ਕੈਟਰੀਨਾ ਕੈਫ ਨੇ ਮਾਲਦੀਵ ਤੋਂ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ, ਫੈਨਜ਼ ਨੂੰ ਆ ਰਹੀਆਂ ਨੇ ਪਸੰਦ

Katrina Kaif shares pictures from Maldives : ਬਾਲੀਵੁੱਡ ਦੀ ਮਸ਼ਹੂਰ ਜੋੜੀ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਮਾਲਦੀਵ ਵਿੱਚ ਦੋਸਤਾਂ ਨਾਲ ਛੁੱਟੀਆਂ ਦਾ ਮਜ਼ਾ ਲੈ ਰਹੇ ਹਨ। ਇਹ ਕਪਲ ਆਪਣੀ ਵਕੇਸ਼ਨਸ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਿਹਾ ਹੈ। ਹੁਣ ਕੈਟਰੀਨਾ ਕੈਫ ਨੇ ਮਾਲਦੀਵ ਤੋਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
Image Source: Instagram
ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਤੇ ਉਨ੍ਹਾਂ ਦੀ ਪਤਨੀ ਕੈਟਰੀਨਾ ਕੈਫ ਆਪਣੇ ਵਿਆਹ ਮਗਰੋਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਆਪਣੀ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਹਨ।
ਹਾਲ ਹੀ ਵਿੱਚ ਵਿੱਕੀ 16 ਜੁਲਾਈ ਤੋਂ ਹੁਣ ਤੱਕ ਪਤਨੀ ਕੈਟਰੀਨਾ ਕੈਫ ਦੇ ਜਨਮਦਿਨ ਦਾ ਆਨੰਦ ਮਾਣ ਰਹੇ ਹਨ। ਇਸ ਦੇ ਨਾਲ ਹੀ ਇਹ ਜੋੜਾ ਫੈਨਜ਼ ਨਾਲ ਆਪਣੀ ਯਾਤਰਾ, ਖਾਣ-ਪੀਣ ਅਤੇ ਮਸਤੀ ਦੀਆਂ ਝਲਕੀਆਂ ਵੀ ਸ਼ੇਅਰ ਕਰ ਰਿਹਾ ਹੈ। ਹੁਣ ਕੈਟਰੀਨਾ ਕੈਫ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਮਾਲਦੀਵ ਤੋਂ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਸ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਟਰੀਨਾ ਕੈਫ ਨੇ ਇੱਕ ਖੂਬਸੂਰਤ ਕੈਪਸ਼ਨ ਲਿਖਿਆ ਹੈ। ਕੈਟਰੀਨਾ ਨੇ ਪੋਸਟ ਦੀ ਕੈਪਸ਼ਨ ਵਿੱਚ ਲਿਖਿਆ, "Such a amazingggggggg time …… ✌️Thank u @discoversoneva for making everything flawless ???#discoversoneva"
Image Source: Instagram
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਗੈਂਗ ਸਣੇ ਵਿੱਕੀ ਕੌਸ਼ਲ ਦੇ ਭਰਾ ਸੰਨੀ ਕੌਸ਼ਲ ਤੇ ਉਸਦੀ ਰੂਮੀ ਗਰਲਫ੍ਰੈਂਡ ਸ਼ਰਵਰੀ, ਕੈਟਰੀਨਾ ਦੀ ਭੈਣ ਇਜ਼ਾਬੇਲ, ਫਿਲਮ ਨਿਰਮਾਤਾ ਆਨੰਦ ਤਿਵਾਰੀ ਅਤੇ ਉਨ੍ਹਾਂ ਦੀ ਪਤਨੀ ਅੰਗੀਰਾ ਧਰ, ਫਿਲਮ ਨਿਰਮਾਤਾ ਕਬੀਰ ਖਾਨ ਅਤੇ ਉਨ੍ਹਾਂ ਦੀ ਪਤਨੀ ਮਿੰਨੀ ਮਾਥੁਰ ਵੀ ਇਥੇ ਕੈਟਰੀਨਾ ਦੇ ਬਰਥਡੇਅ ਸੈਲੀਬ੍ਰੇਸ਼ਨ ਤੇ ਵਕੇਸ਼ਨਸ ਮਨਾਉਣ ਪਹੁੰਚੇ ਹਨ। ਇਹ ਸਾਰੇ ਹੀ ਲੋਕ ਇਥੇ ਐਡਵੈਂਚਰ ਗੇਮ ਦਾ ਮਜ਼ਾ ਲੈਂਦੇ ਹੋਏ ਦਿਖਾਈ ਦੇ ਰਹੇ ਹਨ।
ਇਸ ਤੋਂ ਪਹਿਲਾਂ ਵੀ ਕੈਟਰੀਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਆਪਣੇ ਹੌਲੀਡੇ ਫਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਕੈਟਰੀਨਾ ਆਪਣੀ ਗਰਲ ਗੈਂਗ ਨਾਲ ਨਜ਼ਰ ਆ ਰਹੀ ਹੈ। ਇਨ੍ਹਾਂ ਖੂਬਸੂਰਤ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਕੈਟਰੀਨਾ ਕੈਫ ਨੇ ਕੈਪਸ਼ਨ ਵਿੱਚ ਲਿਖਿਆ, " My girls ?#discoversoneva @discoversoneva"
ਦੱਸ ਦਈਏ ਕਿ ਵਿਆਹ ਤੋਂ ਬਾਅਦ ਕੈਟਰੀਨਾ ਕੈਫ ਨੇ ਪਤੀ ਵਿੱਕੀ ਕੌਸ਼ਲ ਨਾਲ 16 ਜੁਲਾਈ ਨੂੰ ਆਪਣਾ 39ਵਾਂ ਜਨਮਦਿਨ ਮਨਾਇਆ। ਇਸ ਦਾ ਜਸ਼ਨ ਮਾਲਦੀਵ ਵਿੱਚ ਚੱਲ ਰਿਹਾ ਹੈ। ਇਸ ਦੌਰਾਨ ਵਿੱਕੀ ਆਪਣੀ ਪਤਨੀ ਕੈਟਰੀਨਾ ਕੈਫ ਨਾਲ ਆਪਣੇ ਪਹਿਲੇ ਜਨਮਦਿਨ ਨੂੰ ਪੂਰੀ ਤਰ੍ਹਾਂ ਨਾਲ ਯਾਦਗਾਰ ਅਤੇ ਖਾਸ ਬਣਾਉਣ 'ਚ ਰੁੱਝੇ ਹੋਏ ਹਨ। ਇਹ ਜੋੜਾ ਇੱਥੋਂ ਲਗਾਤਾਰ ਆਪਣੀਆਂ ਬਿਹਤਰੀਨ ਤਸਵੀਰਾਂ ਸ਼ੇਅਰ ਕਰ ਰਿਹਾ ਹੈ।
Image Source: Instagram
ਇਸ ਜੋੜੇ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਦੀ ਫਿਲਮ 'ਟਾਈਗਰ 3', 'ਜੀ ਲੇ ਜ਼ਾਰਾ' ਅਤੇ 'ਮੇਰੀ ਕ੍ਰਿਸਮਸ' ਵਰਗੀਆਂ ਫਿਲਮਾਂ ਹਨ। ਦੂਜੇ ਪਾਸੇ ਵਿੱਕੀ ਕੌਸ਼ਲ ਨਿਰਦੇਸ਼ਕ ਲਕਸ਼ਮਣ ਉਟੇਕਰ ਦੀ ਅਨਟਾਈਟਲ ਫਿਲਮ ‘ਗੋਵਿੰਦਾ ਨਾਮ ਮੇਰਾ ਮੈਂ’ ਅਤੇ ‘ਤਖ਼ਤ’ ਵਿੱਚ ਨਜ਼ਰ ਆਉਣ ਵਾਲੇ ਹਨ।
View this post on Instagram