ਪੁਰਾਣੇ ਸਮੇਂ ਨੂੰ ਯਾਦ ਕਰਦੇ ਹੋਏ ਖ਼ਾਨ ਸਾਬ ਨੇ ਸਾਂਝੀ ਕੀਤੀ ਤਸਵੀਰ, ਜਦੋਂ ਸੇਲਸਮੈਨ ਦਾ ਕੰਮ ਕਰਦੇ ਹੋਏ ਵੇਚਦੇ ਸਨ ਟੀ-ਸ਼ਰਟਸ

ਪੰਜਾਬੀ ਗਾਇਕ ਖ਼ਾਨ ਸਾਬ ਜਿਨ੍ਹਾਂ ਦੀ ਅੱਜ ਇੱਕ ਲੰਮੀ ਚੌੜੀ ਫੈਨ ਫਾਲੋਵਿੰਗ ਹੈ। ਪਰ ਇਹ ਮੁਕਾਮ ਹਾਸਿਲ ਕਰਨਾ ਏਨਾਂ ਅਸਾਨ ਨਹੀਂ ਸੀ। ਜੀ ਹਾਂ ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਖ਼ਾਨ ਸਾਬ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਜਿਸਦੀ ਇੱਕ ਝਲਕ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੀ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਬਹੁਤ ਪੁਰਾਣੀ ਫੋਟੋ ਅੱਜ ਲੱਭੀ....ਇਹ ਟੀ-ਸ਼ਰਟਸ ਮੈਂ ਆਪਣੀ ਹੱਥੀਂ ਬਹੁਤ ਵੇਚੀਆਂ...ਪੁਰਾਣਾ ਸਮਾਂ ਯਾਦ ਆ ਗਿਆ ਜਦੋਂ ਸੇਲਸਮੈਨ ਸੀ ਤੁਹਾਡਾ ਖ਼ਾਨ ਸਾਬ’
View this post on Instagram
ਹੋਰ ਵੇਖੋ : ਲਖਵਿੰਦਰ ਵਡਾਲੀ ਨੇ ਹਿਮਾਚਲੀ ਗਾਣੇ ‘ਚੰਬਾ ਕਿਤਨੀ ਕੁ ਦੂਰ’ ਦੇ ਨਾਲ ਬੰਨੇ ਰੰਗ, ਦੇਖੋ ਵੀਡੀਓ
ਖ਼ਾਨ ਸਾਬ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਖ਼ਾਨ ਸਾਬ ਦਾ ਪਹਿਲਾ ਗਾਣਾ ਰਿਮ ਝਿਮ ਸੀ, ਇਸ ਗਾਣੇ ਨੇ ਖ਼ਾਨ ਸਾਬ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ। ਇਸ ਤੋਂ ਬਾਅਦ ਖ਼ਾਨ ਸਾਬ ਨੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗਾਣੇ ਦਿੱਤੇ। ਉਨ੍ਹਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ ਬੇਕਦਰਾਂ, ਸੱਜਣਾ, ਜ਼ਿੰਦਗੀ ਤੇਰੇ ਨਾਲ, ਛੱਲਾ ਵਰਗੇ ਕਈ ਹਿੱਟ ਗੀਤ ਆਉਂਦੇ ਨੇ। ਖ਼ਾਨ ਸਾਬ ਦਾ ਹਰ ਗਾਣੇ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਇਸ ਤੋਂ ਇਲਾਵਾ ਉਹ ਮਿਊਜ਼ਿਕ ਦੇ ਰਿਆਲਟੀ ਸ਼ੋਅ ‘ਚ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ।