ਖਾਲਸਾ ਏਡ ਦੇ ਮੁੱਖੀ ਰਵੀ ਸਿੰਘ ਖਾਲਸਾ ਨੇ ਮਨਾਇਆ ਜਨਮ ਦਿਨ, ਜਨਮਦਿਨ ‘ਤੇ ਮਾਂ ਅਤੇ ਆਪਣੀ ਗੁਰਦਾ ਦਾਨੀ ਦਾ ਕੀਤਾ ਧੰਨਵਾਦ

ਖਾਲਸਾ ਏਡ ਦੇ ਮੁੱਖੀ ਰਵੀ ਸਿੰਘ ਖਾਲਸਾ (Ravi Singh Khalsa) ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ । ਇਸ ਮੌਕੇ ‘ਤੇ ਉਨ੍ਹਾਂ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਮਾਂ ਲਈ ਭਾਵੁਕ ਮੈਸੇਜ ਲਿਖਿਆ ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰਦਾ ਦਾਨ ਕਰਨ ਵਾਲੀ ਬੀਬੀ ਦਾ ਵੀ ਧੰਨਵਾਦ ਕੀਤਾ ।
Image From Instagram
ਰਵੀ ਸਿੰਘ ਖਾਲਸਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਏਨੀ ਜ਼ਿਆਦਾ ਗੁਰੂ ਦੀ ਕਿਰਪਾ ਮੇਰੇ ‘ਤੇ ਹੈ ਕਿ ਮੈਂ ਹਾਲੇ ਜਿਉਂਦਾ ਹਾਂ ਆਪਣੀ ਸ਼ਾਨਦਾਰ ਮਾਂ ਬੀਬੀ ਗੁਰਮੀਤ ਕੌਰ ਦਾ ਧੰਨਵਾਦ, ਮੈਨੂੰ ਸ਼ਾਨਦਾਰ ਜੀਵਨ ਦੇਣ ਦੇ ਲਈ।
Image From Instagram
ਇਸ ਤੋਂ ਇਲਾਵਾ ਮੈਨੂੰ ਕਿਡਨੀ ਦਾਨ ਕਰਨ ਵਾਲੀ ਵਰਸ਼ਾ ਦਾ ਵਿਸ਼ੇਸ਼ ਧੰਨਵਾਦ ਜਿਸ ਨੇ ਮੈਨੂੰ ਜੀਵਨ ਦਾ ਵੱਡਾ ਤੋਹਫ਼ਾ ਦਿੱਤਾ ਹੈ । ਉਮੀਦ ਹੈ ਤੁਸੀਂ ਮੇਰਾ ਅਗਲਾ ਜਨਮ ਦਿਨ ਵੀ ਵੇਖੋਗੇ। ਦੁਨੀਆ ਭਰ ਦੀਆਂ ਸਾਰੀਆਂ ਖਾਲਸਾ ਏਡ ਟੀਮਾਂ ਦਾ ਬਹੁਤ-ਬਹੁਤ ਧੰਨਵਾਦ ਮੈਨੂੰ ਤਾਕਤ ਦੇਣ ਦੇ ਲਈ’।
View this post on Instagram
ਰਵੀ ਸਿੰਘ ਖ਼ਾਲਸਾ ਦੀ ਇਸ ਪੋਸਟ ‘ਤੇ ਪ੍ਰਸ਼ੰਸਕ ਵੀ ਲਗਾਤਾਰ ਕਮੈਂਟਸ ਕਰ ਕੇ ਵਧਾਈ ਦੇ ਰਹੇ ਹਨ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰ ਰਹੇ ਹਨ । ਦੱਸ ਦਈਏ ਕਿ ਰਵੀ ਸਿੰਘ ਖਾਲਸਾ, ਖਾਲਸਾ ਏਡ ਦੇ ਮੁੱਖੀ ਹਨ ਅਤੇ ਵਿਸ਼ਵ ਭਰ ‘ਚ ਸੰਸਥਾ ਵੱਲੋਂ ਸਮਾਜ ਸੇਵਾ ਲਈ ਚਲਾਏ ਜਾ ਰਹੇ ਕੰਮ ਕਾਜ ਦੇਖਦੇ ਹਨ । ਖਾਲਸਾ ਏਡ ਅਜਿਹੀ ਸੰਸਥਾ ਹੈ, ਜੋ ਹਰ ਉਸ ਸਥਾਨ ‘ਤੇ ਸਭ ਤੋਂ ਪਹਿਲਾਂ ਪਹੁੰਚਦੀ ਹੈ ਜਿੱਥੇ ਕੋਈ ਕੁਦਰਤੀ ਆਫਤ ਆਈ ਹੋਵੇ ।