ਕੌਰ ਬੀ ਦਾ ਨਵੇਂ ਗੀਤ ਮਹਾਰਾਣੀ ਦਾ ਆਡੀਓ ਆ ਚੁੱਕਿਆ ਹੈ ਇਹ ਪੂਰਾ ਗੀਤ ਦਸ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਕੌਰ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ 'ਚ ਉਹ ਆਪਣੇ ਇਸ ਗੀਤ ਨੂੰ ਗੁਣਗੁਣਾਉਂਦੀ ਹੋਈ ਨਜ਼ਰ ਆ ਰਹੀ ਹੈ । 'ਨੀ ਮੇਰੇ ਉੱਤੇ ਉਹ ਮਰਦਾ ਨਾਲੇ ਮੈਨੂੰ ਕਹਿਣੋਂ ਡਰਦਾ' ਇਸ ਗੀਤ ਦੇ ਬੋਲ ਲਿਖੇ ਨੇ ਜੰਗ ਸੰਧੂ ਨੇ।ਜਦ ਕਿ ਸੰਗੀਤਬੱਧ ਖੁਦ ਕੌਰ ਬੀ ਨੇ ਕੀਤਾ ਹੈ।
ਹੋਰ ਵੇਖੋ : ਵਿਦੇਸ਼ੀ ਗੀਤ ‘ਤੇ ਕੌਰ ਬੀ ਦੇ ਡਾਂਸ ਸਟੈੱਪਸ ,ਵੇਖੋ ਵੀਡਿਓ
https://www.instagram.com/p/BomBYlGneen/?hl=en&taken-by=kaurbmusic
ਇਸ ਗੀਤ ਦਾ ਆਡੀਓ ਤਾਂ ਬਹੁਤ ਹੀ ਵਧੀਆ ਹੈ ਅਤੇ ਬੋਲ ਵੀ ਜੰਗ ਸੰਧੂ ਨੇ ਬਹੁਤ ਹੀ ਵਧੀਆ ਲਿਖੇ ਨੇ ਇਸ ਗੀਤ ਦਾ ਪੂਰਾ ਵੀਡਿਓ ਕੱਲ੍ਹ ਤੁਹਾਨੂੰ ਵੇਖਣ ਨੂੰ ਮਿਲੇਗਾ।ਕੌਰ ਬੀ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਨੇ । ਨੌਜਵਾਨਾਂ ਦੀ ਗੱਲ ਕਰੀਏ ਤਾਂ ਨੌਜਵਾਨ ਪੀੜ੍ਹੀ ਲਈ ਉਨ੍ਹਾਂ ਨੇ ਕਈ ਗੀਤ ਗਾਏ ਨੇ ਭਾਵੇਂ ਉਹ 'ਪੀਜ਼ਾ ਹੱਟ' ਹੋਵੇ, 'ਬਜਟ', 'ਮਿੱਤਰਾਂ ਦੇ ਬੂਟ' ਹੋਣ ਜਾਂ ਫਿਰ ਕੋਈ ਹੋਰ ਗੀਤ ਅਣਗਿਣਤ ਗੀਤਾਂ 'ਚ ਉਨ੍ਹਾਂ ਨੇ ਨੌਜਵਾਨਾਂ ਦੀ ਗੱਲ ਕੀਤੀ ਹੈ ।
ਹੁਣ ਉਹ ਮੁੜ ਤੋਂ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ 'ਮਹਾਰਾਣੀ' ਜਿਸ 'ਚ ਉਹ ਨੌਜਵਾਨਾਂ ਦਾ ਕਿਸੇ ਮੁਟਿਆਰ ਨਾਲ ਪਿਆਰ ਦੀ ਗੱਲ ਕਰ ਰਹੇ ਨੇ ਕਿ ਕਿਸ ਤਰ੍ਹਾਂ ਉਹ ਨੌਜਵਾਨ ਇੱਕ ਕੁੜ੍ਹੀ 'ਤੇ ਮਰਦਾ ਹੈ । ਕੌਰ ਬੀ ਦਾ ਇਹ ਗੀਤ ਨੌਜਵਾਨਾਂ ਨੂੰ ਕਿੰਨਾ ਪਸੰਦ ਆਉਂਦਾ ਇਹ ਤਾਂ ਕੱਲ੍ਹ ਹੀ ਪਤਾ ਲੱਗ ਸਕਦਾ ਹੈ । ਕਿਉਂਕਿ ਫਿਲਹਾਲ ਤਾਂ ਤੁਸੀਂ ਉਨ੍ਹਾਂ ਦੇ ਇਸ ਨਵੇਂ ਗੀਤ ਦੀ ਆਡੀਓ ਸੁਣ ਸਕਦੇ ਹੋ ਪਰ ਪੂਰਾ ਗੀਤ ਸੁਣਨ ਲਈ ਤੁਹਾਨੂੰ ਅਜੇ ਇੰਤਜ਼ਾਰ ਕਰਨਾ ਪਵੇਗਾ ਕੱਲ੍ਹ ਦਾ ।