ਕੋਰੋਨਾ ਵਾਇਰਸ ਦੀ ਲਪੇਟ ’ਚ ਆਉਣ ਤੋਂ ਬਾਅਦ 'ਖ਼ਾਲਸਾ ਏਡ' ਦੇ ਮੁਖੀ ਰਵੀ ਸਿੰਘ ਦੇ ਜਲਦ ਸਿਹਤਯਾਬ ਹੋਣ ਦੀ ਕੀਤੀ ਗਈ ਅਰਦਾਸ

By  Rupinder Kaler September 30th 2020 06:19 PM

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ 'ਖ਼ਾਲਸਾ ਏਡ' ਦੇ ਮੁਖੀ ਸ. ਰਵੀ ਸਿੰਘ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਕਿ ਸ. ਰਵੀ ਸਿੰਘ ਨੇ ਸਿੱਖ ਕੌਮ ਦੇ ਸੇਵਾ ਦੇ ਸਿਧਾਂਤ ਨੂੰ ਪੂਰੀ ਦੁਨੀਆ 'ਚ ਫੈਲਾਇਆ ਹੈ, ਜਿਸ ਨਾਲ ਸਿੱਖਾਂ ਦੀ ਹੋਂਦ ਹੋਰ ਵੀ ਨਿੱਖਰ ਕੇ ਸਾਹਮਣੇ ਆਈ।

ravi

ਭਾਈ ਲੌਂਗੋਵਾਲ ਨੇ ਆਖਿਆ ਕਿ ਸ. ਰਵੀ ਸਿੰਘ ਜਿਹੇ ਸਿੱਖ ਸਾਡਾ ਮਾਣ ਹਨ ਅਤੇ ਮੈਂ ਅਰਦਾਸ ਕਰਦਾ ਹਾਂ ਕਿ ਉਹ ਜਲਦ ਸਿਹਤਯਾਬ ਹੋਣ ਉਪਰੰਤ ਫਿਰ ਤੋਂ ਮਨੁੱਖਤਾ ਦੀ ਸੇਵਾ ਦਾ ਕਾਫ਼ਲਾ ਅੱਗੇ ਤੋਰਨ।

ravi singh khalsa aid

ਹੋਰ ਪੜ੍ਹੋ :

ਕੋਰੋਨਾ ਕਾਲ ‘ਚ ਲੋਕਾਂ ਦੀ ਸੇਵਾ ਕਰਦੇ ਹੋਏ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਨੂੰ ਹੋਇਆ ਕੋਰੋਨਾ, ਜਲਦੀ ਸਿਹਤਮੰਦ ਹੋਣ ਲਈ ਲੋਕ ਕਰ ਰਹੇ ਨੇ ਦੁਆਵਾਂ

ਰਾਧੇ ਮਾਂ ਵੀ ਬਿੱਗ ਬੌਸ ਦੇ ਸੀਜ਼ਨ-14 ‘ਚ ਆਏਗੀ ਨਜ਼ਰ, ਸਭ ਤੋਂ ਵੱਧ ਫੀਸ ਲੈਣ ਵਾਲੀ ਕੰਟੇਸਟੈਂਟ

ਹਿਮਾਂਸ਼ੀ ਖੁਰਾਣਾ ਦੀ ਕੋਰੋਨਾ ਵਾਇਰਸ ਨੇ ਵਿਗਾੜੀ ਹਾਲਤ, ਹਸਪਤਾਲ ’ਚ ਕਰਵਾਇਆ ਗਿਆ ਭਰਤੀ !

ravi

ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਦੀਆਂ ਦੁਆਵਾਂ ਭਾਈ ਰਵੀ ਸਿੰਘ ਦੇ ਨਾਲ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਨੇ ਰਵੀ ਦੇ ਸਿਹਤਯਾਬ ਹੋਣ ਦੀ ਅਰਦਾਸ ਕੀਤੀ ਹੈ ।

Related Post