ਕੇਸਰੀ ਫ਼ਿਲਮ 'ਚ ਗਾਇਕ ਜਸਬੀਰ ਜੱਸੀ ਵੱਲੋਂ ਗੁਰਬਾਣੀ ਦਾ ਉਚਾਰਿਆ ਗਿਆ ਮੂਲ ਮੰਤਰ ਜੋੜਦਾ ਹੈ ਸਿੱਖੀ ਨਾਲ, ਦੇਖੋ ਵੀਡਿਓ  

By  Rupinder Kaler February 21st 2019 04:31 PM

ਇੱਕ ਤੋਂ ਬਾਅਦ ਇੱਕ ਤਿੰਨ ਧਮਾਕੇਦਾਰ ਟੀਜ਼ਰ ਦੇਣ ਤੋਂ ਬਾਅਦ ਹੁਣ ਅਕਸ਼ੇ ਕੁਮਾਰ ਨੇ ਆਪਣੀ ਫ਼ਿਲਮ ਕੇਸਰੀ ਦਾ ਟਰੇਲਰ ਰਿਲੀਜ਼ ਕਰ ਦਿੱਤਾ ਹੈ । ਟਰੇਲਰ ਰਿਲੀਜ਼ ਕਰਨ ਤੋਂ ਪਹਿਲਾਂ ਅਕਸ਼ੇ ਕੁਮਾਰ ਨੇ ਫ਼ਿਲਮ ਦੇ ਧਮਾਕੇਦਾਰ ਪੋਸਟਰ ਰਿਲੀਜ਼ ਕੀਤੇ ਸਨ ।ਇਹ ਪੂਰਾ ਟਰੇਲਰ ਸਿੱਖਾਂ ਦੀ ਬਹਾਦਰੀ ਨੂੰ ਬਿਆਨ ਕਰਦਾ ਹੈ । ਪਰ ਇਸ ਟਰੇਲਰ ਵਿੱਚ ਜੋ ਗੁਰਬਾਣੀ ਦਾ ਮੂਲ ਮੰਤਰ ਪੜਿਆ ਜਾ ਰਿਹਾ ਹੈ ਉਸ ਨੇ ਸਭ ਦਾ ਧਿਆਨ ਆਪਣੇ ਵੱਲ ਖਿਚਿਆ ਹੈ ।

Kesari Trailer Kesari Trailer

ਅਕਸ਼ੇ ਦੀ ਕੇਸਰੀ ਫਿਲਮ ਵਿੱਚ ਜੋ ਮੂਲ ਮੰਤਰ ਦਾ ਉਚਾਰਨ ਹੋ ਰਿਹਾ ਹੈ ਉਹ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਕੀਤਾ ਹੈ । ਜੱਸੀ ਨੇ ਇਸ ਦਾ ਖੁਲਾਸਾ ਆਪਣੇ ਟਵਿੱਟਰ ਰਾਹੀਂ ਕੀਤਾ ਹੈ । ਇੱਥੇਂ ਤੁਹਾਨੂੰ ਦੱਸ ਦਿੰਦੇ ਹਾ ਕਿ ਜੱਸੀ ਨੇ ਕਈ ਹਿੱਟ ਪੰਜਾਬੀ ਗਾਣੇ ਦਿੱਤੇ ਹਨ ਜਿਨ੍ਹਾਂ ਵਿੱਚ ਦਿਲ ਲੈ ਗਈ ਕੁੜੀ ਗੁਜਰਾਤ ਦੀ ਸਭ ਤੋਂ ਹਿੱਟ ਗਾਣਾ ਹੈ ।

https://twitter.com/JJassiOfficial/status/1098470027660017664

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅਕਸ਼ੇ ਕੁਮਾਰ ਦੇ ਨਾਲ ਪ੍ਰਿਨਿਤੀ ਚੋਪੜਾ ਲੀਡ ਰੋਲ ਵਿੱਚ ਦਿਖਾਈ ਦੇਵੇਗੀ। 21  ਸਿੱਖਾਂ ਦੀ ਬਹਾਦਰੀ ਨੂੰ ਸਮਰਪਿਤ ਇਹ ਫ਼ਿਲਮ 21 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ।

https://www.youtube.com/watch?time_continue=100&v=JFP24D15_XM

Related Post