ਫਿਲਮ 'ਕੇਦਾਰਨਾਥ' ਦਾ ਦੂਜਾ ਗਾਣਾ ਰਿਲੀਜ਼, ਗਾਣੇ 'ਚ ਸਾਰਾ ਤੇ ਸੁਸ਼ਾਂਤ ਦੇ ਰੋਮਾਂਸ ਨੇ ਛੇੜੀ ਚਰਚਾ
Rupinder Kaler
November 15th 2018 11:58 AM
ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖ਼ਾਨ ਦੀ ਆਉਣ ਵਾਲੀ ਫ਼ਿਲਮ 'ਕੇਦਾਰਨਾਥ' ਕਾਫੀ ਚਰਚਾ ਵਿੱਚ ਹੈ । ਇਹ ਫ਼ਿਲਮ ਇੱਕ ਪ੍ਰੇਮ ਕਹਾਣੀ ਹੈ ਇਸ ਲਈ ਫਿਲਮ 'ਚ ਸਾਰਾ ਤੇ ਸੁਸ਼ਾਂਤ ਰੋਮਾਂਸ ਕਰਦੇ ਨਜ਼ਰ ਆਉਣਗੇ।ਇਸ ਸਭ ਦੇ ਚਲਦੇ ਫ਼ਿਲਮ ਦਾ ਦੂਜਾ ਗਾਣਾ 'ਸਵੀਟ-ਹਾਰਟ' ਰਿਲੀਜ਼ ਹੋ ਗਿਆ ਹੈ।ਗਾਣੇ ਦੀ ਕੀਤੀ ਜਾਵੇ ਤਾਂ ਇਸ ਵਿੱਚ ਸਾਰਾ ਤੇ ਸੁਸ਼ਾਂਤ ਰੋਮਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ ਤੇ ਇਸ ਰੋਮਾਂਸ ਦੇ ਹਰ ਪਾਸੇ ਚਰਚੇ ਹਨ ।ਜਿਸ ਤਰ੍ਹਾਂ ਗਾਣੇ ਦਾ ਟਾਈਟਲ 'ਸਵੀਟ-ਹਾਰਟ' ਰੱਖਿਆ ਗਿਆ ਹੈ ਉਸੇ ਤਰ੍ਹਾਂ ਸਾਰਾ ਤੇ ਸੁਸ਼ਾਂਤ ਪੂਰੀ ਮਸਤੀ ਕਰਦੇ ਨਜ਼ਰ ਆ ਰਹੇ ਹਨ।