‘ਸਲਾਮ ਆ ਸਾਡੇ ਫੌਜੀ ਵੀਰਾਂ ਨੂੰ ਜਿਹੜੇ ਆਪਣੇ ਘਰ ਤੋਂ ਦੂਰ ਰਹਿ ਕੇ ਵੀ ਇੰਨੇ ਖੁਸ਼ ਦਿਲ ਆ’- ਕੌਰ ਬੀ
ਕੌਰ ਬੀ ਦਾ ਨਵਾਂ ਗੀਤ ਕਾਫ਼ਿਰ ਜੋ ਕਿ 18 ਸਤੰਬਰ ਨੂੰ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕਿਆ ਹੈ। ਇਹ ਗਾਣਾ ਪੀਟੀਸੀ ਐਕਸਕਲਿਊਸਿਵ ਚਲਾਇਆ ਜਾ ਰਿਹਾ ਹੈ। ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਕੌਰ ਬੀ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ।
View this post on Instagram
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਹ ਫੌਜ ਦੇ ਜਵਾਨਾਂ ਦੇ ਨਾਲ ਨਜ਼ਰ ਆ ਰਹੇ ਹਨ। ਉਨ੍ਹਾਂ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਧੰਨਵਾਦ ਬਹੁਤ ਸਾਰਾ #ਇੰਡੀਅਨ ਆਰਮੀ ਮੇਰੀ ਉਮੀਦ ਤੋਂ ਵੀ ਵੱਧ ਪਿਆਰ ਦਿੱਤਾ ਤੁਸੀਂ...ਸਲਾਮ ਆ ਫੌਜੀ ਵੀਰਾਂ ਨੂੰ ਜਿਹੜੇ ਆਪਣੇ ਘਰ ਤੋਂ ਦੂਰ ਰਹਿ ਕੇ ਵੀ ਇੰਨੇ ਖੁਸ਼ ਦਿਲ ਆ, ਰੱਬ ਤੁਹਾਡੀਆਂ ਲੰਮੀਆਂ ਉਮਰ ਕਰੇ #DelhiArmy #JaiHind’ ਪ੍ਰਸ਼ੰਸਕਾਂ ਵੱਲੋਂ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਕੌਰ ਬੀ ਆਪਣੀ ਆਵਾਜ਼ ‘ਚ ਬਹੁਤ ਸਾਰੇ ਸੁਪਰ ਹਿੱਟ ਗਾਣੇ ਜਿਵੇਂ ਪਰਾਦਾਂ, ਤੇਰੀ ਵੇਟ, ਫਿਲਿੰਗ, ਫੁਲਕਾਰੀ, ਸੰਧੂਰੀ ਰੰਗ, ਬਜਟ, ਜੱਟ ਦਾ ਫਲੇਗ,ਕਲਾਸ ਮੇਟ,ਮਹਾਰਾਣੀ ਵਰਗੇ ਕਈ ਗੀਤਾਂ ਦਰਸ਼ਕਾਂ ਦੇ ਸਨਮੁਖ ਕਰ ਚੁੱਕੇ ਹਨ। ਕੌਰ ਬੀ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।