ਬੀਤੇ ਦਿਨੀਂ ਅਦਾਕਾਰਾ ਕੈਟਰੀਨਾ ਕੈਫ ਨੇ ਆਪਣਾ ਜਨਮਦਿਨ ਖ਼ਾਸ ਦੋਸਤਾਂ ਦੇ ਨਾਲ ਮਾਲਦੀਵ ‘ਚ ਸੈਲੀਬ੍ਰੇਟ ਕੀਤਾ ਹੈ। ਕੈਟਰੀਨਾ ਦਾ ਇਹ ਜਨਮਦਿਨ ਬਹੁਤ ਖਾਸ ਹੈ ਕਿਉਂਕਿ ਵਿਆਹ ਤੋਂ ਬਾਅਦ ਇਹ ਉਸਦਾ ਪਹਿਲਾ ਜਨਮਦਿਨ ਸੀ। ਇਸ ਸਾਲ ਕੈਟਰੀਨਾ ਆਪਣਾ ਜਨਮਦਿਨ ਮਨਾਉਣ ਲਈ ਮਾਲਦੀਵ ਗਈ ਹੈ।
ਕੈਟਰੀਨਾ ਮਾਲਦੀਵ 'ਚ ਵਿੱਕੀ ਕੌਸ਼ਲ ਅਤੇ ਕਰੀਬੀ ਦੋਸਤਾਂ ਨਾਲ ਸੈਲੀਬ੍ਰੇਟ ਕੀਤਾ। ਕਈ ਮਸ਼ਹੂਰ ਹਸਤੀਆਂ ਨੇ ਕੈਟਰੀਨਾ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ । ਵਿੱਕੀ ਕੌਸ਼ਲ ਨੇ ਵੀ ਆਪਣੀ ਪਤਨੀ ਪਿਆਰੀ ਜਿਹੀ ਪੋਸਟ ਪਾ ਕੇ ਬਰਥਡੇਅ ਵਿਸ਼ ਕੀਤਾ ਸੀ। ਵਿੱਕੀ ਨੇ ਕੈਟਰੀਨਾ ਦੀ ਇੱਕ ਖੂਬਸੂਰਤ ਫੋਟੋ ਸ਼ੇਅਰ ਕੀਤੀ ਹੈ।
ਹੋਰ ਪੜ੍ਹੋ : ਐਕਟਰ ਕਰਮਜੀਤ ਅਨਮੋਲ ਮਿਲੇ ਨਵੇਂ ਵਿਆਹੇ ਜੋੜੇ ਨੂੰ, ਤਸਵੀਰ ਸਾਂਝੀ ਕਰਦੇ ਹੋਏ CM ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਨੂੰ ਦਿੱਤੀ ਵਧਾਈ
ਫੋਟੋ ਸ਼ੇਅਰ ਕਰਦੇ ਹੋਏ ਵਿੱਕੀ ਨੇ ਲਿਖਿਆ, 'ਦਿਨ ਬਾਰ ਬਾਰ, ਇਹ ਦਿਨ ਆਉਂਦਾ ਰਹੇ, ਬਾਰ ਬਾਰ ਦਿਲ ਯੇ ਗਾਏ। ਜਨਮਦਿਨ ਮੁਬਾਰਕ ਮੇਰੇ ਪਿਆਰ ' ।
ਦਰਅਸਲ, ਖਬਰਾਂ ਸਨ ਕਿ ਆਪਣੇ ਜਨਮਦਿਨ ਦੇ ਖਾਸ ਦਿਨ ਕੈਟਰੀਨਾ ਪ੍ਰੈਗਨੈਂਸੀ ਦਾ ਐਲਾਨ ਕਰ ਸਕਦੀ ਹੈ, ਇਸ ਲਈ ਪ੍ਰਸ਼ੰਸਕ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਸਨ ਕਿ ਕੈਟਰੀਨਾ ਅੱਜ ਕੀ ਪੋਸਟ ਕਰਦੀ ਹੈ।
ਹਾਲਾਂਕਿ ਪ੍ਰਸ਼ੰਸਕ ਜਿਸ ਚੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਉਹ ਨਹੀਂ ਮਿਲਿਆ। ਦਰਅਸਲ, ਕੈਟਰੀਨਾ ਨੇ ਸਿਰਫ ਆਪਣੀਆਂ ਅਤੇ ਦੋਸਤਾਂ ਦੀਆਂ ਤਸਵੀਰਾਂ ਹੀ ਸ਼ੇਅਰ ਕੀਤੀਆਂ ਹਨ। ਉਸ ਨੇ ਆਪਣੇ ਗਰਲ ਗੈਂਗ ਅਤੇ ਦਿਉਰ ਸੰਨੀ ਕੌਸ਼ਲ ਦੀਆਂ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ – ‘ਬਰਥਡੇਅ ਵਾਲਾ ਦਿਨ...’ । ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਕੈਟਰੀਨਾ ਨੂੰ ਵਧਾਈਆਂ ਦੇ ਰਹੇ ਹਨ। ਦੋ ਮਿਲੀਅਨ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਹਨ।
ਕੈਟਰੀਨਾ ਦੀ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ 'ਫੋਨ ਭੂਤ' 'ਚ ਨਜ਼ਰ ਆਵੇਗੀ। ਇਸ ਫਿਲਮ ਦੇ ਪੋਸਟਰ ਹਾਲ ਹੀ 'ਚ ਰਿਲੀਜ਼ ਹੋਏ ਹਨ। ਇਸ ਫਿਲਮ 'ਚ ਕੈਟਰੀਨਾ ਦੇ ਨਾਲ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਮੁੱਖ ਭੂਮਿਕਾਵਾਂ 'ਚ ਹਨ। ਇਸ ਤੋਂ ਬਾਅਦ ਕੈਟਰੀਨਾ ਟਾਈਗਰ 3, ਮੈਰੀ ਕ੍ਰਿਸਮਸ ਅਤੇ ਜ਼ੀ ਲੇ ਜ਼ਾਰਾ ਫਿਲਮਾਂ 'ਚ ਨਜ਼ਰ ਆਵੇਗੀ।
View this post on Instagram
A post shared by Katrina Kaif (@katrinakaif)
View this post on Instagram
A post shared by Vicky Kaushal (@vickykaushal09)