ਖਾਲਸਾ ਏਡ ਦੀ ਸੇਵਾ ਤੋਂ ਖੁਸ਼ ਹੋ ਪੰਜਾਬ ਦੇ ਇਸ ਕਿਸਾਨ ਨੇ ਜਤਾਇਆ ਸੰਸਥਾ ਪ੍ਰਤੀ ਪਿਆਰ ਤਾਂ ਖਾਲਸਾ ਏਡ ਨੇ ਦਿੱਤਾ ਇਹ ਰਿਐਕਸ਼ਨ

By  Shaminder September 7th 2020 11:02 AM

ਖਾਲਸਾ ਏਡ ਇੱਕ ਅਜਿਹੀ ਸੰਸਥਾ ਹੈ ਜੋ ਸਮਾਜ ਦੀ ਸੇਵਾ ਨੂੰ ਸਮਰਪਿਤ ਹੈ । ਜਦੋਂ ਵੀ ਕਿਤੇ ਭੀੜ ਬਣਦੀ ਹੈ ਤਾਂ ਇਹ ਸੰਸਥਾ ਸਭ ਤੋਂ ਪਹਿਲਾਂ ਮਦਦ ਲਈ ਪਹੁੰਚਦੀ ਹੈ । ਸਮਾਜ ਦੀ ਸੇਵਾ ਕਰਦੇ ਹੋਏ ਕਈ ਵਲੰਟੀਅਰ ਆਪਣੀ ਜਾਨ ਵੀ ਦਾਅ ‘ਤੇ ਲਾ ਦਿੰਦੇ ਹਨ । ਪਿਛਲੇ ਦਿਨੀਂ ਸੰਸਥਾ ਦਾ ਇੱਕ ਮੈਂਬਰ ਵਿਦੇਸ਼ ‘ਚ ਕੁਝ ਬੱਚਿਆਂ ਨੂੰ ਨਦੀ ਚੋਂ ਬਚਾਉਂਦਾ ਹੋਇਆ ਨਦੀ ਦੇ ਤੇਜ਼ ਵਹਾਅ ‘ਚ ਵੀ ਵਹਿ ਗਿਆ ਸੀ ।

https://www.instagram.com/p/CEwjKIpjsqO/

ਇਸ ਦੀਆਂ ਕਈ ਹੋਰ ਮਿਸਾਲਾਂ ਵੀ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ । ਖਾਲਸਾ ਏਡ ਦੀ ਇਸੇ ਸੇਵਾ ਤੋਂ ਹਰ ਕੋਈ ਖੁਸ਼ ਹੈ । ਕੋਰੋਨਾ ਕਾਲ ‘ਚ ਵੀ ਇਹ ਸੰਸਥਾ ਲੋਕਾਂ ਲਈ ਲੰਗਰ ਸੇਵਾ, ਮਾਸਕ ਅਤੇ ਸੈਨੀਟਾਈਜ਼ਰ ਸਣੇ ਕਈ ਤਰ੍ਹਾਂ ਦੀਆਂ ਸੇਵਾਵਾਂ ਵਿਸ਼ਵ ਭਰ ‘ਚ ਮੁਹੱਈਆ ਕਰਵਾ ਰਹੀ ਹੈ ।

https://www.instagram.com/p/CEzMBkkjx7f/

ਇਸ ਸੰਸਥਾ ਦੇ ਇਸ ਸੇਵਾ ਭਾਵ ਤੋਂ ਖੁਸ਼ ਹੋ ਕੇ ਪੰਜਾਬ ਦੇ ਤਿਹਾੜਾ ਪਿੰਡ ਦੇ ਕਿਸਾਨ ਨੇ ਇਸ ਸੰਸਥਾ ਪ੍ਰਤੀ ਆਪਣੇ ਪਿਆਰ ਨੂੰ ਅਨੋਖੇ ਤਰੀਕੇ ਦੇ ਨਾਲ ਦਰਸਾਇਆ ਹੈ ।

https://www.instagram.com/p/CEo6hLxDFqK/

ਇਸ ਪਿੰਡ ਦੇ ਇੱਕ ਕਿਸਾਨ ਨੇ ਆਪਣੇ ਝੋਨੇ ਦੀ ਫਸਲ ‘ਚ ਖਾਲਸਾ ਏਡ ਦਾ ਲੋਗੋ ਬਣਾ ਕੇ ਆਪਣਾ ਪਿਆਰ ਦਰਸਾਇਆ ਹੈ ।ਜਿਸ ਦਾ ਖਾਲਸਾ ਏਡ ਸੰਸਥਾ ਵੱਲੋਂ ਸ਼ੁਕਰੀਆ ਅਦਾ ਕੀਤਾ ਹੈ ।

Related Post