ਖ਼ਾਨ ਭੈਣੀ ਤੇ ਸ਼ਿਪਰਾ ਗੋਇਲ ਲੈ ਕੇ ਆ ਰਹੇ ਨੇ ਨਵਾਂ ਗੀਤ ‘Lamborghini’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ
Lajwinder kaur
January 8th 2021 03:10 PM
ਪੰਜਾਬੀ ਗਾਇਕ ਖ਼ਾਨ ਭੈਣੀ ਜੋ ਕਿ ਬਹੁਤ ਜਲਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ‘ਚ ਖ਼ਾਨ ਭੈਣੀ ਦਾ ਸਾਥ ਦੇਵੇਗੀ ਪੰਜਾਬੀ ਗਾਇਕਾ ਸ਼ਿਪਰਾ ਗੋਇਲ । ਇਹ ਗਾਣਾ ਲੈਂਬਰਗਿਨੀ (‘Lamborghini’) ਟਾਈਟਲ ਹੇਠ ਲੈ ਕੇ ਆ ਰਹੇ ਨੇ ।
ਇਸ ਗੀਤ ਦੇ ਬੋਲ ਖੁਦ ਖ਼ਾਨ ਭੈਣੀ ਨੇ ਹੀ ਲਿਖੇ ਨੇ ਤੇ ਮਿਊਜ਼ਿਕ Sycostyle Music ਦਾ ਹੋਵੇਗਾ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਵੇਗਾ । ਜੇ ਗੱਲ ਕਰੀਏ ਇਹ ਦੋਵੇਂ ਸਿੰਗਰਾਂ ਪਹਿਲਾਂ ਵੀ ਇਕੱਠੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।
ਜੇ ਗੱਲ ਕਰੀਏ ਖ਼ਾਨ ਭੈਣੀ ਦੇ ਵਰਕ ਫਰੰਟ ਦੀ ਤਾਂ ਉਹ ‘12pm to 12am’, ਗੱਡੀ ਪਿੱਛੇ, ਬਿੱਲੇ ਬਿੱਲੇ ਨੈਣ, ਨਾਗਮਣੀ, ਆਲ ਗੁੱਡ, ਪਰਾਊਡ ਟੂ ਬੀ ਦੇਸੀ, ‘ਡੌਂਟ ਕੇਅਰ’ ਵਰਗੇ ਕਈ ਕਮਾਲ ਦੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।
View this post on Instagram