ਖਾਲਸਾ ਕਾਲਜ ਅੰਮ੍ਰਿਤਸਰ ਦੇ ਅਧਿਆਪਕਾਂ ਨੇ ਰਣਜੀਤ ਬਾਵਾ ਨੂੰ ਕੀਤਾ ਸਨਮਾਨਿਤ
ਰਣਜੀਤ ਬਾਵਾ ਏਨੀਂ ਦਿਨੀਂ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਦੀਆਂ ਵੱਖ-ਵੱਖ ਥਾਵਾਂ ’ਤੇ ਜਾ ਕੇ ਖੇਤੀ ਬਿੱਲਾਂ ਖਿਲਾਫ ਧਰਨੇ ਦੇ ਰਹੇ ਹਨ । ਰਣਜੀਤ ਬਾਵਾ ਦਾ ਕਹਿਣਾ ਹੈ ਕਿ ਉਹ ਗਾਇਕ ਬਾਅਦ ਵਿੱਚ ਹੈ ਪਹਿਲਾਂ ਇੱਕ ਕਿਸਾਨ ਹੈ । ਇਸੇ ਲਈ ਉਹ ਕਿਸਾਨਾਂ ਦੇ ਨਾਲ ਹਰ ਮੋਰਚੇ ਤੇ ਖੜੇ ਹਨ ।
ਬੀਤੇ ਦਿਨ ਰਣਜੀਤ ਬਾਵਾ ਵੱਲੋਂ ਬਟਾਲਾ ਵਿੱਚ ਕਿਸਾਨਾਂ ਦੇ ਨਾਲ ਮਿਲ ਕੇ ਵੱਡੀ ਕਿਸਾਨ ਰੈਲੀ ਕੀਤੀ ਗਈ ਜਿਸ ਵਿੱਚ ਹੋਰ ਕਈ ਗਾਇਕ ਸ਼ਾਮਿਲ ਹੋਏ । ਇਸ ਸਭ ਦੇ ਚਲਦੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਇਹਨਾਂ ਤਸਵੀਰਾਂ ਵਿੱਚ ਰਣਜੀਤ ਬਾਵਾ ਤੇ ਖਾਲਸਾ ਕਾਲਜ ਦੇ ਅਧਿਆਪਕ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ :
ਐਲੋਵੇਰਾ ਦੇ ਹਨ ਇਹ ਫਾਇਦੇ, ਇਸਤੇਮਾਲ ਕਰਕੇ ਕਈ ਬਿਮਾਰੀਆਂ ਤੋਂ ਪਾ ਸਕਦੇ ਹੋ ਰਾਹਤ
ਕਿਮੀ ਵਰਮਾ ਨੇ ਆਪਣੀ ਮਾਂ ਅਤੇ ਨਾਨੀ ਨਾਲ ਤਸਵੀਰ ਸਾਂਝੀ ਕੀਤੀ, ਕਿਹਾ ਇੱਕ ਧੀ ਦੇ ਨਾਲ ਅੱਗੇ ਵਧਿਆ ਪਰਿਵਾਰ
ਖਾਲਸਾ ਕਾਲਜ ਦੇ ਅਧਿਆਪਕਾਂ ਵੱਲੋਂ ਰਣਜੀਤ ਬਾਵਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਹੈ । ਇਹਨਾਂ ਤਸਵੀਰਾਂ ਨੂੰ ਕੈਪਸ਼ਨ ਦਿੰਦੇ ਹੋਏ ਰਣਜੀਤ ਬਾਵਾ ਨੇ ਲਿਖਿਆ ਹੈ ‘ਮੇਰਾ ਖਾਲਸਾ ਕਾਲਜ ਅੰਮ੍ਰਿਤਸਰ ….ਧੰਨਵਾਦ ਪ੍ਰਿੰਸੀਪਲ ਡਾ. ਮਾਹਲ ਸਿੰਘ ਅਤੇ ਮੇਰੇ ਗੁਰੂ ਪ੍ਰੋ ਦਵਿੰਦਰ ਸਿੰਘ ਦਾ ਮੈਨੂੰ ਸਨਮਾਨਿਤ ਕਰਨ ਲਈ … ਐੱਮ.ਏ. ਪੋਲੀਟੀਕਲ ਸਾਇੰਸ ਦਾ ਵਿਦਿਆਰਥੀ ਰਿਹਾਂ ਖਾਲਸਾ ਕਾਲਜ ਵਿੱਚ’ ।
ਰਣਜੀਤ ਬਾਵਾ ਦੇ ਪ੍ਰਸ਼ੰਸਕਾਂ ਨੂੰ ਇਹ ਤਸਵੀਰਾਂ ਕਾਫੀ ਪਸੰਦ ਆ ਰਹੀਆਂ ਹਨ ਇਹਨਾਂ ਤਸਵੀਰਾਂ ਨੂੰ ਉਹ ਲਾਈਕ ਤੇ ਸ਼ੇਅਰ ਕਰ ਰਹੇ ਹਨ ।
View this post on Instagram