Trans Couple Pregnancy: ਕੇਰਲ ਦੇ ਟਰਾਂਸ-ਕਪਲ ਜੀਆ ਤੇ ਜ਼ਿਹਾਦ ਜਲਦ ਬਨਣ ਵਾਲੇ ਨੇ ਮਾਪੇ ; ਜਾਣੋ 'ਪਹਿਲੇ ਪ੍ਰੈਗਨੈਂਟ ਟ੍ਰਾਂਸਮੈਨ' ਬਾਰੇ

By  Pushp Raj February 4th 2023 06:43 PM

Trans Couple Pregnancy: ਕੇਰਲ ਦੇ ਕੋਝੀਕੋਡ (Kozhikode) ਵਿੱਚ ਰਹਿਣ ਵਾਲੇ ਇੱਕ ਟਰਾਂਸਜੈਂਡਰ ਜੋੜੇ ਦੇ ਘਰ ਜਲਦੀ ਹੀ ਇੱਕ ਛੋਟਾ ਮਹਿਮਾਨ ਆਉਣ ਵਾਲਾ ਹੈ। ਇਹ ਟਰਾਂਸ ਕਪਲ ਜੀਆ ਅਤੇ ਜ਼ਿਹਾਦ ਨੇ ਸੋਸ਼ਲ ਮੀਡੀਆ ਰਾਹੀਂ ਮਾਤਾ-ਪਿਤਾ ਬਣਨ ਦੀ ਖੁਸ਼ਖਬਰੀ ਸਾਂਝੀ ਕੀਤੀ ਹੈ।

image source: Instagram

ਮੀਡੀਆ ਰਿਪੋਰਟ ਦੇ ਮੁਤਾਬਕ ਇਹ ਦੇਸ਼ ਦਾ ਪਹਿਲਾ ਟਰਾਂਸ ਕਪਲ ਹੈ ਜੋ ਪਹਿਲੀ ਵਾਰ ਮਾਤਾ-ਪਿਤਾ ਬਨਣ ਵਾਲੇ ਹਨ। ਇਹ ਜੋੜਾ ਮਾਰਚ ਦੇ ਮਹੀਨੇ ਵਿੱਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਦੀ ਤਿਆਰੀਆਂ ਕਰ ਰਿਹਾ ਹੈ। ਜੀਆ ਅਤੇ ਜ਼ਿਹਾਦ ਨੇ ਇੰਸਟਾਗ੍ਰਾਮ ਰਾਹੀਂ ਜਾਣਕਾਰੀ ਦਿੱਤੀ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਹਨ।

ਇੰਸਟਾਗ੍ਰਾਮ 'ਤੇ ਪ੍ਰੈਗਨੈਂਸੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਜੀਆ ਨੇ ਪੋਸਟ 'ਚ ਲਿਖਿਆ, "ਹਾਲਾਂਕਿ ਮੈਂ ਜਾਂ ਮੇਰਾ ਸਰੀਰ ਜਨਮ ਤੋਂ ਔਰਤ ਨਹੀਂ ਹਾਂ, ਇੱਕ ਬੱਚਾ ਮੈਨੂੰ ਮਾਂ ਕਹਿ ਰਿਹਾ ਹੈ, ਮਾਂ ਬਣਨ ਦਾ ਇਹ ਸੁਪਨਾ ਮੇਰੇ ਅੰਦਰ ਸੀ।" ਸਾਨੂੰ ਇਕੱਠੇ ਹੋਏ ਤਿੰਨ ਸਾਲ ਹੋ ਗਏ ਹਨ। ਜਿਸ ਤਰ੍ਹਾਂ ਮੈਂ ਮਾਂ ਬਣਨ ਦਾ ਸੁਪਨਾ ਦੇਖਦੀ ਹਾਂ, ਉਸੇ ਤਰ੍ਹਾਂ ਉਹ (ਜੇਹਾਦ) ਪਿਤਾ ਬਣਨ ਦਾ ਸੁਪਨਾ ਦੇਖਦਾ ਹੈ ਅਤੇ ਅੱਜ ਉਸ ਦੀ ਪੂਰੀ ਸਹਿਮਤੀ ਨਾਲ ਉਸ ਦੀ ਕੁੱਖ 'ਚ ਅੱਠ ਮਹੀਨਿਆਂ ਦਾ ਬੱਚਾ ਪਲ ਰਿਹਾ ਹੈ।''

image source: Instagram

ਔਰਤ ਤੋਂ ਮਰਦ ਬਨਣ ਤੋਂ ਬਾਅਦ ਵੀ ਕਿੰਝ ਹੋਈ ਪ੍ਰੈਗਨੈਂਸੀ

ਖਬਰਾਂ ਮੁਤਾਬਕ ਟਰਾਂਸ ਜੋੜੇ ਨੇ ਆਪਣਾ ਲਿੰਗ ਬਦਲਣ ਲਈ ਸਰਜਰੀ ਦਾ ਸਹਾਰਾ ਲਿਆ। ਜੀਆ ਇੱਕ ਮਰਦ ਪੈਦਾ ਹੋਈ ਪਰ ਇੱਕ ਔਰਤ ਬਣ ਗਈ ਜਦੋਂ ਕਿ ਜ਼ਿਹਾਦ ਇੱਕ ਔਰਤ ਵਜੋਂ ਪੈਦਾ ਹੋਇਆ ਪਰ ਬਾਅਦ ਵਿੱਚ ਉਸ ਨੇ ਮਰਦ ਬਨਣ ਦਾ ਫੈਸਲਾ ਕੀਤਾ। ਇਸ ਦੇ ਬਾਵਜੂਦ ਜ਼ਿਹਦ ਨੇ ਗਰਭ ਧਾਰਨ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਪੁਰਸ਼ ਬਣਨ ਦੀ ਸਰਜਰੀ ਦੌਰਾਨ ਉਸ ਦੀ ਬੱਚੇਦਾਨੀ ਅਤੇ ਕੁਝ ਹੋਰ ਅੰਗ ਨਹੀਂ ਕੱਢੇ ਗਏ ਸਨ। ਜਿਸ ਦੇ ਕਾਰਨ ਉਹ ਪ੍ਰੈਗਨੈਂਸੀ ਪਲਾਨ ਕਰ ਸਕੇ।

image source: Instagram

ਲੋਕ ਦੇ ਰਹੇ ਵਧਾਈਆਂ

ਇੰਸਟਾ ਯੂਜ਼ਰਸ ਪ੍ਰੈਗਨੈਂਸੀ ਦੀਆਂ ਤਸਵੀਰਾਂ 'ਤੇ ਜੋੜੇ ਨੂੰ ਵਧਾਈ ਦੇ ਰਹੇ ਹਨ। ਜੋੜੇ ਦੀ ਇੱਕ ਪੋਸਟ 'ਤੇ 19 ਹਜ਼ਾਰ ਤੋਂ ਵੱਧ ਲਾਈਕਸ, ਦੂਜੇ 'ਤੇ ਦੋ ਹਜ਼ਾਰ ਤੋਂ ਵੱਧ ਅਤੇ ਹਾਲ ਹੀ ਵਿੱਚ ਸ਼ੇਅਰ ਕੀਤੀ ਗਈ ਇੱਕ ਪੋਸਟ 'ਤੇ ਡੇਢ ਹਜ਼ਾਰ ਤੋਂ ਵੱਧ ਲਾਈਕਸ ਨਜ਼ਰ ਆ ਰਹੇ ਹਨ। ਇੱਕ ਯੂਜ਼ਰ ਨੇ ਟਿੱਪਣੀ ਕੀਤੀ, "ਵਧਾਈਆਂ! ਇਹ ਸਭ ਤੋਂ ਖੂਬਸੂਰਤ ਚੀਜ਼ ਹੈ ਜੋ ਅਸੀਂ ਅੱਜ ਇੰਸਟਾਗ੍ਰਾਮ 'ਤੇ ਵੇਖੀ ਹੈ ਸ਼ੁੱਧ ਪਿਆਰ ਦੀ ਕੋਈ ਸੀਮਾ ਨਹੀਂ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, ''ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।"

Related Post