰੋਂ ਕੇ ਖਿਲਾੜੀ’ ਦੀ ਟਰਾਫੀ

ਟੀਵੀ ਜਗਤ ਦੇ ਮਸ਼ਹੂਰ ਐਕਟਰ ਅਰਜੁਨ ਬਿਜਲਾਨੀ (Arjun Bijlani) ਜਿਨ੍ਹਾਂ ਨੂੰ ਐਤਵਾਰ ਨੂੰ ਰਿਐਲਿਟੀ ਟੀ. ਵੀ. ਸ਼ੋਅ 'ਖਤਰੋਂ ਕੇ ਖਿਲਾੜੀ' (Khatron Ke Khiladi 11) ਦਾ ਜੇਤੂ ਐਲਾਨਿਆ ਗਿਆ। ਅਰਜੁਨ ਬਿਜਲਾਨੀ ਨੇ ਦਿਵਯੰਕਾ ਤ੍ਰਿਪਾਠੀ ਅਤੇ ਵਿਸ਼ਾਲ ਆਦਿੱਤਿਆ ਸਿੰਘ ਨੂੰ ਹਰਾ ਕੇ ਖਤਰੋਂ ਕੇ ਖਿਲਾੜੀ 11 ਟਰਾਫੀ ਜਿੱਤੀ ਹੈ। ਦਿਵਯੰਕਾ ਤ੍ਰਿਪਾਠੀ ਫਸਟ ਰਨਰਅੱਪ ਰਹੀ ਹੈ। ਅਰਜੁਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਝੋਟੀ ਜਿਹੀ ਝਲਕ ਪੋਸਟ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਆਪਣੇ ਨਾਲ ਦੇ ਸਾਥੀਆਂ ਦਾ ਹੌਸਲਾ ਅਫਜਾਈ ਕਰਦੇ ਹੋਏ ਲੰਬੀ ਚੌੜੀ ਕੈਪਸ਼ਨ ਪਾਈ ਹੈ।
Image Source: Instagram
ਵੀਡੀਓ ‘ਚ ਦੇਖ ਸਦਕੇ ਹੋ ਅਰਜੁਨ ਨੂੰ ਜਦੋਂ ਟਰਾਫੀ ਮਿਲੀ ਤਾਂ ਉਹ ਕੁਝ ਭਾਵੁਕ ਹੁੰਦੇ ਹੋਏ ਨਜ਼ਰ ਆਏ। ਇਸ ਪੋਸਟ ਉੱਤੇ ਟੀਵੀ ਜਗਤ ਦੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਅਰਜੁਨ ਬਿਜਲਾਨੀ ਨੂੰ ਵਧਾਈਆਂ ਦੇ ਰਹੇ ਨੇ।
Image Source: Instagram
ਦੱਸ ਦਈਏ ਇਸ ਸ਼ੋਅ ਨੂੰ ਦੱਖਣੀ ਅਫਰੀਕਾ ਦੇ ਕੇਪਟਾਊਨ ਸ਼ਹਿਰ 'ਚ ਫ਼ਿਲਮਾਇਆ ਗਿਆ ਸੀ। ਦੱਸ ਦਈਏ ਡਾਇਰੈਕਟਰ ਰੋਹਿਤ ਸ਼ੈੱਟੀ ਦੀ ਮੇਜ਼ਬਾਨੀ ਵਾਲਾ ਸਟੰਟ ਰਿਐਲਿਟੀ ਸ਼ੋਅ 'ਫਿਅਰ ਫੈਕਟਰ- ਖਤਰੋਂ ਕੇ ਖਿਲਾੜੀ 11' ਨੂੰ ਇਸ ਵਾਰ ਕਾਫ਼ੀ ਪਿਆਰ ਮਿਲਿਆ ਹੈ । 25 ਤੇ 26 ਸਤੰਬਰ ਨੂੰ ਇਸ ਸ਼ੋਅ ਦਾ ਗ੍ਰੈਂਡ ਫਿਨਾਲੇ ਸੀ। ਗ੍ਰੈਂਡ ਫਿਨਾਲੇ ਤੋਂ ਪਹਿਲਾਂ ਹੀ ਅਰਜੁਨ ਬਿਜਲਾਨੀ ਦਾ ਨਾਂ ਸੋਸ਼ਲ ਮੀਡੀਆ 'ਤੇ ਜੇਤੂ ਵਜੋਂ ਟਰੈਂਡ ਕਰਨ ਲੱਗਾ ਸੀ। ਦੱਸ ਦਈਏ ਅਰਜੁਨ ਬਿਜਲਾਨੀ ਟੀਵੀ ਦੇ ਇੱਕ ਹੋਰ ਰਿਆਲਟੀ ਸ਼ੋਅ ਬਿੱਗ ਬੌਸ ਸੀਜ਼ਨ 15 ਚ ਵੀ ਨਜ਼ਰ ਆਉਣਗੇ।
View this post on Instagram