ਖਾਲਸਾ ਏਡ ਦੀ ਟੀਮ ਪਹੁੰਚੀ ਪਟਨਾ ਬਿਹਾਰ, ਹੜ੍ਹ ਪੀੜ੍ਹਤਾਂ ਦੀ ਕਰ ਰਹੇ ਨੇ ਮਦਦ, ਦੇਖੋ ਵੀਡੀਓ

ਖਾਲਸਾ ਏਡ ਅਜਿਹੀ ਲੋਕ ਭਲਾਈ ਸੰਸਥਾ ਹੈ ਜੋ ਕਿ ਹਮੇਸ਼ਾ ਹੀ ਮੁਸੀਬਤ ‘ਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਉਂਦੀ ਹੈ। ਇਹ ਸੰਸਥਾ ਦੁਨੀਆ ਦੇ ਕਿਸੇ ਵੀ ਕੋਨੇ ‘ਚ ਮਦਦ ਲਈ ਪਹੁੰਚ ਜਾਂਦੀ ਹੈ।
View this post on Instagram
ਹੋਰ ਵੇਖੋ:ਯੁਵਰਾਜ ਸਿੰਘ ਨੇ ਸਾਂਝੀ ਕੀਤੀ ਤਸਵੀਰ ਜਦੋਂ ਪਹਿਲੀ ਵਾਰ ਚੁਣੇ ਗਏ ਸਨ ਟੀਮ ਇੰਡੀਆ 'ਚ ਖੇਡਣ ਲਈ
ਬਿਹਾਰ ਜੋ ਕਿ ਹੜ੍ਹ ਦੀ ਮਾਰ ਤੋਂ ਪੀੜਤ ਚੱਲ ਰਿਹਾ ਹੈ। ਬੀਤੇ ਮਹੀਨੇ ਮੂਸਲਾਧਾਰ ਬਾਰਿਸ਼ ਹੋਣ ਕਾਰਨ ਜ਼ਿਆਦਾਤਰ ਸ਼ਹਿਰ ਤੇ ਪਿੰਡ ਪਾਣੀ ‘ਚ ਡੁੱਬੇ ਪਏ ਹਨ। ਜਿਸਦੇ ਚੱਲਦੇ ਉਥੇ ਦੇ ਹਲਾਤ ਬਹੁਤ ਹੀ ਖਰਾਬ ਚੱਲ ਰਹੇ ਹਨ। ਲੋਕੀ ਹੜ੍ਹ ਦੇ ਪਾਣੀ ‘ਚ ਫੱਸੇ ਹੋਏ ਹਨ। ਅਜਿਹੇ ‘ਚ ਲੋਕਾਂ ਦੀ ਮਦਦ ਕਰਨ ਲਈ ਖਾਲਸਾ ਏਡ ਦੀ ਟੀਮ ਪਹੁੰਚੀ ਹੈ। ਜਿੱਥੇ ਉਹ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾ ਰਹੇ ਹਨ।
View this post on Instagram
ਖਾਲਸਾ ਏਡ ਜਿਨ੍ਹਾਂ ਨੇ ਬੀਤੇ ਦਿਨੀ ਪੰਜਾਬ ‘ਚ ਆਏ ਹੜ੍ਹ ‘ਚ ਵੀ ਲੋਕਾਂ ਦੀ ਤਨ-ਮਨ ਤੋਂ ਖੂਬ ਸੇਵਾ ਕਰਦੇ ਹੋਏ ਨਜ਼ਰ ਆਏ ਸਨ। ਖਾਲਸਾ ਏਡ ਨੇ ਲੋਕਾਂ ਨੂੰ ਮੱਝਾਂ ਤੇ ਗਾਵਾਂ ਵੰਡ ਕੇ ਮੁੜ ਤੋਂ ਜ਼ਿੰਦਗੀ ਪਟੜੀ ਉੱਤੇ ਲਿਆਉਣ ‘ਚ ਕਾਫੀ ਮਦਦ ਕੀਤੀ ਹੈ।