ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਐਕਟਰ ਗੁਰਪ੍ਰੀਤ ਤੋਤੀ ਦਾ ਹੋਇਆ ਵਿਆਹ, ਤਸਵੀਰ ਸ਼ੇਅਰ ਕਰਕੇ ਸਾਂਝੀ ਕੀਤੀ ਖੁਸ਼ੀ
ਪੰਜਾਬੀ ਅਦਾਕਾਰ ਗੁਰਪ੍ਰੀਤ ਤੋਤੀ ਜੋ ਕਿ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਜੀ ਹਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
View this post on Instagram
ਹੋਰ ਵੇਖੋ:ਦਿਲ ਨੂੰ ਛੂਹ ਰਿਹਾ ਹੈ ਪ੍ਰਭ ਗਿੱਲ ਦਾ ਨਵਾਂ ਗੀਤ ‘ਦਿਲ ਵਿੱਚ ਥਾਂ’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਗੁਰਪ੍ਰੀਤ ਤੋਤੀ ਦੇ ਹਮਸਫ਼ਰ ਵੀ ਅਦਾਕਾਰਾ ਨੇ। ਉਨ੍ਹਾਂ ਨੇ ਅਦਾਕਾਰਾ ਵੀਰ ਸਮਰਾ ਦੇ ਨਾਲ ਸਿੱਖ ਰੀਤੀ ਰਿਵਾਜ਼ਾਂ ਦੇ ਨਾਲ ਵਿਆਹ ਕਰਵਾਇਆ ਹੈ।
ਜੇ ਗੱਲ ਕਰੀਏ ਗੁਰਪ੍ਰੀਤ ਤੋਤੀ ਦੀ ਤਾਂ ਉਨ੍ਹਾਂ ਦਾ ਸਬੰਧ ਪੰਜਾਬ ਦੇ ਕੋਟਕਪੁਰਾ ਨਾਲ ਹੈ। ਪਰ ਛੋਟੇ ਜਿਹੇ ਪਿੰਡ ਤੋਂ ਤਾਲੁਕ ਰੱਖਣ ਵਾਲੇ ਗੁਰਪ੍ਰੀਤ ਤੋਤੀ ਨੇ ਅੱਜ ਫ਼ਿਲਮੀ ਜਗਤ ‘ਚ ਆਪਣਾ ਵੱਖਰਾ ਮੁਕਾਮ ਹਾਸਿਲ ਕਰ ਲਿਆ ਹੈ। ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਹਿੰਦੀ ਫ਼ਿਲਮਾਂ ‘ਚ ਵੀ ਮਨਵਾ ਚੁੱਕੇ ਹਨ।
View this post on Instagram
#wish #you #mani #mani #happybirthday #sandeep #kesari #butasingh
ਜੀ ਹਾਂ ਪਿਛਲੇ ਸਾਲ ਰਿਲੀਜ਼ ਹੋਈ ਅਕਸ਼ੇ ਕੁਮਾਰ ਦੀ ਕੇਸਰੀ ਫ਼ਿਲਮ ‘ਚ ਉਹ ਅਹਿਮ ਭੂਮਿਕਾ ‘ਚ ਨਜ਼ਰ ਆਏ ਸਨ। ਸਿੱਖੀ ਨੂੰ ਸਮਰਪਿਤ ਸਾਰਾਗੜ੍ਹੀ ਦੀ ਜੰਗ ‘ਤੇ ਬਣੀ ਫ਼ਿਲਮ ਕੇਸਰੀ ਨੇ ਬਾਕਿਸ ਆਫ਼ਿਸ ਉੱਤੇ ਕਮਾਲ ਦੀ ਕਾਮਯਾਬੀ ਹਾਸਿਲ ਕੀਤੀ ਸੀ। ਇਸ ਫ਼ਿਲਮ ਨੂੰ ਡਾਇਰੈਕਟਰ ਅਨੁਰਾਗ ਸਿੰਘ ਵੱਲੋਂ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਗੁਰਪ੍ਰੀਤ ਤੋਤੀ ਕਈ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ਤੇ ਬਹੁਤ ਜਲਦ ਉਹ ਪੰਜਾਬੀ ਫ਼ਿਲਮ ਗੁਰਮੁਖ 'ਚ ਵੀ ਨਜ਼ਰ ਆਉਣਗੇ।