ਕੈਟਰੀਨਾ ਕੈਫ ਨੇ ਵਿੱਕੀ ਕੌਸ਼ਲ ਦੇ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

By  Lajwinder kaur March 31st 2022 02:01 PM

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਬਾਲੀਵੁੱਡ ਦੀ ਸਟਾਰ ਜੋੜੀ ਹੈ (Katrina Kaif, Vicky Kaushal )। ਦੋਵਾਂ ਦਾ ਵਿਆਹ ਪਿਛਲੇ ਸਾਲ ਦਸੰਬਰ 'ਚ ਹੋਇਆ ਸੀ। ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ 'ਤੇ ਪਤੀ ਵਿੱਕੀ ਕੌਸ਼ਲ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਵਿੱਕੀ ਅਤੇ ਕੈਟਰੀਨਾ ਕੁਦਰਤ ਦੀ ਗੋਦ 'ਚ ਇਕੱਠੇ ਕੁਆਲਿਟੀ ਟਾਈਮ ਬਿਤਾਉਂਦੇ ਨਜ਼ਰ ਆ ਰਹੇ ਹਨ। ਕੈਟਰੀਨਾ ਕੈਫ ਨੇ ਇੱਕ ਨਹੀਂ ਸਗੋਂ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕੈਟਰੀਨਾ ਅਤੇ ਵਿੱਕੀ ਸਮੁੰਦਰੀ ਕੰਢੇ 'ਤੇ ਖੂਬਸੂਰਤ ਨਜ਼ਾਰਿਆਂ 'ਚ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਜਿਸ ਕਰਕੇ ਬਹੁਤ ਹੀ ਤੇਜ਼ੀ ਦੇ ਨਾਲ ਇਹ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਆਰ ਨੇਤ ਤੇ ਗੁਰਲੇਜ ਅਖਤਰ ਦੇ ਨਵੇਂ ਗੀਤ ‘Big Man’ ਨੇ ਛੂਹਿਆ ਦਰਸ਼ਕਾਂ ਦਾ ਦਿਲ, ਅੱਖਾਂ ‘ਚ ਆਏ ਹੰਝੂ

sunny kaushal talking about bhabi katrina kaif

ਕੈਟਰੀਨਾ ਕੈਫ ਨੇ ਕੈਪਸ਼ਨ 'ਚ ਸਿਰਫ ਇਮੋਜ਼ੀ ਸ਼ੇਅਰ ਕੀਤੇ ਨੇ। ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਵਿੱਕੀ ਕੌਸ਼ਲ ਕੈਟਰੀਨਾ ਕੈਫ ਦੀ ਗੋਦ 'ਚ ਸਿਰ ਰੱਖ ਕੇ ਬੈਠੇ ਹਨ ਜਦਕਿ ਦੂਜੀ ਤਸਵੀਰ 'ਚ ਕੈਟਰੀਨਾ ਕੈਫ ਇਕੱਲੀ ਨਜ਼ਰ ਆ ਰਹੀ ਹੈ। ਤੀਜੀ ਫੋਟੋ 'ਚ ਇੱਕ ਖੂਬਸੂਰਤ ਝੌਂਪੜੀ ਨਜ਼ਰ ਆ ਰਹੀ ਹੈ, ਜਿਸਦੇ ਚਾਰੇ ਪਾਸੇ ਹਰਿਆਲੀ ਦੇਖਣ ਨੂੰ ਮਿਲ ਰਹੀ ਹੈ। ਦੋਵੇਂ ਸ਼ਾਨਦਾਰ ਨਜ਼ਾਰਿਆਂ ਵਿਚਾਲੇ ਇਕੱਠੇ ਸਮਾਂ ਬਤੀਤ ਕਰ ਰਹੇ ਹਨ। ਨਾਮੀ ਹਸਤੀਆਂ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ‘ਤੇ ਕਮੈਂਟ ਆ ਚੁੱਕੇ ਹਨ।

inside image of katrina

ਹੋਰ ਪੜ੍ਹੋ : ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਸੀਤੋ ਮਰਜਾਨੀ’ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਭਰਵੇਂ ਹੁੰਗਾਰੇ ਨਾਲ ਗੱਡੇ ਸਫਲਤਾ ਦੇ ਝੰਡੇ

ਦੱਸ ਦਈਏ ਵਿਆਹ ਤੋਂ ਬਾਅਦ ਦੋਵਾਂ ਕਲਾਕਾਰਾਂ ਨੇ ਆਪੋ ਆਪਣੇ ਫ਼ਿਲਮੀ ਪ੍ਰੋਜੈਕਟਸ ਉੱਤੇ ਵਾਪਸੀ ਕਰ ਲਈ ਸੀ। ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਲਿਸਟ ਕਾਫੀ ਲੰਬੀ ਹੈ। ਕੈਟਰੀਨਾ ਕੈਫ 'ਜੀ ਲੇ ਜ਼ਾਰਾ', 'ਫੋਨ ਬੂਥ', 'ਮੈਰੀ ਕ੍ਰਿਸਮਸ' ਅਤੇ 'ਟਾਈਗਰ 3' 'ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਵਿੱਕੀ ਕੌਸ਼ਲ ਸੈਮ ਬਹਾਦੁਰ, ਲੁਕਾ ਛੁਪੀ 2 ਅਤੇ ਗੋਵਿੰਦਾ ਮੇਰਾ ਨਾਮ ਵਰਗੀਆਂ ਫਿਲਮਾਂ ਵਿੱਚ ਵੀ ਨਜ਼ਰ ਆਉਣਗੇ।

 

 

View this post on Instagram

 

A post shared by Katrina Kaif (@katrinakaif)

Related Post