ਕੈਟਰੀਨਾ ਕੈਫ ਦੀ ਪ੍ਰੈਗਨੈਂਸੀ ਦੀਆਂ ਖ਼ਬਰਾਂ 'ਤੇ ਕੈਟਰੀਨਾ ਦੀ ਟੀਮ ਨੇ ਤੋੜੀ ਚੁੱਪੀ, ਦੱਸੀ ਸਚਾਈ

By  Pushp Raj May 13th 2022 04:46 PM -- Updated: May 13th 2022 05:00 PM

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਬਾਰੇ ਇਹ ਖ਼ਬਰਾਂ ਆ ਰਹੀਆਂ ਹਨ ਕਿ ਉਹ ਉਹ ਗਰਭਵਤੀ ਹੈ। ਕੈਟਰੀਨਾ ਦੇ ਗਰਭਵਤੀ ਹੋਣ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ। ਕੀ ਕੈਟਰੀਨਾ ਕੈਫ ਸੱਚਮੁੱਚ ਗਰਭਵਤੀ ਹੈ? ਕੀ ਕੈਟਰੀਨਾ ਤੇ ਵਿੱਕੀ ਜਲਦ ਮਾਤਾ ਪਿਤਾ ਬਣਨ ਜਾ ਰਹੇ ਹਨ ? ਕੈਟਰੀਨਾ ਦੀ ਟੀਮ ਨੇ ਇਸ ਖਬਰ 'ਤੇ ਚੁੱਪੀ ਤੋੜਦੇ ਹੋਏ ਇਸ ਖ਼ਬਰ ਦੀ ਸੱਚਾਈ ਦੱਸੀ ਹੈ।

image From instagram

ਕੈਟਰੀਨਾ ਕੈਫ ਦੇ ਪ੍ਰੈਗਨੈਂਸੀ ਨੂੰ ਲੈ ਕੇ ਲਗਾਤਾਰ ਆ ਰਹੀਆਂ ਅਫਵਾਹਾਂ 'ਤੇ ਕੈਟਰੀਨਾ ਦੀ ਟੀਮ ਦਾ ਇੱਕ ਬਿਆਨ ਸਾਹਮਣੇ ਆਇਆ ਹੈ। ਇਸ 'ਚ ਇਨ੍ਹਾਂ ਸਾਰੀਆਂ ਅਫਵਾਹਾਂ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕੈਟਰੀਨਾ ਕੈਫ ਦੀ ਟੀਮ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਝੂਠਾ ਦੱਸਿਆ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਕੈਟਰੀਨਾ ਗਰਭਵਤੀ ਨਹੀਂ ਹੈ।

Katrina Kaif is 2 months pregnant? Here's what the buzz within industry is Image Source: Instagram

ਕੈਟਰੀਨਾ ਦੀ ਟੀਮ ਦੇ ਮੁਤਾਬਕ ਉਹ ਆਪਣੇ ਕੰਮ ਦੇ ਨਾਲ-ਨਾਲ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਟੀਮ ਨੇ ਕਿਹਾ ਕਿ ਕੈਟਰੀਨਾ ਲਗਾਤਾਰ ਆਪਣੇ ਅਗਲੇ ਪ੍ਰੋਜੈਕਟਸ ਉੱਤੇ ਕੰਮ ਕਰ ਰਹੀ ਹੈ। ਕੰਮ ਤੋਂ ਥੋੜਾ ਬ੍ਰੇਕ ਲੈ ਕੇ ਉਹ ਪਤੀ ਵਿੱਕੀ ਕੌਸ਼ਲ ਨਾਲ ਛੁੱਟਿਆਂ ਬਿਤਾਉਣ ਲਈ ਨਿਊਯਾਰਕ ਗਏ ਹਨ।

ਇਸ ਤੋਂ ਪਹਿਲਾਂ ਵੀ ਪੈਪਰਾਜ਼ੀਸ ਵੱਲੋਂ ਕੈਟਰੀਨਾ ਨੂੰ ਏਅਰਪੋਟ ਉੱਤੇ ਸੂਟ ਵਿੱਚ ਸਪਾਟ ਕੀਤਾ ਗਿਆ ਸੀ। ਉਸ ਦੌਰਾਨ ਵੀ ਕੈਟਰੀਨਾ ਦੇ ਪ੍ਰੈਗਨੈਂਟ ਹੋਣ ਦੀਆਂ ਖਬਰਾਂ ਵਾਇਰਲ ਹੋਈਆਂ ਸਨ। ਮੀਡੀਆ ਰਿਪੋਰਟਸ ਮੁਤਾਬਕ ਇਹ ਦੱਸਿਆ  ਗਿਆ ਕਿ ਵਿਆਹ ਤੋਂ ਪੰਜ ਮਹੀਨੇ ਬਾਅਦ ਕੈਟਰੀਨਾ ਨੇ ਖੁਸ਼ਖਬਰੀ ਦਿੱਤੀ ਹੈ। ਕੈਟਰੀਨਾ 2 ਮਹੀਨੇ ਦੀ ਪ੍ਰੈਗਨੈਂਟ ਹੈ ਤੇ ਜਲਦ ਵਿੱਕੀ ਕੌਸ਼ਲ ਤੇ ਕੈਟਰੀਨਾ ਮਾਤਾ ਪਿਤਾ ਬਨਣ ਜਾ ਰਹੇ ਹਨ।

 

image From instagramਹੋਰ ਪੜ੍ਹੋ : ਕੈਟਰੀਨਾ ਕੈਫ ਪਤੀ ਵਿੱਕੀ ਕੌਸ਼ਲ ਨਾਲ ਪ੍ਰਿਅੰਕਾ ਚੋਪੜਾ ਦੇ ਰੈਸਟੋਰੈਂਟ ਸੋਨਾ ਪਹੁੰਚੀ, ਤਸਵੀਰਾਂ ਕੀਤੀਆਂ ਸ਼ੇਅਰ

ਤੁਹਾਨੂੰ ਦੱਸ ਦੇਈਏ ਕਿ ਵਿੱਕੀ ਅਤੇ ਕੈਟਰੀਨਾ ਇਨ੍ਹੀਂ ਦਿਨੀਂ ਛੁੱਟੀਆਂ 'ਤੇ ਹਨ ਅਤੇ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰ ਰਹੇ ਹਨ। ਇਸ ਤੋਂ ਪਹਿਲਾਂ ਕੈਟਰੀਨਾ ਨੇ ਬ੍ਰਿਟੇਨ ਤੋਂ ਆਪਣੇ ਪਸੰਦੀਦਾ ਰੈਸਟੋਰੈਂਟ 'ਚ ਪਤੀ ਵਿੱਕੀ ਕੌਸ਼ਲ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ 'ਚ ਉਹ ਪਤੀ ਵਿੱਕੀ ਨਾਲ ਬੇਹੱਦ ਖੁਸ਼ ਅਤੇ ਖੂਬਸੂਰਤ ਲੱਗ ਰਹੀ ਸੀ।

image From instagram

ਹਾਲ ਹੀ 'ਚ ਇਸ ਪਾਵਰ ਕਪਲ ਨਿਊਯਾਰਕ ਸਥਿਤ ਪ੍ਰਿਯੰਕਾ ਚੋਪੜਾ ਦੇ ਰੈਸਟੋਰੈਂਟ ਸੋਨਾ 'ਚ ਖਾਣਾ ਖਾਣ ਪਹੁੰਚਇਆ। ਇਥੋਂ ਦੋਹਾਂ ਨੇ ਤਸਵੀਰ ਸ਼ੇਅਰ ਕਰ ਪ੍ਰਿੰਯਕਾ ਨੂੰ ਧੰਨਵਾਦ ਕਿਹਾ।  ਬੀਤੇ ਸਾਲ ਦਸੰਬਰ ਮਹੀਨੇ ਵਿੱਚ  ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਵਿਆਹ ਬੰਧਨ ਵਿੱਚ ਬੱਝੇ ਸਨ।

 

View this post on Instagram

 

A post shared by Katrina Kaif (@katrinakaif)

Related Post