ਕੌਰ ਬੀ ਨੇ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ਼ ਦੀ ਕੀਤੀ ਮੰਗ

By  Shaminder June 3rd 2022 04:48 PM
ਕੌਰ ਬੀ ਨੇ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ਼ ਦੀ ਕੀਤੀ ਮੰਗ

ਸਿੱਧੂ ਮੂਸੇਵਾਲਾ (Sidhu Moose Wala ) ਦਾ ਬੀਤੇ ਐਤਵਾਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਉਸ ਦੇ ਦਿਹਾਂਤ ਤੋਂ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਉਂਦਿਆਂ ਹੋਇਆਂ ਸ਼ੋਅ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੇ ਹਨ । ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਹਤਿਆਰਿਆਂ ਨੂੰ ਫੜਨ ਲਈ ਅਤੇ ਉਸ ਨੂੰ ਇਨਸਾਫ਼ ਦਿਵਾਉਣ ਦੀ ਮੰਗ ਵੀ ਪੰਜਾਬੀ ਸਿਤਾਰਿਆਂ ਦੇ ਵੱਲੋਂ ਕੀਤੀ ਗਈ ਹੈ ।

kaur b song-min image from kaur b song

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਪਿਤਾ ਨਾਲ ਪੰਜਾ ਲੜਾਉਂਦੇ ਦਾ ਵੀਡੀਓ ਵਾਇਰਲ, ਵੀਡੀਓ ਵੇਖ ਪ੍ਰਸ਼ੰਸਕ ਹੋ ਰਹੇ ਭਾਵੁਕ

ਗਾਇਕਾ ਕੌਰ ਬੀ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਸਿੱਧੂ ਮੂਸੇਵਾਲਾ ਦੇ ਬਾਰੇ ਇੱਕ ਪੋਸਟ ਸਾਂਝੀ ਕੀਤੀ ਹੈ ।ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਪਤਾ ਨਹੀਂ ਜਿਹੜਾ ਬੰਦਾ ਚੰਗਾ ਹੁੰਦਾ ਓਹੀ ਛੱਡ ਕੇ ਚਲਾ ਜਾਂਦਾ ।ਇੱਕ ਵਾਰ ਤਾਂ ਹਨੇਰਾ ਹੋ ਗਿਆ ਪਰ ਦਿਲ ਕਹਿੰਦਾ ਆਉਗਾ ਵਾਪਸ ਜਰੂਰ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਪੁਰਾਣਾ ਵੀਡੀਓ ਹੋਇਆ ਵਾਇਰਲ, ਪ੍ਰਸ਼ੰਸਕ ਵੱਲੋਂ ਮਿਲੇ ਇਸ ਤੋਹਫੇ ਨੂੰ ਦੇਖ ਕੇ ਗਾਇਕ ਦੇ ਚਿਹਰੇ ‘ਤੇ ਆਈ ਸੀ ਮੁਸਕਾਨ

ਨਾ ਕੋਈ ਕੰਮ ਕਰਨ ਨੂੰ ਜੀ ਕਰਦਾ ਨਾ ਕਿਤੇ ਮਨ ਲੱਗ ਰਿਹਾ । ਪਰ ਸ਼ਾਇਦ ਅਸੀਂ ਸਭ ਥੋੜੇ ਦਿਨ ਤੱਕ ਠੀਕ ਹੋ ਜਾਵਾਂਗੇ । ਪਰ ਧਨ ਨੇ ਉਹ ਮਾਤਾ ਜੀ, ਬਾਪੂ ਜੀ ਜਿਨ੍ਹਾਂ ਨੇ ਉਮਰ ਕੱਢਣੀ ਇਸ ਦੁੱਖ ਨਾਲ।ਇਸ ਦੇ ਨਾਲ ਹੀ ਗਾਇਕਾ ਨੇ ਅੱਗੇ ਲਿਖਿਆ ਕਿ 15 ਦਿਨ ਦੀ ਮੁਲਾਕਾਤ 15 ਸਾਲ ਵਰਗੀ ਰਹੀ ।

singer-sidhu-moosewala-with father 3

ਉਸ ਨੇ ਕਿਹਾ ਸੀ ਮੈਡਮ ਤੁਹਾਡੇ ਗਾਣੇ ਬਹੁਤ ਸੁਣੇ, ਪਰ ਹੁਣ ਜਦੋਂ ਤੁਹਾਨੂੰ ਸੁਣਨ ਵਾਲੇ ਤੜਫ ਰਹੇ ਉਹ ਵੇਖ ਕੇ ਰਿਹਾ ਨਹੀਂ ਜਾਂਦਾ। ਇਸ ਤੋਂ ਇਲਾਵਾ ਕੌਰ ਬੀ ਨੇ ਕਰਨ ਔਜਲਾ ਨੂੰ ਵੀ ਟੈਗ ਕੀਤਾ ਹੈ ਕਿ ਇੱਕ ਵਾਰ ਇੱਕ ਮਿਲਿਓ ਜਰੂਰ ਇਨ੍ਹਾਂ ਮਾਪਿਆਂ ਨੂੰ । ਇਸ ਤੋਂ ਇਲਾਵਾ ਕੌਰ ਬੀ ਨੇ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕੀਤੀ ਹੈ ।

 

View this post on Instagram

 

A post shared by KaurB? ਵੱਡਾ ਮੇਰਾ ਸਾਹਿਬ? (@kaurbmusic)

Related Post