'ਕੌਫੀ ਵਿਦ ਕਰਨ 7' 'ਚ ਸ਼ਾਮਿਲ ਹੋਵੇਗੀ ਕੈਟਰੀਨਾ ਕੈਫ, ਪਤੀ ਵਿੱਕੀ ਕੌਸ਼ਲ ਨਾਲ ਨਹੀਂ ਸਗੋਂ ਇਨ੍ਹਾਂ ਕਲਾਕਾਰਾਂ ਨਾਲ ਆਵੇਗੀ ਨਜ਼ਰ

Katrina Kaif, Siddhant Chaturvedi, Ishaan Khatter to Grace Karan Johar’s Show Koffee With Karan: 'ਕੌਫੀ ਵਿਦ ਕਰਨ 7' ਦੇ ਲਾਂਚ ਤੋਂ ਪਹਿਲਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਕੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਸ਼ੋਅ 'ਚ ਹਿੱਸਾ ਲੈਣਗੇ ਜਾਂ ਨਹੀਂ। ਵਿਆਹ ਤੋਂ ਬਾਅਦ ਜੋੜੇ ਦੇ ਤੌਰ 'ਤੇ ਫੈਨਜ਼ ਉਨ੍ਹਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ। ਹੁਣ ਖਬਰ ਹੈ ਕਿ ਕੈਟਰੀਨਾ ਕੈਫ ਕਰਨ ਜੌਹਰ ਦੇ ਸ਼ੋਅ 'ਚ ਹਿੱਸਾ ਲਵੇਗੀ ਪਰ ਵਿੱਕੀ ਕੌਸ਼ਲ ਉਸ ਦੇ ਨਾਲ ਨਹੀਂ ਹੋਣਗੇ। ਕੈਟਰੀਨਾ ਸ਼ੋਅ ਦੇ ਪਹਿਲੇ ਸੀਜ਼ਨ 'ਚ ਹਿੱਸਾ ਲੈ ਚੁੱਕੀ ਹੈ। ਕਰਨ ਜੌਹਰ ਨਾਲ ਉਸ ਦੀ ਗੂੜ੍ਹੀ ਦੋਸਤੀ ਹੈ। ਅਜਿਹੇ 'ਚ ਉਹ 'ਕੌਫੀ ਵਿਦ ਕਰਨ 7' 'ਚ ਗੱਲਾਂ-ਬਾਤਾਂ ਕਰਦੀ ਨਜ਼ਰ ਆਵੇਗੀ।
ਹੋਰ ਪੜ੍ਹੋ : ‘ਛੋਟੀ ਸਰਦਾਰਨੀ’ ਫੇਮ ਮਾਨਸੀ ਸ਼ਰਮਾ ਨੇ ਕਰਵਾਇਆ ਹੇਅਰ ਟਰਾਂਸਪਲਾਂਟ, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਆਪਣਾ ਅਨੁਭਵ
ਕੈਟਰੀਨਾ ਕੈਫ ਆਪਣੀ ਆਉਣ ਵਾਲੀ ਫਿਲਮ ਫੋਨ ਭੂਤ ਦਾ ਪ੍ਰਮੋਸ਼ਨ ਕਰੇਗੀ। ਇੱਕ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਕੈਟਰੀਨਾ ਕੈਫ ਨੇ ਕਰਨ ਜੌਹਰ ਦੇ ਸ਼ੋਅ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਉਨ੍ਹਾਂ ਦੇ ਨਾਲ 'ਫੋਨ ਭੂਤ' ਦੇ ਅਦਾਕਾਰ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਵੀ ਹੋਣਗੇ।
ਜ਼ਿਕਰਯੋਗ ਹੈ ਕਿ ਕੈਟਰੀਨਾ ਅਤੇ ਵਿੱਕੀ ਦੀ ਪ੍ਰੇਮ ਕਹਾਣੀ 'ਕੌਫੀ ਵਿਦ ਕਰਨ' ਤੋਂ ਸ਼ੁਰੂ ਹੋਈ ਸੀ। ਦੋਵੇਂ ਵੱਖ-ਵੱਖ ਐਪੀਸੋਡ 'ਚ ਪਹੁੰਚੇ ਸਨ। ਜਦੋਂ ਕਰਨ ਨੇ ਕੈਟਰੀਨਾ ਨੂੰ ਪੁੱਛਿਆ ਕਿ ਉਹ ਕਿਸ ਨਾਲ ਕੰਮ ਕਰਨਾ ਚਾਹੁੰਦੀ ਹੈ ਅਤੇ ਪਰਦੇ 'ਤੇ ਕਿਸ ਨਾਲ ਜੋੜੀ ਬਣਾਉਣਾ ਚਾਹੁੰਦੀ ਹੈ ਤਾਂ ਕੈਟਰੀਨਾ ਨੇ ਜਵਾਬ 'ਚ ਵਿੱਕੀ ਕੌਸ਼ਲ ਦਾ ਨਾਂ ਲਿਆ। ਬਾਅਦ ਵਿੱਚ ਜਦੋਂ ਵਿੱਕੀ ਕੌਸ਼ਲ ਸ਼ੋਅ ਵਿੱਚ ਆਏ ਤਾਂ ਕਰਨ ਜੌਹਰ ਨੇ ਉਨ੍ਹਾਂ ਨੂੰ ਕਿਹਾ ਕਿ ਕੈਟਰੀਨਾ ਨੇ ਉਨ੍ਹਾਂ ਦਾ ਨਾਮ ਲਿਆ ਹੈ। ਇਹ ਸੁਣ ਕੇ ਉਹ ਵਿਸ਼ਵਾਸ ਨਹੀਂ ਕਰਦਾ ਅਤੇ ਬੇਹੋਸ਼ ਹੋਣ ਦਾ ਦਿਖਾਵਾ ਕਰਦਾ ਹੋਇਆ ਨਜ਼ਰ ਆਇਆ ਸੀ।
image From instagram
'ਫੋਨ ਭੂਤ' ਤੋਂ ਇਲਾਵਾ ਕੈਟਰੀਨਾ ਕੈਫ ਦੀਆਂ ਆਉਣ ਵਾਲੀਆਂ ਫਿਲਮਾਂ 'ਟਾਈਗਰ 3' ਹਨ। ਇਸ ਫਿਲਮ 'ਚ ਉਹ ਸਲਮਾਨ ਖਾਨ ਦੇ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਦੀ ਫਿਲਮ 'ਮੈਰੀ ਕ੍ਰਿਸਮਸ' ਕਰ ਰਹੀ ਹੈ। ਇਸ ਫਿਲਮ 'ਚ ਉਸ ਦੇ ਨਾਲ ਸਾਊਥ ਸਟਾਰ ਵਿਜੇ ਸੇਤੂਪਤੀ ਵੀ ਨਜ਼ਰ ਆਉਣਗੇ। ਦੱ ਦਈਏ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਪਿਛਲੇ ਸਾਲ ਵਿਆਹ ਕਰਵਾ ਲਿਆ ਸੀ। ਜਿਸ ਤੋਂ ਬਾਅਦ ਪ੍ਰਸ਼ੰਸਕ ਦੋਵਾਂ ਨੂੰ ਇਕੱਠੇ ਦੇਖਣ ਲਈ ਬੇਤਾਬ ਰਹਿੰਦੇ ਹਨ।