ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਐਕਟਰ ਵਿੱਕੀ ਕੌਸ਼ਲ ਅੱਜਕੱਲ੍ਹ ਨਿਊਯਾਰਕ ਵਿੱਚ ਕੁਆਲਟੀ ਟਾਈਮ ਬਿਤਾ ਰਹੇ ਹਨ। ਇਸ ਦੌਰਾਨ ਕੈਟਰੀਨਾ ਆਪਣੇ ਪਤੀ ਵਿੱਕੀ ਨਾਲ ਆਪਣੇ ਪਸੰਦੀਦਾ ਰੈਸਟੋਰੈਂਟ ਵਾਲੀ ਥਾਂ 'ਤੇ ਪਹੁੰਚੀ। ਇਹ ਜੋੜਾ ਪ੍ਰਿਯੰਕਾ ਚੋਪੜਾ ਦੇ ਰੈਸਟੋਰੈਂਟ 'ਸੋਨਾ' ਵੀ ਗਿਆ। ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਪ੍ਰਿਅੰਕਾ ਦੇ ਰੈਸਟੋਰੈਂਟ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਟਰੀਨਾ ਨੇ ਲਿਖਿਆ, ''ਘਰ ਤੋਂ ਦੂਰ ਘਰ''। ਹੁਣ ਇਸ 'ਤੇ ਪ੍ਰਿਅੰਕਾ ਦੀ ਪ੍ਰਤੀਕਿਰਿਆ ਆਈ ਹੈ।
image From instagram
ਲਵਬਰਡਸ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਵੀਰਵਾਰ ਨੂੰ ਪ੍ਰਿਯੰਕਾ ਚੋਪੜਾ ਦੇ ਨਿਊਯਾਰਕ ਰੈਸਟੋਰੈਂਟ 'ਸੋਨਾ' ਦਾ ਦੌਰਾ ਕੀਤਾ। ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲੈਂਦਿਆਂ, ਕੈਟਰੀਨਾ ਨੇ ਪ੍ਰਿਯੰਕਾ ਚੋਪੜਾ ਦੇ ਰੈਸਟੋਰੈਂਟ ਸੋਨਾ ਦੀ ਇੱਕ ਤਸਵੀਰ ਪੋਸਟ ਕੀਤੀ, ਜਿਸ ਵਿੱਚ ਰੈਸਟੋਰੈਂਟ ਦੇ ਇੱਕ ਮੈਂਬਰ ਨਾਲ ਮੁਸਕਰਾਉਂਦੇ ਹੋਏ ਅਤੇ ਪੋਜ਼ ਦਿੰਦੇ ਹੋਏ ਨਜ਼ਰ ਆਏ।
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਟਰੀਨਾ ਕੈਫ ਨੇ ਕੈਪਸ਼ਨ ਦਿੱਤ, "ਘਰ ਤੋਂ ਦੂਰ ਘਰ - @sonandewyork। ਮਾਹੌਲ ਬਹੁਤ ਚੰਗਾ ਸੀ- @priyankachopra ਹਮੇਸ਼ਾ ਵਾਂਗ ਤੁਸੀਂ ਜੋ ਵੀ ਕਰਦੇ ਹੋ ਉਹ ਸ਼ਾਨਦਾਰ ਹੈ।"
ਇਸ ਦੌਰਾਨ ਕੈਟਰੀਨਾ ਕੈਫ ਪ੍ਰਿੰਟਿਡ ਡਰੈਸ ਵਿੱਚ ਬਹੁਤ ਪਿਆਰੀ ਲੱਗ ਰਹੀ ਸੀ। ਵਿੱਕੀ,ਨੇ ਬਲੈਕ ਡੈਨੀਮ ਪੈਂਟ ਦੇ ਨਾਲ ਸਲੇਟੀ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ ਅਤੇ ਬਲੈਕ ਕੈਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।
image From instagram
ਕੈਟਰੀਨਾ ਦੀ ਪੋਸਟ ਦੇ ਜਵਾਬ ਵਿੱਚ ਪ੍ਰਿੰਯਕਾ ਚੋਪੜਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਕੈਟਰੀਨਾ ਦੀ ਪੋਸਟ ਨੂੰ ਮੁੜ ਸਾਂਝਾ ਕੀਤਾ ਅਤੇ ਇੱਕ ਪਿਆਰਾ ਨੋਟ ਲਿਖਿਆ। ਪ੍ਰਿੰਯਕਾ ਨੇ ਇਸ 'ਚ ਲਿਖਿਆ, "ਲਵ ਯੂ ਹਨੀ! ਬਹੁਤ ਖੁਸ਼ੀ ਹੋਈ ਕਿ ਤੁਸੀਂ ਲੋਕ ਇਥੇ ਆ ਸਕੇ। @sonanewyork ਕਿਸੇ ਵੀ ਸਮੇਂ ਤੁਹਾਡਾ ਸੁਆਗਤ ਕਰਦਾ ਹੈ..#homeawayfromhome।"
image From instagram
ਜੇਕਰ ਵਰੰਕ ਫਰੰਟ ਦੀ ਗੱਲ ਕਰੀਏ ਤਾਂ ਵਿੱਕੀ ਅਤੇ ਕੈਟਰੀਨਾ ਦੋਵੇਂ ਹੀ ਇਸ ਸਾਲ ਕਈ ਪ੍ਰੋਜੈਕਟਸ ਨਾਲ ਲਾਈਨਅੱਪ ਹਨ। ਵਿੱਕੀ ਕੌਸ਼ਲ ਮੇਰਾ ਨਾਮ ਗੋਵਿੰਦਾ ਵਿੱਚ ਭੂਮੀ ਪੇਡਨੇਕਰ ਅਤੇ ਕਿਆਰਾ ਅਡਵਾਨੀ ਨਾਲ ਕੰਮ ਕਰਨਗੇ। ਉਸ ਕੋਲ ਸਾਰਾ ਅਲੀ ਖਾਨ ਅਭਿਨੀਤ ਲਕਸ਼ਮਣ ਉਟੇਕਰ ਦੀ ਇੱਕ ਬਿਨਾਂ ਸਿਰਲੇਖ ਵਾਲੀ ਫਿਲਮ ਵੀ ਹੈ। ਵਿੱਕੀ ਮੇਘਨਾ ਗੁਲਜ਼ਾਰ ਦੀ ਸੈਮ ਬਹਾਦਰ ਵਿੱਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਅਸ਼ਵਖਥਾਮਾ ਵਿੱਚ ਵੀ ਲੀਡ ਰੋਲ ਵਿੱਚ ਨਜ਼ਰ ਆਉਣਗੇ।
image From instagram
ਹੋਰ ਪੜ੍ਹੋ : ਧਰਮਿੰਦਰ ਦੇ ਪੋਤੇ ਕਰਨ ਦਿਓਲ ਨੇ ਬਿਮਲ ਰੌਏ ਦੀ ਪੜਪੋਤੀ ਦ੍ਰਿਸ਼ਾ ਰੌਏ ਨਾਲ ਕਰਵਾਈ ਮੰਗਣੀ
ਦੂਜੇ ਪਾਸੇ ਕੈਟਰੀਨਾ ਕੈਫ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸਲਮਾਨ ਖਾਨ ਨਾਲ ਫਿਲਮ ਟਾਈਗਰ 3 ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਨਾਲ ਹੌਰਰ ਕਾਮੇਡੀ "ਫੋਨ ਭੂਤ" ਵਿੱਚ ਵੀ ਨਜ਼ਰ ਆਵੇਗੀ। ਅਦਾਕਾਰ ਫਰਹਾਨ ਅਖਤਰ ਦੀ ਜੀ ਲੇ ਜ਼ਾਰਾ ਵਿੱਚ ਕੈਟਰੀਨਾ ਕੈਫ ਅਦਾਕਾਰਾ ਪ੍ਰਿਯੰਕਾ ਚੋਪੜਾ ਅਤੇ ਆਲੀਆ ਭੱਟ ਨਾਲ ਸਕ੍ਰੀਨ ਸਪੇਸ ਵੀ ਸਾਂਝਾ ਕਰੇਗੀ।
View this post on Instagram
A post shared by Katrina Kaif (@katrinakaif)