ਕੌਰ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ ਬਾਰੇ ਜਾਣਕਾਰੀ ਦਿੱਤੀ ਹੈ । ਉਨ੍ਹਾਂ ਨੇ ਕਿਹਾ ਕਿ ਸਰੋਤੇ ਉਨ੍ਹਾਂ ਦੇ ਇਸ ਚੈਨਲ ਨੂੰ ਸਬਸਕਰਾਈਬ ਕਰਕੇ ਉਨ੍ਹਾਂ ਦੇ ਗੀਤਾਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਨੇ ਅਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਵੀ ਗੱਲਾਂ ਜਾਣ ਸਕਦੇ ਹਨ ।
'ਮਿੱਤਰਾਂ ਦੇ ਬੂਟ', ਪੀਜ਼ਾ ਹੱਟ',ਫੁਲਕਾਰੀ ਸਣੇ ਹੋਰ ਕਈ ਹਿੱਟ ਗੀਤ ਗਾਉਣ ਵਾਲੀ ਕੌਰ ਬੀ ਦਾ ਅੰਦਾਜ਼ ਵੀ ਸਭ ਤੋਂ ਵੱਖਰਾ ਹੈ । ਹਰ ਗੀਤ ਨੂੰ ਉਨ੍ਹਾਂ ਨੇ ਆਪਣੇ ਵੱਖਰੇ ਹੀ ਅੰਦਾਜ਼ 'ਚ ਪੇਸ਼ ਕਰਕੇ ਲੋਕਾਂ ਦੀ ਵਾਹ-ਵਾਹੀ ਲੁੱਟੀ।
ਹੋਰ ਵੇਖੋ : ਆਖਿਰ ਕੌਰ ਬੀ ਕਿਉਂ ਚੱਲ ਰਹੀ ਹੈ ‘ਬਜਟ’ ਤੋਂ ਬਾਹਰ
https://www.instagram.com/p/BoMF1HhHoci/?hl=en&taken-by=kaurbmusic
'ਮਿੱਤਰਾਂ ਦੇ ਬੂਟ' ਗੀਤ ਨੇ ਜਿੱਥੇ ਉਨ੍ਹਾਂ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਉੱਥੇ ਹੀ 'ਪੀਜ਼ਾ ਹੱਟ' ਗੀਤ 'ਚ ਉਨ੍ਹਾਂ ਨੇ ਕਿਰਸਾਨੀ ਅਤੇ ਸ਼ਹਿਰੀ ਜ਼ਿੰਦਗੀ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ,ਕਿ ਕਿਸ ਤਰ੍ਹਾਂ ਜਦੋਂ ਘਟਾਵਾਂ ਚੜ੍ਹ ਜਾਂਦੀਆਂ ਨੇ ਅਤੇ ਜੱਟਾਂ ਨੂੰ ਆਪਣੀ ਫਸਲ ਦਾ ਫਿਕਰ ਪੈ ਜਾਂਦਾ ਹੈ ,ਪਰ ਸ਼ਹਿਰ ਦੇ ਲੋਕਾਂ ਨੂੰ ਇਹ ਮੌਸਮ ਸੁਹਾਵਣਾ ਲੱਗਣ ਲੱਗ ਪੈਂਦਾ ਹੈ । ਇਸ ਗੀਤ ਨੂੰ ਵੀਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ।
ਉੱਥੇ ਹੀ ਉਨ੍ਹਾ ਦਾ ਗੀਤ 'ਵਿੱਛੜੇ ਕਾਲਜ ਦੇ' ਵਿੱਚ ਉਨ੍ਹਾਂ ਨੇ ਕਾਲਜ ਸਮੇਂ ਦੀ ਦੋਸਤੀ ਦਾ ਜ਼ਿਕਰ ਕੀਤਾ ਕਿ ਕਾਲਜ ਸਮੇਂ ਦੀ ਇਹ ਦੋਸਤੀ ਮੁੱਦਤ ਬਾਅਦ ਫੇਸਬੁੱਕ 'ਤੇ ਜਾ ਕੇ ਪਰਵਾਨ ਚੜ੍ਹ ਜਾਂਦੀ ਹੈ ਕੌਰ ਬੀ ਦਾ ਜਨਮ ਪਾਤੜਾਂ 'ਚ ਹੋਇਆ ਸੀ ਜੋ ਪਟਿਆਲਾ ਜ਼ਿਲ੍ਹੇ 'ਚ ਪੈਂਦਾ ਹੈ ।ਕੌਰ ਬੀ ਸੋਸ਼ਲ ਮੀਡੀਆ 'ਤੇ ਅਕਸਰ ਅਪਡੇਟ ਰਹਿੰਦੀ ਹੈ ਅਤੇ ਆਪਣੇ ਨਵੇਂ ਗੀਤਾਂ ਦੇ ਵੀਡਿਓ ਅਕਸਰ ਸਾਂਝੇ ਕਰਦੀ ਰਹਿੰਦੀ ਹੈ । ਸੋ ਤੁਸੀਂ ਵੀ ਜੇ ਕੌਰ ਬੀ ਬਾਰੇ ਜਾਨਣਾ ਚਾਹੁੰਦੇ ਹੋ ਅਤੇ ਉਨ੍ਹਾਂ ਦੇ ਨਵੇਂ ਗੀਤ ਸੁਣਨਾ ਚਾਹੁੰਦੇ ਹੋ ਤਾਂ ਇਸ ਬਾਰੇ ਕੌਰ ਬੀ ਦੇ ਆਫੀਸ਼ੀਅਲ ਯੂਟਿਊਬ ਚੈਨਲ ਤੋਂ ਜਾਣਕਾਰੀ ਹਾਸਲ ਕਰ ਸਕਦੇ ਹੋ ।