ਕੈਟਰੀਨਾ ਕੈਫ (Katrina Kaif)ਤੇ ਵਿੱਕੀ ਕੌਸ਼ਲ (Vicky Kaushal) 9 ਦਸੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝ ਗਏ ਹਨ । ਜਿਸ ਤੋਂ ਬਾਅਦ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਵਿਆਹ ਤੋਂ ਬਾਅਦ ਇਹ ਜੋੜੀ ਮੀਡੀਆ ਦੇ ਸਾਹਮਣੇ ਵੀ ਆਈ ਅਤੇ ਫੋਟੋਗ੍ਰਾਫਰਸ ਨੂੰ ਪੋਜ਼ ਵੀ ਦਿੱਤੇ । ਹੁਣ ਜਲਦ ਹੀ ਇਹ ਜੋੜੀ ਆਪਣੇ ਵਿਆਹ ਦੀ ਰਿਸੈਪਸ਼ਨ ਦੇਣ ਜਾ ਰਹੀ ਹੈ । ਇਸ ਰਿਸੈਪਸ਼ਨ ਪਾਰਟੀ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ । ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਰਿਸੈਪਸ਼ਨ ਜੇ ਡਬਲਿਊ ਮੈਰੀਏਟ ਹੋਟਲ ‘ਚ ਹੋਵੇਗਾ ।
image From instagram
ਹੋਰ ਪੜ੍ਹੋ : ਸਰਦੀਆਂ ‘ਚ ਖੁਰਾਕ ‘ਚ ਸ਼ਾਮਿਲ ਕਰੋ ਇਹ ਚੀਜ਼ਾਂ, ਠੰਡ ਤੋਂ ਮਿਲੇਗੀ ਰਾਹਤ
ਸੂਤਰਾਂ ਦੇ ਹਵਾਲੇ ਦੇ ਨਾਲ ਇਹ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਇਹ ਰਿਸੈਪਸ਼ਨ ਪਾਰਟੀ 20 ਦਸੰਬਰ ਨੂੰ ਹੋਵੇਗੀ । ਇਸ ਲਈ ਤਿਆਰੀਆਂ ਜ਼ੋਰ ਸ਼ੋਰ ਦੇ ਨਾਲ ਚੱਲ ਰਹੀਆਂ ਹਨ । ਇਸ ਦੇ ਨਾਲ ਹੀ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਬੀਐੱਮਸੀ ਦੇ ਸਾਰੇ ਨਿਯਮਾਂ ਅਤੇ ਪ੍ਰੋਟੋਕਾਲ ਦਾ ਪਾਲਣ ਵੀ ਕੀਤਾ ਜਾਵੇਗਾ ।
image From instagram
ਵਿੱਕੀ ਅਤੇ ਕੈਟਰੀਨਾ ਕੰਮ ‘ਤੇ ਵਾਪਸ ਆਉਣ ਤੋਂ ਪਹਿਲਾਂ ਆਪਣੇ ਸਾਰੇ ਫੰਕਸ਼ਨ ਪੂਰੇ ਕਰਨਾ ਚਾਹੁੰਦੇ ਹਨ । ਦੱਸਿਆ ਜਾ ਰਿਹਾ ਹੈ ਕਿ ਇਸ ਪਾਰਟੀ ਦੇ ਲਈ ਵਿੱਕੀ ਅਤੇ ਕੈਟਰੀਨਾ ਨੇ ਸਲਮਾਨ ਖ਼ਾਨ, ਅਮਿਤਾਬ ਬੱਚਨ, ਸ਼ਾਹਰੁਖ ਖ਼ਾਨ ਸਣੇ ਕਈ ਦਿੱਗਜ ਕਲਾਕਾਰਾਂ ਨੂੰ ਸੱਦਾ ਭੇਜਿਆ ਹੈ । ਕੋਰੋਨਾ ਦੇ ਮੱਦੇਨਜ਼ਰ ਇਸ ਰਿਸੈਪਸ਼ਨ ‘ਚ ਸ਼ਾਮਿਲ ਹੋਣ ਵਾਲੇ ਸਭ ਸੈਲੀਬ੍ਰੇਟੀਜ਼ ਨੂੰ ਆਪਣੇ ਆਰਟੀ-ਪੀਸੀਆਰ ਟੈਸਟ ਕਰਵਾਉਣੇ ਪੈਣਗੇ । ਇਸ ਤੋਂ ਇਲਾਵਾ ਨੈਗੇਟਿਵ ਰਿਪੋਰਟ ਵੇਖਣ ਤੋਂ ਬਾਅਦ ਹੀ ਰਿਸੈਪਸ਼ਨ ‘ਚ ਸ਼ਾਮਿਲ ਹੋਣ ਦੀ ਇਜਾਜ਼ਤ ਮਿਲੇਗੀ ।
View this post on Instagram
A post shared by Vicky Kaushal (@vickykaushal09)