ਕੌਰ ਬੀ ਨੇ ਆਪਣੇ ਪਿਤਾ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਜਨਮ ਦਿਨ ਦੀ ਵਧਾਈ

By  Shaminder January 13th 2021 01:25 PM

ਕੌਰ ਬੀ ਦੇ ਪਿਤਾ ਦਾ ਅੱਜ ਜਨਮ ਦਿਨ ਹੈ । ਆਪਣੇ ਪਿਤਾ ਦੇ ਜਨਮ ਦਿਨ ‘ਤੇ ਉਨ੍ਹਾਂ ਨੇ ਇੱਕ ਖ਼ਾਸ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਪਿਤਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਉਨ੍ਹਾਂ ਨੇ ਆਪਣੇ ਪਿਤਾ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ ।

kaur b

ਜਿਸ ਨੂੰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਹੈਪੀ ਬਰਥਡੇ ਡੈਡੀ ਲਵ ਯੂ ਸੋ ਮੱਚ, ਮੈਂ ਦੁਨੀਆ ਦੀ ਇੱਕ ਬਹੁਤ ਖੁਸ਼ਕਿਸਮਤ ਕੁੜੀ ਹਾਂ । ਸੱਚੀਂ ਮੇਰੇ ਲਈ ਬੜੀ ਵੱਡੀ ਗੱਲ ਆ ਕਿ ਪਿੰਡ ਰਹਿ ਕੇ ਵੀ ਮੇਰੇ ਗਾਇਕੀ ਦਾ ਸ਼ੌਕ ਪੂਰਾ ਕੀਤਾ ਬਾਪੂ ਨੇ।

ਹੋਰ ਪੜ੍ਹੋ : ਕੌਰ ਬੀ ਅਤੇ ਬਾਣੀ ਸੰਧੂ ਦਾ ਡਾਂਸ ਵੀਡੀਓ ਵਾਇਰਲ

kaur b

ਅੱਜ ਦੀ ਗੱਲ ਨੀਂ ਹੁਣ ਬਹੁਤ ਕੁਝ ਸੌਖਾ ਆ ਪਰ 8 ਸਾਲ ਪਹਿਲਾਂ ਬਹੁਤ ਔਖਾ ਸੀ ਮੇਰੇ ਲਈ ਇਸ ਲਾਈਨ ‘ਚ ਆਉਣਾ।

Kaur-B

ਪਰ ਮੇਰੇ ਮੰਮੀ ਡੈਡੀ ਨੇ ਹਰ ਮੋੜ ‘ਤੇ ਮੇਰਾ ਸਾਥ ਦਿੱਤਾ ।ਥੈਂਕ ਯੂ ਸੋ ਮੱਚ ਬਾਪੂ ਇਹ ਜ਼ਿੰਦਗੀ ਤੁਹਾਡੇ ਨਾਮ ਹਰ ਖੁਸ਼ੀ ਦੇਵੀਂ ਰੱਬਾ ਮੇਰੇ ਪਰਿਵਾਰ ਨੂੰ, ਮੇਰੀ ਉਮਰ ਵੀ ਲੱਗ ਜਾਵੇ, ਮੇਰੇ ਮੰਮੀ ਡੈਡੀ ਨੂੰ’। ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉੁਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।

 

View this post on Instagram

 

A post shared by KaurB? (@kaurbmusic)

Related Post