ਖ਼ਾਨ ਭੈਣੀ ਤੇ ਸ਼ਿਪਰਾ ਗੋਇਲ ਆਪਣੇ ਨਵੇਂ ਗੀਤ ‘ਨਖ਼ਰੋ’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ
Lajwinder kaur
July 1st 2020 01:56 PM
ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਖ਼ਾਨ ਭੈਣੀ ਤੇ ਪੰਜਾਬੀ ਗਾਇਕਾ ਸ਼ਿਪਰਾ ਗੋਇਲ ਇਕੱਠੇ ਆਪਣਾ ਡਿਊਟ ਸੌਂਗ ਲੈ ਕੇ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ਉਹ ‘ਨਖ਼ਰੋ’ (NAKHRO) ਟਾਈਟਲ ਹੇਠ ਰਿਲੀਜ਼ ਹੋਏ ਗੀਤ ਦੇ ਨਾਲ ਧੱਕ ਪਾ ਰਹੇ ਨੇ । ਗੀਤ ‘ਚ ਦੋਵਾਂ ਦੀ ਮਿੱਠੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ ।
ਇਸ ਗੀਤ ਦੇ ਬੋਲ ਖੁਦ ਖ਼ਾਨ ਭੈਣੀ ਵਾਲੇ ਨੇ ਲਿਖੇ ਹੀ ਨੇ ਤੇ ਮਿਊਜ਼ਿਕ Syco Style ਨੇ ਦਿੱਤਾ ਹੈ । ਗਾਣੇ ਦਾ ਸ਼ਾਨਦਾਰ ਵੀਡੀਓ ਬੀ ਟੂਗੇਦਰਸ ਵਾਲਿਆਂ ਵੱਲੋਂ ਤਿਆਰ ਕੀਤਾ ਗਿਆ ਹੈ।
View this post on Instagram
ਗਾਣੇ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ ਖੁਦ ਖ਼ਾਨ ਭੈਣੀ ਤੇ ਸ਼ਿਪਰਾ ਗੋਇਲ । ਗੀਤ ਨੂੰ ਸਿੰਗਲ ਟਰੈਕ ਸਟੂਡੀਓ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।