‘ਖ਼ਾਲਸਾ ਏਡ’ ਦੇ ਮੁਖੀ ਰਵੀ ਸਿੰਘ ਨੇ ਕੋਰੋਨਾ ਨੂੰ ਦਿੱਤੀ ਮਾਤ, ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਤਹਿ ਦਿਲੋਂ ਕੀਤਾ ਧੰਨਵਾਦ

‘ਖ਼ਾਲਸਾ ਏਡ’ ਦੇ ਮੁਖੀ ਰਵੀ ਸਿੰਘ ਵੱਲੋਂ ਸੁਖਦਾਇਕ ਖਬਰ ਸਾਹਮਣੇ ਆਈ ਹੈ । ਰਵੀ ਸਿੰਘ ਖਾਲਸਾ ਏਡ ਜਿਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟਰ ਸ਼ੇਅਰ ਕੀਤਾ ਹੈ ਜਿਸ ਉੱਤੇ ਲਿਖਿਆ ਹੈ ‘ਪਿਛਲੇ ਦੋ ਹਫਤਿਆਂ ਤੋਂ ਤੁਹਾਡੀਆਂ ਅਰਦਾਸਾਂ ਤੇ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ । NO More Covid!!!! ਇਹ ਸਮਾਂ ਹੈ ਹੌਲੀ -ਹੌਲੀ ਅਸਲ ਹਲਾਤਾਂ ‘ਚ ਵਾਪਿਸ ਆਉਣ ਦਾ।
ਉਨ੍ਹਾਂ ਨੇ ਕੈਪਸ਼ਨ ‘ਚ ਵੀ ਲਿਖਿਆ ਹੈ- ‘ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਪੋਟ ਲਈ ਮੇਰੇ ਵੱਲੋਂ ਤਹਿ ਦਿਲੋਂ ਧੰਨਵਾਦ ਹੈ’
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘2 ਹਫ਼ਤੇ ਬਹੁਤ ਹੀ ਮੁਸ਼ਕਿਲ ਸਨ ਪਰ ਧੰਨਵਾਦ ਮੇਰੀ ਪਤਨੀ @bal_sandhu.ka ਦੇ ਸਮਰਥਨ ਦਾ ਜਿਸ ਕਰਕੇ ਅਸੀਂ ਇਸ ਸਮੇਂ ‘ਚੋਂ ਲੰਘਣ ‘ਚ ਕਾਮਯਾਬ ਹੋਏ ਹਾਂ’
ਅੱਗੇ ਉਨ੍ਹਾਂ ਨੇ ਲਿਖਦੇ ਹੋਏ ਕਿਹਾ ਹੈ ਕਿ ਸਭ ਇਸ ਵਾਇਰਸ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣ । ਫੈਨਜ਼ ਵੀ ਕਮੈਂਟਸ ਕਰਕੇ ਆਪਣੀ ਸ਼ੁਭਕਾਮਨਾਵਾਂ ਰਵੀ ਸਿੰਘ ਨੂੰ ਦੇ ਰਹੇ ਨੇ ।
ਦੱਸ ਦਈਏ ਪਿਛਲੇ ਮਹੀਨੇ ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ । ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵਿੱਟਰ ਦੇ ਜ਼ਰੀਏ ਦਿੱਤੀ ਸੀ । ਜਿਸ ਤੋਂ ਬਾਅਦ ਦੇਸ਼-ਵਿਦੇਸ਼ਾਂ ‘ਚ ਉਨ੍ਹਾਂ ਦੀ ਸਿਹਤਮੰਦ ਹੋਣ ਦੇ ਲਈ ਅਰਦਾਸਾਂ ਸ਼ੁਰੂ ਹੋ ਗਈਆਂ ਸਨ।
View this post on Instagram