ਨੁਸਰਤ ਫਤਿਹ ਅਲੀ ਖ਼ਾਨ ਦੀ ਯਾਦ ‘ਚ ਖ਼ਾਨ ਸਾਬ ਤੇ ਅਫਸਾਨਾ ਖ਼ਾਨ ਨੇ ਲਾਈ ਸ਼ੋਸ਼ਲ ਮੀਡੀਆ ‘ਤੇ ਲਾਈਵ ਮਹਿਫ਼ਿਲ, ਦੇਖੋ ਵੀਡੀਓ

ਪੰਜਾਬੀ ਗਾਇਕ ਖ਼ਾਨ ਸਾਬ ਜਿਨ੍ਹਾਂ ਨੇ ਆਪਣੀ ਆਵਾਜ਼ ਦੇ ਨਾਲ ਸਭ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਉਹ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੇ ਹਨ। ਉਨ੍ਹਾਂ ਦੀ ਇੱਕ ਵੀਡੀਓ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ। ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਗਾਇਕਾ ਅਫਸਾਨਾ ਖ਼ਾਨ ਨਜ਼ਰ ਆ ਰਹੇ ਨੇ। ਗਾਇਕਾ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ‘Part 1...Live mehfil @realkhansaab @itsafsanakhan
in house
Dedicated ...Ustaad NUSRAT FATEH ALI JI’
ਹੋਰ ਵੇਖੋ:ਵਿਆਹ ਵਾਲੇ ਦਿਨ ਵੀ ਲਾੜਾ ਖੇਡਦਾ ਰਿਹਾ PUBG ਗੇਮ, ਵੀਡੀਓ ਹੋ ਰਹੀ ਹੈ ਖੂਬ ਵਾਇਰਲ
ਦੋਵਾਂ ਗਾਇਕਾਂ ਨੇ ਸੂਫੀ ਸੰਗੀਤ ਉਸਤਾਦ ਨੁਸਰਤ ਫਤਿਹ ਅਲੀ ਖ਼ਾਨ ਜਿਨ੍ਹਾਂ ਤੋਂ ਬਿਨਾਂ ਸੰਗੀਤ ਅਧੂਰਾ ਹੈ ਨੂੰ ਯਾਦ ਕਰਦੇ ਹੋਏ ਕੱਵਾਲੀ ਪੇਸ਼ ਕੀਤੀ ਹੈ। ਜੀ ਹਾਂ ਦੋਵੇਂ ਦੇਸ਼ਾਂ ‘ਚ ਨੁਸਰਤ ਸਾਹਿਬ ਨੂੰ ਮਾਣ ਤੇ ਬੜੇ ਅਦਬ ਦੇ ਨਾਲ ਯਾਦ ਕੀਤਾ ਜਾਂਦਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਖ਼ਾਨ ਸਾਬ ਤੇ ਅਫਸਾਨਾ ਖ਼ਾਨ ਦੋਵੇਂ ਗਾਇਕਾਂ ਨੇ ਆਪਣੀ ਗਾਇਕੀ ਦੇ ਨਾਲ ਰੰਗ ਬੰਨ ਕੇ ਰੱਖ ਦਿੱਤੇ ਹਨ। ਇਸ ਵੀਡੀਓ ਨੂੰ ਸ਼ੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਅਫਸਾਨਾ ਖ਼ਾਨ ਦੀ ਆਵਾਜ਼ ਗੀਤਕਾਰ ਜਾਨੀ ਦੇ ਪਹਿਲੇ ਗੀਤ ‘ਜਾਨੀ ਵੇ ਜਾਨੀ’ ਚ ਸੁਣਨ ਨੂੰ ਮਿਲ ਰਹੀ ਹੈ। ਜੀ ਹਾਂ ਇਸ ਗੀਤ ਚ ਜਾਨੀ ਦਾ ਸਾਥ ਅਫਸਾਨਾ ਖ਼ਾਨ ਨੇ ਦਿੱਤਾ ਹੈ। ਉੱਧਰ ਖ਼ਾਨ ਸਾਬ ਦਾ ਹਾਲ ਹੀ ‘ਚ ਪੀਟੀਸੀ ਰਿਕਾਡਸ ਦੇ ਲੇਬਲ ਹੇਠ ‘ਸਾਂਵਲ ਮੋੜ’ ਗੀਤ ਆਇਆ ਸੀ। ਇਸ ਤੋਂ ਪਹਿਲਾਂ ਵੀ ਉਹ ਕਈ ਗੀਤ ਬੇਕਦਰਾ, ਸਾਜਨਾ , ਰਿਮ ਝਿਮ, ਤੂੰਬਾ , ਕਸੂਰ ਆਦਿ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।