ਪ੍ਰੈਗਨੈਂਸੀ ਦੀਆਂ ਖਬਰਾਂ ਵਿਚਾਲੇ ਪਤੀ ਵਿੱਕੀ ਕੌਸ਼ਲ ਨਾਲ ਸਪਾਟ ਹੋਈ ਕੈਟਰੀਨਾ ਕੈਫ, ਵੇਖੋ ਵੀਡੀਓ

By  Pushp Raj July 15th 2022 03:04 PM

Katrina Kaif spotted with husband Vicky Kaushal: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਲੰਮੇਂ ਤੋਂ ਲਾਈਮ ਲਾਈਟ ਤੋਂ ਦੂਰ ਸੀ। ਇਸ ਚੱਲਦੇ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਕੈਟਰੀਨਾ ਕੈਫ ਪ੍ਰੈਗਨੈਂਟ ਹੈ। ਹੁਣ ਪ੍ਰੈਗਨੈਂਸੀ ਦੀਆਂ ਖਬਰਾਂ ਵਿਚਾਲੇ ਕੈਟਰੀਨਾ ਕੈਫ ਪਤੀ ਵਿੱਕੀ ਕੌਸ਼ਲ ਨਾਲ ਸਪਾਟ ਹੋਈ। ਦੋਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Vicky Kaushal birthday: Katrina Kaif shares mushy pictures, says ‘You make everything better’

ਬਾਲੀਵੁੱਡ ਦੇ ਹੈਂਡਸਮ ਹੰਕ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਆਪਣੇ ਛੁੱਟੀਆਂ ਮਨਾਉਣ ਲਈ ਮਾਲਦੀਵ ਨਿਕਲੇ ਹਨ। ਦੋਹਾਂ ਨੂੰ ਇੰਡਸਟਰੀ ਦਾ ਪਾਵਰ ਕਪਲ ਮੰਨਿਆ ਜਾਂਦਾ ਹੈ। ਅਕਸਰ ਸੋਸ਼ਲ ਮੀਡੀਆ 'ਤੇ ਇਹ ਜੋੜਾ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨੂੰ ਕਪਲ ਗੋਲ ਦਿੰਦੇ ਹਨ।

ਹਾਲ ਹੀ 'ਚ ਪੈਪਰਾਜ਼ੀਸ ਨੇ ਇਸ ਜੋੜੇ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਹੈ। ਦਰਅਸਲ, ਕੱਲ ਯਾਨੀ 16 ਜੁਲਾਈ ਨੂੰ ਕੈਟਰੀਨਾ ਕੈਫ ਦਾ ਜਨਮਦਿਨ ਹੈ, ਇਸ ਲਈ ਉਹ ਆਪਣਾ ਜਨਮਦਿਨ ਮਨਾਉਣ ਬਾਹਰ ਗਈ ਹੈ। ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਵਿਆਹ ਤੋਂ ਬਾਅਦ ਕੈਟਰੀਨਾ ਕੈਫ ਦਾ ਇਹ ਪਹਿਲਾ ਜਨਮਦਿਨ ਹੈ ਅਤੇ ਇਸ ਦੌਰਾਨ ਅਦਾਕਾਰਾ ਪਤੀ ਵਿੱਕੀ ਕੌਸ਼ਲ ਨਾਲ ਮਾਲਦੀਵ ਲਈ ਰਵਾਨਾ ਹੋ ਗਈ ਹੈ।

Image Source: Instagram

ਇਸ ਦੌਰਾਨ ਕੈਪਟਰੀਨਾ ਕੈਫ ਸਿੰਪਲ ਲੁੱਕ 'ਚ ਨਜ਼ਰ ਆਈ। ਕੈਟਰੀਨਾ ਨੇ ਸੰਤਰੀ ਰੰਗ ਦੀ ਫੂੱਲ ਸਲੀਵ ਟੀ-ਸ਼ਰਟ ਤੇ ਜੀਨਸ ਪਹਿਨੀ ਸੀ। ਇਸ ਦੇ ਨਾਲ ਹੀ ਅਦਾਕਾਰਾ ਨੋ ਮੇਅਕਪ ਲੁੱਕਸ ਵਿੱਚ ਨਜ਼ਰ ਆਈ। ਵਿੱਕੀ ਕੌਸ਼ਲ ਦੀ ਗੱਲ ਕਰੀਏ ਤਾਂ ਵਿੱਕੀ ਨੇ ਜੀਨਸ ਨਾਲ ਕਾਲੇ ਰੰਗ ਦੀ ਸ਼ਰਟ ਤੇ ਕੈਪ ਪਹਿਨੀ ਹੋਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਾਈਟ ਗ੍ਰੀਨ ਰੰਗ ਦੀ ਜੈਕੇਟ ਪਾਈ ਹੋਈ ਸੀ। ਇਸ ਦੌਰਾਨ ਇਹ ਜੋੜਾ ਇੱਕ ਦੂਜੇ ਦੇ ਹੱਥਾਂ ਵਿੱਚ ਹੱਥ ਪਾ ਕੇ ਤੁਰਦਾ ਹੋਇਆ ਵਿਖਾਈ ਦਿੱਤਾ।

ਕੈਟਰੀਨਾ ਅਤੇ ਵਿੱਕੀ ਦੇ ਨਾਲ-ਨਾਲ ਉਨ੍ਹਾਂ ਦਾ ਗਰੁੱਪ ਵੀ ਇਸ ਜਨਮਦਿਨ ਦੇ ਜਸ਼ਨ ਵਿੱਚ ਸ਼ਾਮਿਲ ਹੋਣ ਜਾ ਰਿਹਾ ਹੈ। ਹਾਲ ਹੀ 'ਚ ਵਿੱਕੀ ਕੈਟਰੀਨਾ ਦੇ ਨਾਲ ਫਿਲਮ ਮੇਕਰ ਕਬੀਰ ਖਾਨ, ਮਿੰਨੀ ਮਾਥੁਰ, ਸੰਨੀ ਕੌਸ਼ਲ ਨੂੰ ਵੀ ਏਅਰਪੋਰਟ 'ਤੇ ਸਪਾਟ ਕੀਤਾ ਗਿਆ।

ਕਈ ਦਿਨਾਂ ਤੋਂ ਕੈਟਰੀਨਾ ਕੈਫ ਸੋਸ਼ਲ ਮੀਡੀਆ ਤੇ ਪੈਪਰਾਜ਼ੀਸ ਦੇ ਕੈਮਰਿਆਂ ਤੋਂ ਦੂਰ ਸੀ। ਜੀ ਹਾਂ ਅਤੇ ਅਜਿਹੇ 'ਚ ਕਿਆਸ ਲਗਾਏ ਜਾ ਰਹੇ ਸਨ ਕਿ ਸ਼ਾਇਦ ਆਲੀਆ ਭੱਟ ਤੋਂ ਬਾਅਦ ਕੈਟਰੀਨਾ ਕੈਫ ਵੀ ਖੁਸ਼ਖਬਰੀ ਦੱਸਣ ਜਾ ਰਹੀ ਹੈ। ਹਾਲਾਂਕਿ ਅੱਜ ਕੈਟਰੀਨਾ ਨੇ ਸਾਰੀਆਂ ਅਫਵਾਹਾਂ 'ਤੇ ਪਾਣੀ ਫੇਰ ਦਿੱਤਾ ਹੈ।

Image Source: Instagram

ਹੋਰ ਪੜ੍ਹੋ: ਪਰਿਵਾਰ ਸਣੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮਿਲਣ ਪਹੁੰਚੇ ਗਿੱਪੀ ਗਰੇਵਾਲ, ਵੇਖੋ ਵੀਡੀਓ

ਦੋਹਾਂ ਸਟਾਰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਜਲਦ ਹੀ 'ਟਾਈਗਰ 3' 'ਚ ਨਜ਼ਰ ਆਵੇਗੀ, ਦੂਜੇ ਪਾਸੇ ਵਿੱਕੀ ਕੌਸ਼ਲ ਨੇ ਵੀ ਸਾਰਾ ਅਲੀ ਖਾਨ ਨਾਲ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ ਤੇ ਉਹ ਆਪਣੇ ਅਗਲੇ ਪ੍ਰੋਜੈਕਟਸ 'ਤੇ ਕੰਮ ਕਰ ਰਹੇ ਹਨ।

 

View this post on Instagram

 

A post shared by Viral Bhayani (@viralbhayani)

Related Post