ਪਤੀ ਵਿੱਕੀ ਕੌਸ਼ਲ ਨੂੰ ਏਅਰਪੋਰਟ ਛੱਡਣ ਪਹੁੰਚੀ ਕੈਟਰੀਨਾ ਕੈਫ, ਫੈਨਜ਼ ਨੇ ਕਿਹਾ ਬਾਕਮਾਲ ਜੋੜੀ

By  Pushp Raj January 3rd 2022 12:04 PM

ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਅਜੇ ਬੀਤੇ ਮਹੀਨੇ 9 ਦਸੰਬਰ ਨੂੰ ਵਿਆਹ ਕਰਵਾਇਆ ਹੈ। ਵਿਆਹ ਤੋਂ ਬਾਅਦ ਇਹ ਜੋੜੀ ਲਗਾਤਾਰ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਹੈ। ਕੈਟਰੀਨਾ ਕੈਫ ਨੂੰ ਪਤੀ ਵਿੱਕੀ ਕੌਸ਼ਲ ਦੇ ਨਾਲ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਦਰਸਅਲ ਕੈਟਰੀਨਾ ਪਤੀ ਵਿੱਕੀ ਕੌਸ਼ਲ ਨੂੰ ਏਅਰਪੋਰਟ ਛੱਡਣ ਪਹੁੰਚੀ ਸੀ।

katrina vicky image From Google

ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ਦੇ ਇੱਕ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨਜ਼ਰ ਆ ਵਿੱਕੀ ਕੌਸ਼ਲ ਨੂੰ ਮੁੰਬਈ ਏਅਰਪੋਰਟ 'ਤੇ ਛੱਡਣ ਪਹੁੰਚੀ ਸੀ। ਇਸ ਵੀਡੀਓ ਵਿੱਚ ਦੋਵੇਂ ਇੱਕ ਦੂਜੇ ਦੇ ਗਲੇ ਲੱਗਦੇ ਹੋਏ ਵਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਵਿੱਕੀ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ।

 

View this post on Instagram

 

A post shared by Viral Bhayani (@viralbhayani)

ਵੀਡੀਓ ਦੇ ਵਿੱਚ ਵਿੱਕੀ ਤੇ ਕੈਟਰੀਨਾ ਨੂੰ ਟਵੀਨਿੰਗ ਕਰਦੇ ਹੋਏ ਵੇਖਿਆ ਗਿਆ। ਦੋਹਾਂ ਨੇ ਇੱਕੋ ਰੰਗ ਦੇ ਕੱਪੜੇ ਪਾਏ ਹੋਏ ਸਨ। ਇਸ ਵੀਡੀਓ ਨੂੰ ਵੇਖਣ ਮਗਰੋਂ ਫੈਨਜ਼ ਇਸ ਜੋੜੀ ਦੀ ਜਮ ਕੇ ਤਾਰੀਫ਼ ਕਰ ਰਹੇ ਹਨ। ਫੈਨਜ਼ ਨੇ ਕਿਹਾ ਕਿ ਇਹ ਜੋੜੀ ਬਾਕਮਾਲ ਹੈ। ਫੈਨਜ਼ ਇਸ ਜੋੜੀ ਵੱਲੋਂ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਤਾਰੀਫ਼ ਕਰ ਰਹੇ ਹਨ। ਕਿਉਂਕਿ ਦੋਹਾਂ ਨੇ ਗੱਡੀ ਦੇ ਅੰਦਰ ਵੀ ਮਾਸਕ ਪਾਏ ਹੋਏ ਸਨ।

vickat Image Source: Instagram

ਵਿਆਹ ਤੋਂ ਬਾਅਦ ਹੁਣ ਇਹ ਜੋੜੀ ਆਪੋ ਆਪਣੇ ਕੰਮ 'ਤੇ ਵਾਪਸ ਪਰਤ ਚੁੱਕੀ ਹੈ। ਵਿੱਕੀ ਕੌਸ਼ਲ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਰਹੇ ਹਨ, ਉਥੇ ਹੀ ਕੈਟਰੀਨਾ ਨੇ ਵੀ ਆਪਣੇ ਸੋਸ਼ਲ ਮੀਡੀਆ 'ਤੇ ਜਿਮ ਦੀ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਐਕਸਰਸਾਈਜ਼ ਕਰਦੀ ਹੋਈ ਨਜ਼ਰ ਆ ਰਹੀ ਸੀ।

vicky kaushal Image Source: Instagram

ਹੋਰ ਪੜ੍ਹੋ : ਰਣਵੀਰ ਸਿੰਘ ਨੇ ਨਵੇਂ ਸਾਲ 'ਤੇ ਸ਼ੇਅਰ ਕੀਤੀਆਂ ਤਸਵੀਰਾਂ, ਦੀਪਿਕਾ ਨੇ ਕੀਤੀ ਖ਼ਾਸ ਮੰਗ

ਦੱਸਣਯੋਗ ਹੈ ਕਿ ਕੈਟਰੀਨਾ ਕੈਫ ਆਪਣੀ ਅਗਲੀ ਫ਼ਿਲਮ ਮੇਰੀ ਕ੍ਰਿਸਮਸ, ਫੋਨ ਭੂਤ, ਤੇ ਸਲਮਾਨ ਖਾਨ ਦੇ ਨਾਲ ਟਾਈਗਰ-3 ਫ਼ਿਲਮਾਂ ਕਰ ਰਹੀ ਹੈ। ਉਥੇ ਹੀ ਵਿੱਕੀ ਕੌਸ਼ਲ ਵੀ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਇੰਦੌਰ ਵਿੱਚ ਸ਼ੁਰੂ ਚੁੱਕੇ ਹਨ। ਅਜਿਹਾ ਕਿਹਾ ਜਾ ਸਕਦਾ ਹੈ ਕਿ ਵਿਆਹ ਲਈ ਬ੍ਰੇਕ ਲੈਣ ਮਗਰੋਂ ਇਹ ਜੋੜੀ ਮੁੜ ਆਪਣੇ ਕੰਮ 'ਤੇ ਪਰਤ ਆਈ ਹੈ।

Related Post