ਖਾਲਸਾ ਏਡ ਦੁਨੀਆ ਦੀ ਅਜਿਹੀ ਸੰਸਥਾ ਹੈ ਜੋ ਲੋਕਾਂ ਦੀ ਮਦਦ ਲਈ ਹਮੇਸ਼ਾ ਹੀ ਅੱਗੇ ਆਉਂਦੀ ਹੈ । ਖਾਲਸਾ ਏਡ ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ‘ਚ ਕੋਈ ਮੁਸੀਬਤ ਹੋਵੇ ਉੱਥੇ ਪਹੁੰਚ ਕੇ ਸਹਾਇਤਾ ਕਰਦੇ ਨੇ । ਅਜਿਹਾ ਕੋਈ ਦੇਸ਼ ਨਹੀਂ ਹੋਣ ਜਿੱਥੇ ਇਸ ਸੰਸਥਾ ਨੇ ਲੋੜਵੰਦ ਲੋਕਾਂ ਦੀ ਮਦਦ ਨਾ ਕੀਤੀ ਹੋਵੇ। ਦੁਨੀਆ ਦੇ ਕੋਨੇ-ਕੋਨੇ ‘ਚ ਖਾਲਸਾ ਏਡ ਦੇ ਵਲੰਟੀਅਰ ਕੰਮ ਕਰ ਰਹੇ ਨੇ।
Image Source: Instagram
ਹੋਰ ਪੜ੍ਹੋ : ਗਗਨ ਕੋਕਰੀ ਨੇ ਜਨਮਦਿਨ ‘ਤੇ ਇੰਨਾ ਪਿਆਰ ਦੇਣ ਲਈ ਧੰਨਵਾਦ ਕਰਦੇ ਹੋਏ ਕਿਹਾ- ‘ਫੈਨਜ਼ ਨੇ ਇੰਨੇ ਕੇਕ ਭੇਜੇ ਕੇ ਘਰ ਦਾ ਫਰਿਜ਼ ਵੀ ਰਹਿ ਗਿਆ ਛੋਟਾ’, ਗਾਇਕ ਆਪਣੇ ਪਿੰਡ ਦੀਆਂ ਕੁੜੀਆਂ ਲਈ ਮੁਫਤ ਸ਼ੁਰੂ ਕਰਨਗੇ ਇਹ ਸੇਵਾ
Image Source: Instagram
ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦੱਸਿਆ ਹੈ ਕਿ ‘ਯਾਤਰਾ 4 ਅਪ੍ਰੈਲ 1999 ਨੂੰ ਸ਼ੁਰੂ ਹੋਈ ਸੀ .....
Image Source: Instagram
ਤੁਹਾਡੇ ਪਿਆਰ, ਵਿਸ਼ਵਾਸ ਅਤੇ ਮਿਸ਼ਨ ਵਿੱਚ ਵਿਸ਼ਵਾਸ ਕਰਨ ਲਈ ਧੰਨਵਾਦ । ਸਾਡੇ ਕੋਲ ਸਭ ਕੁਝ ਹੈ ਗੁਰੂ ਕ੍ਰਿਪਾ, ਆਪਣੇ ਵਲੰਟੀਅਰਾਂ ਅਤੇ ਸਾਡੇ ਸ਼ਾਨਦਾਰ ਸਮਰਥਕਾਂ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਖਾਲਸਾ ਏਡ ਦੇ 22 ਜਨਮਦਿਨ ‘ਤੇ ਵਧਾਈਆਂ ਤੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ।
Image Source: Instagram
ਦੱਸ ਦਈਏ ਲੋਕ-ਭਲਾਈ ਤੇ ਮਾਨਵਤਾ ਦੇ ਲਈ ਕੰਮ ਕਰਨ ਦੇ ਲਈ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ । ਖਾਲਸਾ ਏਡ ਇੰਡੀਆ ਦੇ ਵੀ ਵੱਖ-ਵੱਖ ਰਾਜਾਂ ‘ਚ ਜਦੋਂ ਵੀ ਕਦੇ ਕੋਈ ਕੁਦਰਤੀ ਮਾਰ ਪਈ ਹੈ ਤਾਂ ਸਭ ਤੋਂ ਪਹਿਲਾਂ ਪਹੁੰਚ ਕੇ ਆਪਣੀਆਂ ਸੇਵਾਵਾਂ ਦਿੱਤੀਆਂ ਨੇ। ਖਾਲਸਾ ਏਡ ਵਾਲੇ ਦਿੱਲੀ ਕਿਸਾਨੀ ਮੋਰਚੇ ‘ਚ ਵੀ ਦਿਨ-ਰਾਤ ਇੱਕ ਕਰਕੇ ਲੋਕਾਂ ਦੀ ਪੂਰੀ ਸੇਵਾ ਕਰ ਰਹੇ ਨੇ। ਕੋਰੋਨਾ ਕਾਲ ਚ ਦੇਸ਼ ਤੋਂ ਲੈ ਕੇ ਵਿਦੇਸ਼ ਹਰ ਥਾਂ ਖਾਲਸਾ ਏਡ ਨੇ ਲੋਕਾਂ ਨੂੰ ਖਾਣਾ ਤੇ ਰਾਸ਼ਨ ਮੁਹੱਈਆ ਕਰਵਾਇਆ ਸੀ।
View this post on Instagram
A post shared by Ravi Singh (@ravisinghka)