ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਕੋਰੋਨਾ ਪਾਜ਼ੀਟਿਵ ਪਾਏ ਗਏ ਨੇ । ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵਿੱਟਰ ਦੇ ਜ਼ਰੀਏ ਦਿੱਤੀ ਹੈ ।
ਹੋਰ ਪੜ੍ਹੋ : ‘ਪੱਗੜੀ ਸੰਭਾਲ ਓ ਜੱਟਾ’ ਮੁਹਿੰਮ ਦੇ ਨਾਲ ਕਿਸਾਨ ਕਲਾਕਾਰ ਪੁੱਤ ਦੇਣਗੇ ਧਰਨਾ, ਗੂੰਜਣਗੇ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ
ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਹੈ , ਪਿਆਰੇ ਸਾਥੀਓ, ਮੈਂ ਪਿਛਲੇ ਬੁੱਧਵਾਰ ਤੋਂ ਤੇਜ਼ ਬੁਖ਼ਾਰ ਤੋਂ ਪੀੜਤ ਚੱਲ ਰਿਹਾ ਹਾਂ । ਮੈਂ ਕਦੇ ਇੰਨਾ ਟੁੱਟਿਆ ਮਹਿਸੂਸ ਨਹੀਂ ਕੀਤਾ ! ਮੇਰਾ # COVID19 ਟੈਸਟ ਪਾਜ਼ੀਟਿਵ ਆਇਆ ਹੈ ।
ਉਨ੍ਹਾਂ ਨੇ ਅੱਗੇ ਲਿਖਿਆ ਹੈ – ‘ਮੈਂ ਦਵਾਈਆਂ ਲੈ ਰਿਹਾ ਹਾਂ ਤੇ ਆਰਾਮ ਕਰ ਰਿਹਾ ਹਾਂ । ਮੇਰੇ ਪਰਿਵਾਰ ਦੇ ਕੁਝ ਮੈਂਬਰ ਵੀ ਕੋਰੋਨਾ ਪਾਜ਼ੀਟਿਵ ਆਏ ਹਨ । Feeling horrible’
ਇਸ ਟਵੀਟ ਦੇ ਹੇਠ ਪੰਜਾਬੀ ਕਲਾਕਾਰ ਜੈਜ਼ ਧਾਮੀ, ਮਨੀ ਸੰਧੂ, ਨਿੱਕ ਧੰਮੂ ਤੇ ਪ੍ਰਸ਼ੰਸਕ ਨੇ ਰੀਟਵੀਟ ਕਰਕੇ ਰਵੀ ਸਿੰਘ ਦੀ ਸਿਹਤ ਜਲਦੀ ਠੀਕ ਹੋ ਜਾਣ, ਇਸ ਲਈ ਲਈ ਅਰਦਾਸਾਂ ਕਰ ਰਹੇ ਹਨ ।
ਦੱਸ ਦਈਏ ਕੋਰੋਨਾ ਕਾਲ ‘ਚ ਜਦੋਂ ਸਾਰੇ ਲੋਕੀਂ ਘਰਾਂ ‘ਚ ਬੰਦ ਹੋ ਗਏ ਸਨ । ਉਦੋਂ ਲੋਕਾਂ ਦੀ ਮਦਦ ਲਈ ਖਾਲਸਾ ਏਡ ਵਾਲੇ ਹੀ ਅੱਗੇ ਆਏ ਸਨ । ਖੁਦ ਰਵੀ ਸਿੰਘ ਵੀ ਲੋੜਵੰਦ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਂਦੇ ਰਹੇ ਹਨ । ਇਹ ਸੰਸਥਾ ਦੇਸ਼ ਵਿਦੇਸ਼ਾਂ ‘ਚ ਵੱਸਦੇ ਹਰ ਇਨਸਾਨ ਦੀ ਮਦਦ ਲਈ ਅੱਗੇ ਆਉਂਦੇ ਹਨ ।
ਖਾਲਸਾ ਏਡ ਆਪਣੇ ਸਮਾਜ ਸੇਵਾ ਦੇ ਕੰਮਾਂ ਲਈ ਦੁਨੀਆ ਭਰ ‘ਚ ਜਾਣੀ ਜਾਂਦੀ ਹੈ । ਮੁਸ਼ਕਿਲ ਘੜੀ ‘ਚ ਇਸ ਸੰਸਥਾ ਦੇ ਵਲੰਟੀਅਰ ਹਰ ਉਸ ਜਗ੍ਹਾ ‘ਤੇ ਪਹੁੰਚਦੇ ਹਨ ਜਿੱਥੇ ਕਿ ਸ਼ਾਇਦ ਸਰਕਾਰ ਦੇ ਨੁਮਾਇੰਦੇ ਵੀ ਕਦੇ ਨਹੀਂ ਪਹੁੰਚ ਪਾਉਂਦੇ ।