ਖਾਲਸਾ ਏਡ ਦੇ ਵਲੰਟੀਅਰ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਚ ਬਿਮਾਰ ਅਤੇ ਬਜ਼ੁਰਗਾਂ ਦੀ ਕਰ ਰਹੇ ਸੇਵਾ, ਵੀਡੀਓ ਕੀਤਾ ਸਾਂਝਾ

By  Shaminder April 7th 2021 01:22 PM

ਖਾਲਸਾ ਏਡ ਆਪਣੀ ਸੇਵਾ ਕਰਕੇ ਦੁਨੀਆ ਭਰ ‘ਚ ਜਾਣੀ ਜਾਂਦੀ ਹੈ । ਇਸ ਸੰਸਥਾ ਨੇ ਜਿੱਥੇ ਲਾਕਡਾਊਨ ਦੌਰਾਨ ਪੂਰੇ ਵਿਸ਼ਵ ‘ਚ ਸੇਵਾ ਕੀਤੀ । ਸੰਸਥਾ ਵੱਲੋਂ ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ‘ਚ ਵੀ ਦਿਲ ਖੋਲ ਕੇ ਕਿਸਾਨਾਂ ਦੀ ਸੇਵਾ ਕੀਤੀ ਜਾ ਰਹੀ ਹੈ । ਖਾਲਸਾ ਏਡ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਵੀਡੀਓਜ਼ ਸਾਂਝੇ ਕੀਤੇ ਹਨ । ਇਨ੍ਹਾਂ ਵੀਡੀਓਜ਼ ‘ਚ ਖਾਲਸਾ ਏਡ ਸੰਸਥਾ ਦੇ ਵਲੰਟੀਅਰ ਧਰਨੇ ਪ੍ਰਦਰਸ਼ਨ ‘ਚ ਸ਼ਾਮਿਲ ਬਜ਼ੁਰਗ ਅਤੇ ਬਿਮਾਰ ਕਿਸਾਨਾਂ ਦੀ ਸੇਵਾ ਕਰ ਰਹੇ ਹਨ ।

Khalsa Aid Image From Khalsa Aid's Instagram

ਹੋਰ ਪੜ੍ਹੋ :  ਦਿਆ ਮਿਰਜ਼ਾ ਨੇ ਇਸ ਤਰ੍ਹਾਂ ਮਨਾਇਆ ਮਤਰੇਈ ਧੀ ਦਾ ਜਨਮ ਦਿਨ, ਵੀਡੀਓ ਵਾਇਰਲ

khalsa aid Image From khalsa aid's Instagram

ਉਨ੍ਹਾਂ ਨੂੰ ਆਪਣੇ ਹੱਥੀਂ ਖਾਣਾ ਖੁਆੳੇੁਂਦੇ ਹਨ, ਜਦੋਂਕਿ ਦੂਜੇ ਵੀਡੀਓ ‘ਚ ਉਹ ਬਿਮਾਰ ਬਜ਼ੁਰਗਾਂ ਨੂੰ ਚੁੱਕ ਕੇ ਇੱਕ ਤੋਂ ਦੂਜੀ ਥਾਂ ‘ਤੇ ਲਿਜਾ ਰਹੇ ਹਨ । ਖਾਲਸਾ ਏਡ ਵੱਲੋਂ ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਲਈ ਹਰ ਕੋਈ ਇਨ੍ਹਾਂ ਵਲੰਟੀਅਰਾਂ ਨੂੰ ਸਲੂਟ ਕਰ ਰਿਹਾ ਹੈ ।

khalsa aid Image From Khalsa Aid's Instagram

ਖਾਲਸਾ ਏਡ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਿਹਾ ਹੈ ।

 

View this post on Instagram

 

A post shared by Khalsa Aid (UK) (@khalsa_aid)

ਕਿਸਾਨ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ, ਪਰ ਮੋਦੀ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ‘ਤੇ ਕੋਈ ਵੀ ਵਿਚਾਰ ਨਹੀਂ ਕੀਤਾ ਗਿਆ ।

 

Related Post