ਖਾਲਸਾ ਏਡ ਵੱਲੋਂ ਦੁਨੀਆ ਭਰ ‘ਚ ਜਦੋਂ ਵੀ ਕਿਤੇ ਮੁਸ਼ਕਿਲ ਦੀ ਘੜੀ ਆਉਂਦੀ ਹੈ ਤਾਂ ਇਹ ਸੰਸਥਾ ਹਮੇਸ਼ਾ ਹੀ ਸੇਵਾ ਲਈ ਸਭ ਤੋਂ ਪਹਿਲਾਂ ਅੱਗੇ ਆਉਂਦੀ ਹੈ । ਇਨਸਾਨੀਅਤ ਦੀ ਸੇਵਾ ਲਈ ਜਾਣੀ ਜਾਂਦੀ ਇਹ ਸੰਸਥਾ ਬਿਨ੍ਹਾਂ ਕਿਸੇ ਭੇਦ-ਭਾਵ ਦੇ ਹਰ ਧਰਮ ਤੇ ਹਰ ਦੇਸ਼ ਦੇ ਲੋਕਾਂ ਦੀ ਮਦਦ ਕਰਦੀ ਹੈ। ਇਸ ਸੰਸਥਾ ਦੇ ਨਾਲ ਵੱਡੀ ਗਿਣਤੀ ‘ਚ ਵਲੰਟੀਅਰ ਜੁੜੇ ਹੋਏ ਨੇ।
image source-instagram
ਹੋਰ ਪੜ੍ਹੋ : ਓਲੰਪਿਕ ਖੇਡ ‘ਚ ਦੇਖਣ ਨੂੰ ਮਿਲਿਆ ਵੱਖਰਾ ਨਜ਼ਾਰਾ, ਹਰ ਇੱਕ ਦੀਆਂ ਅੱਖਾਂ ਹੋਈਆਂ ਨਮ, ਇਸ ਖਿਡਾਰੀ ਦੇ ਅਜਿਹੇ ਸਵਾਲ ‘ਤੇ ਰੈਫਰੀ ਨੇ ਫਰੋਲੀ ਖੇਡ ਨਿਯਮਾਂ ਵਾਲੀ ਕਿਤਾਬ
ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ ਇਹ ਤਸਵੀਰ, ਜੱਸ ਬਾਜਵਾ ਨੇ ਗਾਇਕ ਬੱਬੂ ਮਾਨ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਫੋਟੋ
image source-instagram
ਇਹ ਸੰਸਥਾ ਕਿਸਾਨੀ ਸੰਘਰਸ਼ ‘ਚ ਪਹਿਲੇ ਦਿਨ ਤੋਂ ਹੀ ਆਪਣੀ ਸੇਵਾਵਾਂ ਨਿਭਾ ਰਹੇ ਨੇ। ਜਿਵੇਂ ਕਿ ਸਭ ਜਾਣਦੇ ਨੇ ਉੱਤਰ ਭਾਰਤ ‘ਚ ਬਹੁਤ ਹੀ ਤੇਜ਼ ਮੀਂਹ ਪੈ ਰਿਹਾ ਹੈ, ਜਿਸ ਕਰਕੇ ਥਾਂ-ਥਾਂ ਮੀਂਹ ਦਾ ਪਾਣੀ ਖੜ ਗਿਆ ਹੈ। ਅਜਿਹੇ ‘ਚ ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਕਿਸਾਨਾਂ ਨੂੰ ਵੀ ਮੀਂਹ ਕਰਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਹਾਦਸੇ ਤੋਂ ਬਚਾਉਣ ਦੇ ਲਈ ਖਾਲਸਾ ਏਡ ਦੇ ਵਲੰਟੀਅਰਾਂ ਨੇ ਪਹਿਲ ਕਰਦੇ ਹੋਏ ਸੜਕਾਂ ਉੱਤੇ ਪਏ ਖੱਡਿਆਂ ਨੂੰ ਭਰਨ ਦਾ ਕੰਮ ਕੀਤਾ ਹੈ। ਇਸ ਸੇਵਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ।
image source-instagram
ਖਾਲਸਾ ਏਡ ਦੇ ਇੰਸਟਾਗ੍ਰਾਮ ਪੇਜ਼ ਉੱਤੇ ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਕੈਪਸ਼ਨ ਚ ਲਿਖਿਆ ਹੈ-‘ਦਿਲੋਂ ਸੇਵਾ ਕਰਨ ਵਾਲੇ ਖਾਲਸਾ ਏਡ ਦੇ ਸੇਵਾਦਾਰ, ਸੜਕ ਦੇ ਖੱਡੇ ਭਰਦੇ ਹੋਏ ਤਾਂ ਜੋ ਮੋਰਚੇ ਤੇ ਆਉਣ ਜਾਣ ਵਾਲ਼ਿਆਂ ਨੂੰ ਤੰਗ ਨਾ ਹੋਣਾ ਪਵੇ ਤੇ ਸੰਗਤ ਹਾਦਸੇ ਤੋਂ ਬਚ ਸਕੇ ...ਗੁਰੂ ਸਾਹਿਬ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ????’