ਕੌਰ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ 'ਚ ਉਹ ਆਪਣੇ ਗੀਤਾਂ ਬਾਰੇ ਜਾਣਕਾਰੀ ਦੇ ਰਹੇ ਹਨ । ਉਨ੍ਹਾਂ ਨੇ ਇਸ ਵੀਡਿਓ 'ਚ ਕਿਹਾ ਕਿ ਉਨ੍ਹਾਂ ਨੇ ਆਪਣੇ ਗੀਤਾਂ 'ਚ ਸਮਾਜ ਦੇ ਹਰ ਵਰਗ ਦੀ ਗੱਲ ਕੀਤੀ ਹੈ । ਨੌਜਵਾਨਾਂ ਦੀ ਗੱਲ ਕਰੀਏ ਤਾਂ ਨੌਜਵਾਨ ਪੀੜ੍ਹੀ ਲਈ ਉਨ੍ਹਾਂ ਨੇ ਕਈ ਗੀਤ ਗਾਏ ਨੇ ਭਾਵੇਂ ਉਹ 'ਪੀਜ਼ਾ ਹੱਟ' ਹੋਵੇ, 'ਬਜਟ', 'ਮਿੱਤਰਾਂ ਦੇ ਬੂਟ' ਹੋਣ ਜਾਂ ਫਿਰ ਹੋਰ ਕਈ ਗੀਤ ਅਣਗਿਣਤ ਗੀਤਾਂ 'ਚ ਉਨ੍ਹਾਂ ਨੇ ਨੌਜਵਾਨਾਂ ਲਈ ਗਾਏ ਹਨ ਜੋ ਲੋਕਾਂ ਵੱਲੋਂ ਕਾਫੀ ਪਸੰਦ ਕੀਤੇ ਜਾਂਦੇ ਨੇ ।
https://www.instagram.com/p/BoPSn6qHGHq/?hl=en&taken-by=kaurbmusic
ਹੁਣ ਉਹ ਮੁੜ ਤੋਂ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ । ਜਿਸ 'ਚ ਉਹ ਨੌਜਵਾਨਾਂ ਦਾ ਕਿਸੇ ਮੁਟਿਆਰ ਨਾਲ ਪਿਆਰ ਦੀ ਗੱਲ ਕਰਨਗੇ । ਇਹ ਗੀਤ ਕਦੋਂ ਆ ਰਿਹਾ ਹੈ ਇਸ ਬਾਰੇ ਅਜੇ ਕੌਰ ਬੀ ਨੇ ਕੋਈ ਵੀ ਖੁਲਾਸਾ ਨਹੀਂ ਕੀਤਾ ਹੈ । ਪਰ ਕੌਰ ਬੀ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਹੈ ।ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਹੋਰ ਫੋਟੋ ਵੀ ਸਾਂਝੀ ਕੀਤੀ ਹੈ ਜਿਸ 'ਚ ਉਹ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰ ਰਹੇ ਨੇ ਕਿ ਏਨੀ ਵਧੀਆ ਜ਼ਿੰਦਗੀ ਦੇਣ ਲਈ ਪ੍ਰਮਾਤਮਾ ਦਾ ਸ਼ੁਕਰੀਆ ।
https://www.instagram.com/p/BoRBZKlnQjB/?hl=en&taken-by=kaurbmusic
ਕੌਰ ਬੀ ਨੇ ਆਪਣੇ ਇਸ ਨਵੇਂ ਆਉਣ ਵਾਲੇ ਗੀਤ ਦਾ ਆਡੀਓ ਸੁਣਨ ਲਈ ਆਪਣੇ ਫੈਨਸ ਨੂੰ ਯੂਟਿਊਬ 'ਤੇ ਕੌਰ ਬੀ ਦੇ ਨਾਂਅ 'ਤੇ ਬਣਿਆ ਚੈਨਲ ਵੀ ਸਬਸਕਰਾਈਬ ਕਰਨ ਲਈ ਕਿਹਾ ਹੈ । ਇਹ ਗੀਤ ਕਿਹੋ ਜਿਹਾ ਹੋਵੇਗਾ ਇਹ ਤਾਂ ਗੀਤ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।