ਕਾਰਤਿਕ ਆਰੀਅਨ ਦੇ ਘਰੋਂ ਬਾਹਰ ਨਿਕਲਣ 'ਤੇ ਕਟੋਰੀ ਨੇ ਕਿਊਟ ਅੰਦਾਜ਼ 'ਚ ਰੋਕਿਆ ਰਾਹ, ਵੇਖੋ ਵੀਡੀਓ

'Katori' stops Kartik Aaryan way : ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਇੱਕ ਚੰਗਾ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਪਸ਼ੂ ਪ੍ਰੇਮੀ ਵੀ ਹਨ। ਇਸ ਦੀ ਮਿਸਾਲ ਹੈ ਉਨ੍ਹਾਂ ਘਰ ਵਿੱਚ ਪਾਲੇ ਹੋਏ ਕੁੱਤੇ। ਹਾਲ ਹੀ ਵਿੱਚ ਕਾਰਤਿਕ ਆਰੀਅਨ ਦੀ ਉਨ੍ਹਾਂ ਦੇ ਪਾਲਤੂ ਕੁੱਤੇ ਕਟੋਰੀ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਦਰਸ਼ਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।
Image Source : Instagram
ਕਾਰਤਿਕ ਆਰੀਅਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਇੱਕ ਡਾਗ ਲਵਰ ਹਨ। ਇਸ ਲਈ ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਪੈਟ ਕਟੋਰੀ ਦੇ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਕਾਰਤਿਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਕਾਰਤਿਕ ਆਪਣੇ ਪਿਆਰੇ ਡਾਗ ਕਟੋਰੀ ਦੇ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਾਰਤਿਕ ਨੇ ਕਟੋਰੀ ਲਈ ਬੇਹੱਦ ਪਿਆਰਾ ਕੈਪਸ਼ਨ ਵੀ ਲਿਖਿਆ ਹੈ, "ਕਾਰਤਿਕ ਨੇ ਲਿਖਿਆ ਹੈ। ਕਾਰਤਿਕ ਨੇ ਲਿਖਿਆ, " Spoilt Kid @katoriaaryan ? ਇਹ ਮੈਨੂੰ ਕੰਮ 'ਤੇ ਜਾਣ ਨਹੀਂ ਦੇਵੇਗੀ" ?
Image Source : Instagram
ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਟੋਰੀ ਕਾਰਤਿਕ ਦੀ ਗੱਡੀ ਉੱਪਰ ਚੜ੍ਹ ਕੇ ਬੈਠੀ ਹੈ ਅਤੇ ਉਹ ਗੱਡੀ ਤੋਂ ਉਤਰਨ ਲਈ ਇਨਕਾਰ ਕਰ ਦਿੰਦੀ ਹੈ। ਕਟੋਰੀ ਕਾਰ ਦੇ ਉੱਪਰ ਬੈਠ ਕੇ ਬੇਹੱਦ ਕਿਊਟ ਅੰਦਾਜ਼ ਵਿੱਚ ਕਾਰਤਿਕ ਦਾ ਰਾਹ ਰੋਕਦੀ ਨਜ਼ਰ ਆ ਰਹੀ ਹੈ। ਕਾਰਤਿਕ ਉਸ ਨੂੰ ਪਿਆਰ ਨਾਲ ਲਾਡ ਲਡਾਉਂਦੇ ਹੋਏ ਨਜ਼ਰ ਆ ਰਹੇ ਹਨ।
ਬਾਲੀਵੁੱਡ ਸੈਲੇਬਸ ਅਤੇ ਫੈਨਜ਼ ਕਾਰਤਿਕ ਆਰੀਅਨ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਵੀਡੀਓ ਉੱਤੇ ਰਿਐਕਟ ਕਰਦੇ ਹੋਏ ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਫ਼ਰਾਹ ਖ਼ਾਨ ਨੇ ਲਿਖਿਆ, "Don’t say anything to katori plsss.. ?"
ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਫੈਨਜ਼ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਹੀ ਹੈ। ਫੈਨਜ਼ ਕਟੋਰੀ ਤੇ ਕਾਰਤਿਕ ਦੀ ਇਸ ਵੀਡੀਓ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਫੈਨਜ਼ ਨੇ ਇਸ ਵੀਡੀਓ 'ਤੇ ਹਾਰਟ ਈਮੋਜੀ ਭੇਜੇ ਹਨ।
Image Source : Instagram
ਹੋਰ ਪੜ੍ਹੋ: ਫ਼ਿਲਮ 'ਭੇੜੀਆ' ਤੋਂ ਕ੍ਰਿਤੀ ਸੈਨਨ ਦਾ ਫਰਸਟ ਲੁੱਕ ਆਇਆ ਸਾਹਮਣੇ, ਵੱਖਰੇ ਅੰਦਾਜ਼ 'ਚ ਨਜ਼ਰ ਆਈ ਅਦਾਕਾਰਾ
ਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਰਤਿਕ ਆਖ਼ਰੀ ਵਾਰ ਕਾਮੇਡੀ ਫ਼ਿਲਮ 'ਭੂਲ ਭੂਲਾਇਆ 2' 'ਚ ਨਜ਼ਰ ਆਏ ਸਨ। ਇਹ ਫ਼ਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਿਤ ਹੋਈ। ਅਨੀਸ ਬਜ਼ਮੀ ਵੱਲੋਂ ਨਿਰਦੇਸ਼ਿਤ, ਕਿਆਰਾ ਇਸ ਫਿਲਮ ਵਿੱਚ ਕਾਰਤਿਕ ਦੇ ਨਾਲ ਨਜ਼ਰ ਆਈ ਸੀ। ਹੁਣ ਇੱਕ ਵਾਰ ਫਿਰ ਇਹ ਜੋੜੀ ਫ਼ਿਲਮ 'ਸੱਤਿਆ ਪ੍ਰੇਮ ਕੀ ਕਥਾ' ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਕਾਰਤਿਕ ਸ਼ਹਿਜ਼ਾਦਾ, ਆਸ਼ਿਕੀ 3 ਵਰਗੀਆਂ ਫਿਲਮਾਂ 'ਚ ਨਜ਼ਰ ਆਉਣਗੇ।
View this post on Instagram