ਕੈਟਰੀਨਾ ਕੈਫ ਦੀ ਹਮਸ਼ਕਲ ਦਾ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, ਪ੍ਰਸ਼ੰਸਕ ਸਮਝੇ ਕੈਟਰੀਨਾ ਕੈਫ ਅਚਾਨਕ ਆਈ ਮੀਡੀਆ ਦੇ ਸਾਹਮਣੇ

By  Lajwinder kaur June 30th 2022 07:09 PM -- Updated: June 30th 2022 07:24 PM

Katrina Kaif Doppelganger: ਕੈਟਰੀਨਾ ਕੈਫ ਜਿੱਥੇ ਵੀ ਜਾਂਦੀ ਹੈ, ਉੱਥੇ ਪ੍ਰਸ਼ੰਸਕਾਂ ਦੀ ਲੰਬੀ ਲਾਈਨ ਲੱਗ ਜਾਂਦੀ ਹੈ। ਲੋਕ ਅਦਾਕਾਰਾ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਅਜਿਹਾ ਹੀ ਕੁਝ ਹਾਲ ਹੀ 'ਚ ਹੋਇਆ ਜਦੋਂ ਕੈਟਰੀਨਾ ਕੈਫ ਅਚਾਨਕ ਇਕ ਇਵੈਂਟ 'ਚ ਪਹੁੰਚੀ। ਪਰ ਜਦੋਂ ਪ੍ਰਸ਼ੰਸਕਾਂ ਨੇ ਇਸ ਨੂੰ ਨੇੜਿਓਂ ਦੇਖਿਆ, ਤਾਂ ਇਹ ਕੈਟਰੀਨਾ ਕੈਫ ਨਹੀਂ ਸਗੋਂ ਉਸ ਵਰਗੀ ਨਜ਼ਰ ਆਉਣ ਵਾਲੀ ਮੁਟਿਆਰ ਸੀ। ਸਾਰੇ ਲੋਕਾਂ ਨੇ ਜਿਨ੍ਹਾਂ ਨੇ ਉਸ ਨੂੰ ਦੇਖਿਆ, ਉਨ੍ਹਾਂ ਨੇ ਇੱਕ ਵਾਰ ਜ਼ਰੂਰ ਭੁਲੇਖਾ ਖਾਇਆ ਤੇ ਸੋਚਿਆ ਕਿ ਇਹ ਤਾਂ ਕੈਟਰੀਨਾ ਹੈ।

ਹੋਰ ਪੜ੍ਹੋ : ਮਨੋਰੰਜਨ ਦੇ ਪਾਵਰ ਡੋਜ਼ ਨਾਲ ਭਰਿਆ ਅਰਜੁਨ, ਜਾਨ, ਦਿਸ਼ਾ ਤੇ ਤਾਰਾ ਦੀ ਫ਼ਿਲਮ ‘EK VILLAIN RETURNS’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼

inside image of viral of katrina kaif

ਇੱਕ ਇਵੈਂਟ 'ਚ ਅਚਾਨਕ ਕੈਟਰੀਨਾ ਕੈਫ ਵਰਗੀ ਦਿਖਣ ਵਾਲੀ ਇਕ ਸੁੰਦਰੀ ਪਹੁੰਚ ਗਈ ਅਤੇ ਜਿਵੇਂ ਹੀ ਉਹ ਹਾਲ ਦੇ ਅੰਦਰ ਪਹੁੰਚੀ ਤਾਂ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜੀ ਹਾਂ, ਇਸ ਖੂਬਸੂਰਤ ਮੁਟਿਆਰ ਦਾ ਨਾਂ ਹੈ ਅਲੀਨਾ ਰਾਏ। ਅਲੀਨਾ ਬਿਲਕੁਲ ਕੈਟਰੀਨਾ ਵਰਗੀ ਦਿਖਾਈ ਦਿੰਦੀ ਹੈ। ਅਲੀਨਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਦੇਖ ਕੇ ਕੋਈ ਵੀ ਉਲਝਣ 'ਚ ਪੈ ਸਕਦਾ ਹੈ। ਅਲੀਨਾ ਹਰ ਪਾਸੇ ਤੋਂ ਕੈਟਰੀਨਾ ਕੈਫ ਵਰਗੀ ਲੱਗਦੀ ਹੈ। ਇੱਥੋਂ ਤੱਕ ਕਿ ਪ੍ਰਸ਼ੰਸਕ ਵੀ ਕੈਟਰੀਨਾ ਨੂੰ ਪਛਾਣਨ ਵਿੱਚ ਉਲਝਣ ਵਿੱਚ ਸਨ।

inside image of alina rai

ਅਲੀਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਦੀ ਤਰ੍ਹਾਂ ਨਜ਼ਰ ਆ ਰਹੀ ਹੈ। ਅਲੀਨਾ ਵੀ ਕੈਟਰੀਨਾ ਕੈਫ ਵਾਂਗ ਉੱਚੀ ਲੰਬੀ ਹੈ ਅਤੇ  ਉਹ ਅਦਾਕਾਰਾ ਵਾਂਗ ਹੀ ਕਾਫੀ ਫਿੱਟ ਵੀ ਹੈ, ਇੱਥੋਂ ਤੱਕ ਕਿ ਉਸ ਦੇ ਚਿਹਰੇ ਦੇ ਫੀਚਰ ਵੀ ਕੈਟਰੀਨਾ ਨਾਲ ਮੇਲ ਖਾਂਦੇ ਹਨ। ਕੈਟਰੀਨਾ ਵਰਗੀ ਦਿੱਖ ਕਾਰਨ ਅਲੀਨਾ ਦੀ ਸੋਸ਼ਲ ਮੀਡੀਆ 'ਤੇ ਬਹੁਤ ਚੰਗੀ ਫੈਨ ਫਾਲੋਇੰਗ ਹੈ। ਉਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ, ਨਾਲ ਹੀ ਲੋਕ ਹਰ ਰੋਜ਼ ਅਲੀਨਾ ਦੀ ਕੈਟਰੀਨਾ ਨਾਲ ਤੁਲਨਾ ਕਰਦੇ ਰਹਿੰਦੇ ਹਨ।

 

View this post on Instagram

 

A post shared by Voompla (@voompla)

Related Post